ਬੈਂਗਲੁਰੂ, 9 ਅਪ੍ਰੈਲ (ਏਜੰਸੀ)-ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਵੀਰਵਾਰ ਨੂੰ ਕਿਹਾ ਕਿ ਆਪਰੇਸ਼ਨ ਸੰਧੂਰ ਨੇ ਡੋਮੇਨ ਸੰਯੁਕਤਤਾ ਦੀ ਦਿਸ਼ਾ 'ਚ ਭਾਰਤ ਦੀ ਪ੍ਰਗਤੀ ਨੂੰ ਦਿਖਾਇਆ ਹੈ ਅਤੇ ਇਸ ਸੈਨਿਕ ਆਪਰੇਸ਼ਨ ਨੂੰ ਏਕੀਕਰਨ ਦੇ ਸੰਚਾਲਨ ਮਹੱਤਵ ਦੀ ਫੈਸਲਾਕੁੰਨ ਕੇਸ ਸਟੱਡੀ ਦੱਸਿਆ | ਪਿਛਲੇ ਸਾਲ ਮਈ 'ਚ ਭਾਰਤ ਨੇ 22 ਅਪ੍ਰੈਲ ਨੂੰ ਹੋਏ ਪਹਿਲਗਾਮ ਅੱਤਵਾਦੀ ਹਮਲੇ ਦੇ ਬਾਅਦ ਪਾਕਿਸਤਾਨ 'ਚ ਅੱਤਵਾਦੀ ਲਾਂਚ ਪੈਡ ਨੂੰ ਨਿਸ਼ਾਨਾ ਬਣਾਉਂਦੇ ਹੋਏ ਸੈਨਿਕ ਕਾਰਵਾਈ ਸ਼ੁਰੂ ਕੀਤੀ ਸੀ | ਪਹਿਲਗਾਮ ਹਮਲੇ 'ਚ 26 ਭਾਰਤੀ ਸੈਲਾਨੀ ਮਾਰੇ ਗਏ ਸਨ | ਜਨਰਲ ਦਿਵੇਦੀ ਨੇ ਕਿਹਾ ਕਿ ਆਪਰੇਸ਼ਨ ਸੰਧੂਰ ਵੱਖ-ਵੱਖ ਖੇਤਰਾਂ 'ਚ ਸੰਯੁਕਤਤਾ ਦੀ ਦਿਸ਼ਾ 'ਚ ਭਾਰਤ ਦੀ ਪ੍ਰਗਤੀ ਦਾ ਸਭ ਤੋਂ ਸ਼ਕਤੀਸ਼ਾਲੀ ਸਾਧਨ ਸੀ ਪਰ ਸਾਨੂੰ ਵੱਖ-ਵੱਖ ਖੇਤਰਾਂ ਦਾ ਏਕੀਕਰਨ ਅਤੇ ਰਲੇਵਾਂ ਹਾਸਿਲ ਕਰਨਾ ਹੋਵੇਗਾ | ਅਸਲ 'ਚ ਉਹ ਇਥੇ ਰਣ ਸੰਵਾਦ ਮੰਚ 'ਤੇ ਥਲ ਸੈਨਾ ਵਲੋਂ ਬਹੁ ਖੇਤਰੀ ਸੰਚਾਲਨ (ਐਮ. ਡੀ. ਓ.) ਨੂੰ ਦਿ੍ਸ਼ ਵਿਸ਼ਲੇਸ਼ਣ ਵਿਸ਼ੇ 'ਤੇ ਸੰਬੋਧਿਤ ਕਰ ਰਹੇ ਸਨ | ਫ਼ੌਜ ਮੁਖੀ ਨੇ ਕਿਹਾ ਕਿ ਐਮ. ਡੀ. ਓ. ਬਾਰੇ ਉਨ੍ਹਾਂ ਦੀ ਕਲਪਨਾ ਛੇ ਡੋਮੇਨ ਦੇ ਬਰਾਬਰ ਸੰਚਾਲਨ ਦੀ ਨਹੀਂ ਹੈ ਬਲਕਿ ਉਨ੍ਹਾਂ ਸਾਰਿਆਂ ਦੀ ਨਿਰੰਤਰ ਗਤੀਸ਼ੀਲ ਗੱਲਬਾਤ ਦੀ ਹੈ ਜਿਥੇ ਭਾਰ ਬਦਲਦਾ ਹੈ ਅਤੇ ਅਗਵਾਈ 'ਚ ਬਦਲਾਅ ਹੁੰਦਾ ਹੈ | ਫ਼ੌਜ ਮੁਖੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਆਧੁਨਿਕ ਯੁੱਧ ਹੁਣ ਭੁਗੋਲਿਕ ਸੀਮਾਵਾਂ ਜਾਂ ਕਿਸੇ ਇਕ ਸੈਨਾ ਦੇ ਪ੍ਰਭੁਤਵ ਤੱਕ ਸੀਮਤ ਨਹੀਂ ਹੈ ਬਲਕਿ ਵੱਖ-ਵੱਖ ਖੇਤਰਾਂ, ਹਿਤਧਾਰਕਾਂ ਅਤੇ ਸੰਘਰਸ਼ ਦੇ ਪੱਧਰਾਂ 'ਚ ਨਿਰੰਤਕ ਕ੍ਰਿਆ ਨਾਲ ਪਰਿਭਾਸ਼ਿਤ ਹੁੰਦਾ ਹੈ |