13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਕੇਂਦਰ ਵਲੋਂ ਸਾਉਣੀ ਲਈ 41,534 ਕਰੋੜ ਦੀ ਖਾਦ ਸਬਸਿਡੀ ਨੂੰ ਮਨਜ਼ੂਰੀ

Ad Position 21
No active advertisement
ਅਜੀਤ ਡੈਸਕ 09-04-2026

ਨਵੀਂ ਦਿੱਲੀ, 8 ਅਪ੍ਰੈਲ (ਏਜੰਸੀ)-ਸਰਕਾਰ ਨੇ ਬੁੱਧਵਾਰ ਨੂੰ ਅਗਾਮੀ 2025-26 ਦੇ ਸਾਉਣੀ ਸੀਜ਼ਨ ਲਈ ਫਾਸਫੇਟਿਕ ਅਤੇ ਪੋਟਾਸ਼ਿਕ (ਪੀ ਐਂਡ ਕੇ) ਖਾਦਾਂ ਲਈ 41,534 ਕਰੋੜ ਰੁਪਏ ਦੀ ਸਬਸਿਡੀ ਨੂੰ ਮਨਜ਼ੂਰੀ ਦੇ ਦਿੱਤੀ, ਜੋ ਕਿ ਇਕ ਸਾਲ ਪਹਿਲਾਂ ਦੀ ਮਿਆਦ ਨਾਲੋਂ 12 ਪ੍ਰਤੀਸ਼ਤ ਵੱਧ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀ.ਸੀ.ਈ.ਏ.) ਦੀ ਮੀਟਿੰਗ ਨੇ 1 ਅਪ੍ਰੈਲ ਤੋਂ 30 ਸਤੰਬਰ, 2026 ਤੱਕ ਲਾਗੂ ਸਬਸਿਡੀ ਦਰਾਂ ਨੂੰ ਮਨਜ਼ੂਰੀ ਦੇ ਦਿੱਤੀ | ਸਾਉਣੀ (ਗਰਮੀਆਂ) ਫਸਲਾਂ ਦੀ ਬਿਜਾਈ ਜੂਨ ਤੋਂ ਦੱਖਣ-ਪੱਛਮੀ ਮੌਨਸੂਨ ਦੀ ਸ਼ੁਰੂਆਤ ਨਾਲ ਸ਼ੁਰੂ ਹੁੰਦੀ ਹੈ | ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਬਸਿਡੀ 2025 ਦੇ ਸੀਜ਼ਨ ਨਾਲੋਂ 4,317 ਕਰੋੜ ਰੁਪਏ ਵਧਾਈ ਗਈ ਹੈ | 2026 ਦੇ ਸਾਉਣੀ ਸੀਜ਼ਨ ਲਈ ਸਰਕਾਰ ਨੇ ਨਾਈਟ੍ਰੋਜਨ ਲਈ ਸਬਸਿਡੀ ਦਰ 47.32 ਰੁਪਏ ਪ੍ਰਤੀ ਕਿਲੋਗ੍ਰਾਮ, ਫਾਸਫੇਟ 52.76 ਰੁਪਏ ਪ੍ਰਤੀ ਕਿਲੋਗ੍ਰਾਮ, ਪੋਟਾਸ਼ 2.38 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਸਲਫਰ 3.16 ਰੁਪਏ ਪ੍ਰਤੀ ਕਿਲੋਗ੍ਰਾਮ ਨਿਰਧਾਰਤ ਕੀਤੀ ਹੈ | 2026 ਦੇ ਸਾਉਣੀ ਸੀਜ਼ਨ ਲਈ
ਨਾਈਟ੍ਰੋਜਨ, ਫਾਸਫੇਟ ਅਤੇ ਸਲਫਰ ਖਾਦਾਂ ਲਈ ਸਬਸਿਡੀ ਦਰ ਵਧਾ ਦਿੱਤੀ ਗਈ ਹੈ, ਜਦੋਂ ਕਿ 2025 ਦੇ ਹਾੜੀ ਸੀਜ਼ਨ ਤੋਂ ਪੋਟਾਸ਼ ਲਈ ਸਬਸਿਡੀ ਦਰ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ | ਹੁਣੇ ਹੀ ਪੂਰੇ ਹੋਏ ਹਾੜੀ ਸੀਜ਼ਨ ਲਈ, ਨਾਈਟ੍ਰੋਜਨ ਲਈ ਸਬਸਿਡੀ ਦਰ 43.02 ਰੁਪਏ/ਕਿਲੋਗ੍ਰਾਮ, ਫਾਸਫੇਟ ਲਈ 47.96 ਰੁਪਏ/ਕਿਲੋਗ੍ਰਾਮ, ਪੋਟਾਸ਼ ਲਈ 2.38 ਰੁਪਏ/ਕਿਲੋਗ੍ਰਾਮ ਅਤੇ ਸਲਫਰ ਲਈ 2.87 ਰੁਪਏ/ਕਿਲੋਗ੍ਰਾਮ ਸੀ | ਪੀ ਅਤੇ ਕੇ ਖਾਦਾਂ 'ਤੇ ਸਬਸਿਡੀ ਅਪ੍ਰੈਲ 2010 ਤੋਂ ਪÏਸ਼ਟਿਕ ਅਧਾਰਤ ਸਬਸਿਡੀ (ਐਨ.ਬੀ.ਐਸ.) ਸਕੀਮ ਦੁਆਰਾ ਕੰਟਰੋਲ ਕੀਤੀ ਜਾ ਰਹੀ ਹੈ | ਪੀ ਅਤੇ ਕੇ ਖਾਦਾਂ ਦੇ 28 ਗ੍ਰੇਡਾਂ ਲਈ ਸਬਸਿਡੀ ਦਿੱਤੀ ਜਾਂਦੀ ਹੈ | ਗੈਰ-ਯੂਰੀਆ ਖਾਦਾਂ ਜਿਵੇਂ ਕਿ ਡਾਈ-ਅਮੋਨੀਅਮ ਫਾਸਫੇਟ (ਡੀ.ਏ.ਪੀ.), ਮਿਊਰੀਏਟ ਆਫ਼ ਪੋਟਾਸ਼ (ਐਮ.ਓ.ਪੀ.) ਅਤੇ ਨਾਈਟ੍ਰੋਜਨ, ਫਾਸਫੇਟ, ਪੋਟਾਸ਼ (ਐਨ.ਪੀ.ਕੇ.) ਦੀਆਂ ਪ੍ਰਚੂਨ ਕੀਮਤਾਂ ਨਿਰਮਾਤਾਵਾਂ ਦੁਆਰਾ ਕੰਟਰੋਲ ਤੋਂ ਮੁਕਤ ਅਤੇ ਨਿਰਧਾਰਤ ਕੀਤੀਆਂ ਜਾਂਦੀਆਂ ਹਨ, ਜਦੋਂ ਕਿ ਕੇਂਦਰ ਉਨ੍ਹਾਂ ਨੂੰ ਹਰ ਸਾਲ ਨਿਸ਼ਚਿਤ ਸਬਸਿਡੀਆਂ ਦਿੰਦਾ ਹੈ | ਵਿੱਤੀ ਸਾਲ 2026-27 (ਜੋ ਕਿ ਸਾਉਣੀ 2026 ਅਤੇ ਹਾੜ੍ਹੀ 2026-27 ਨੂੰ ਕਵਰ ਕਰਦਾ ਹੈ) ਲਈ ਐਨ.ਬੀ.ਐਸ. ਅਤੇ ਯੂਰੀਆ ਸਬਸਿਡੀ ਸਕੀਮ ਲਈ ਬਜਟ ਅਲਾਟਮੈਂਟ ਲਗਭਗ 1,70,799 ਕਰੋੜ ਰੁਪਏ ਹੈ |

Ad Position 22
No active advertisement
ਪਿਛਲੀ ਖ਼ਬਰ ਆੜ੍ਹਤੀਆਂ ਵਲੋਂ ਹੜਤਾਲ ਵਾਪਸ ਲੈਣ 'ਤੇ ਮੰਡੀਆਂ 'ਚ ਆਮ ਵਾਂਗ ਖ਼ਰੀਦ ਸ਼ੁਰੂ ਅਗਲੀ ਖ਼ਬਰ ਈਰਾਨ 'ਚ ਦੱਬੇ ਯੂਰੇਨੀਅਮ ਨੂੰ ਬਾਹਰ ਕੱਢੇਗਾ ਅਮਰੀਕਾ-ਟਰੰਪ
Ad Position 24