20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਮੁੰਬਈ ’ਚ ਫਲਾਈਓਵਰ ਤੋਂ 75 ਫੁੱਟ ਹੇਠਾਂ ਡਿੱਗੀ ਬੀ.ਐਮ.ਡਬਲਿਊ. ਕਾਰ-3 ਨੌਜਵਾਨਾਂ ਦੀ ਮੌਤ

ਮੁੰਬਈ, 20 ਸਤੰਬਰ (ਭਾਸ਼ਾ)-ਮੁੰਬਈ ਦੇ ਕੋਸਟਲ ਰੋਡ ’ਤੇ ਐਤਵਾਰ ਸਵੇਰੇ ਕਰੀਬ 5:20 ਵਜੇ ਤੇਜ਼ ਰਫ਼ਤਾਰ ਬੀ.ਐਮ.ਡਬਲਿਊ. ਕਾਰ ਫਲਾਈਓਵਰ ਤੋਂ ਲਗਭਗ 75 ਫੁੱਟ ਹੇਠਾਂ ਜਾ ਡਿੱਗੀ। ਹਾਦਸੇ ’ਚ ਕਾਰ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇੱਕ ਨੌਜਵਾਨ ..

Ad Position 21
No active advertisement
ਅਜੀਤ ਡੈਸਕ 21-09-2026

ਮੁੰਬਈ, 20 ਸਤੰਬਰ (ਭਾਸ਼ਾ)-ਮੁੰਬਈ ਦੇ ਕੋਸਟਲ ਰੋਡ ’ਤੇ ਐਤਵਾਰ ਸਵੇਰੇ ਕਰੀਬ 5:20 ਵਜੇ ਤੇਜ਼ ਰਫ਼ਤਾਰ ਬੀ.ਐਮ.ਡਬਲਿਊ. ਕਾਰ ਫਲਾਈਓਵਰ ਤੋਂ ਲਗਭਗ 75 ਫੁੱਟ ਹੇਠਾਂ ਜਾ ਡਿੱਗੀ। ਹਾਦਸੇ ’ਚ ਕਾਰ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇੱਕ ਨੌਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਚਾਰਾਂ ਦੀ ਉਮਰ 17 ਤੋਂ 23 ਸਾਲ ਦੇ ਵਿਚਕਾਰ ਦੱਸੀ ਗਈ ਹੈ। ਮੁੰਬਈ ਪੁਲਿਸ ਮੁਤਾਬਕ ਕਾਰ ਮਰੀਨ ਡਰਾਈਵ ਤੋਂ ਹਾਜੀ ਅਲੀ ਵੱਲ ਜਾ ਰਹੀ ਸੀ। ਤੇਜ਼ ਰਫ਼ਤਾਰ ਕਾਰਨ ਡਰਾਈਵਰ ਨੇ ਵਾਹਨ ਤੋਂ ਕਾਬੂ ਗੁਆ ਦਿੱਤਾ। ਇਸ ਤੋਂ ਬਾਅਦ ਕਾਰ ਡਿਵਾਈਡਰ ਨਾਲ ਟਕਰਾ ਕੇ ਫਲਾਈਓਵਰ ਤੋਂ ਹੇਠਾਂ ਜਾ ਡਿੱਗੀ। ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ ’ਚ ਤੇਜ਼ ਰਫ਼ਤਾਰ ਬੀ.ਐਮ.ਡਬਲਿਊ. ਫਲਾਈਓਵਰ ਤੋਂ ਹੇਠਾਂ ਡਿਗਦੀ ਦਿਖਾਈ ਦੇ ਰਹੀ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ, ਐਂਬੂਲੈਂਸ ਤੇ ਫੋਰੈਂਸਿਕ ਟੀਮ ਮੌਕੇ ’ਤੇ ਪਹੁੰਚੀ। ਫੋਰੈਂਸਿਕ ਟੀਮ ਨੇ ਜਾਂਚ ਕਰਕੇ ਲੋੜੀਂਦੇ ਨਮੂਨੇ ਇਕੱਠੇ ਕੀਤੇ। ਹਾਦਸੇ ਦੌਰਾਨ ਫਲਾਈਓਵਰ ’ਤੇ ਲੱਗਾ ਇਕ ਬੋਰਡ ਵੀ ਟੁੱਟ ਗਿਆ। ਪੁਲਿਸ ਅਨੁਸਾਰ ਚਾਰੇ ਵਿਦਿਆਰਥੀ ਸਨ। ਸ਼ਨਾਯ, ਆਦਿਤਿਆ ਤੇ ਧੈਰਿਆ ਮੈਨੇਜਮੈਂਟ ਕਾਲਜ ’ਚ ਪੜ੍ਹਦੇ ਸਨ। ਸ਼ਨਾਯ ਅਹਿਮਦਾਬਾਦ ਦਾ ਰਹਿਣ ਵਾਲਾ ਸੀ ਤੇ ਮੁੰਬਈ ’ਚ ਪੀ.ਜੀ. ’ਚ ਰਹਿ ਰਿਹਾ ਸੀ। ।

ਕੋਸਟਲ ਰੋਡ ’ਤੇ ਤੇਜ਼ ਰਫ਼ਤਾਰ ਨਾਲ ਚੱਲਦੇ ਹਨ ਵਾਹਨ
ਮੁੰਬਈ ਕੋਸਟਲ ਰੋਡ ਲਗਭਗ 10.58 ਕਿਲੋਮੀਟਰ ਲੰਬੀ ਹਾਈ-ਸਪੀਡ ਸੜਕ ਹੈ। ਇਹ ਦੱਖਣੀ ਮੁੰਬਈ ਦੇ ਮਰੀਨ ਡਰਾਈਵ ਨੂੰ ਬਾਂਦਰਾ-ਵਰਲੀ ਸੀ ਲਿੰਕ ਦੇ ਵਰਲੀ ਸਿਰੇ ਨਾਲ ਜੋੜਦੀ ਹੈ। ਹਾਈ-ਸਪੀਡ ਸੜਕਾਂ ’ਤੇ ਵਾਹਨਾਂ ਦੀ ਵੱਧ ਤੋਂ ਵੱਧ ਗਤੀ ਸੀਮਾ ਆਮ ਤੌਰ ’ਤੇ 80 ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਜਾਂ ਇਸ ਤੋਂ ਵੱਧ ਹੋ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਸਿਆਸੀ ਨਹੀਂ, ਸਮਾਜ ਭਲਾਈ ਮੁਹਿੰਮ ਹੈ ਨਸ਼ਾ ਮੁਕਤ ਪੰਜਾਬ ਯਾਤਰਾ-ਮੇਘਵਾਲ ਫ਼ਾਜ਼ਿਲਕਾ ਤੋਂ ਤੀਜੀ ਯਾਤਰਾ ਦੀ ਸ਼ੁਰੂਆਤ ਅਗਲੀ ਖ਼ਬਰ ਹਰ ਵਿਧਾਨ ਸਭਾ ਹਲਕੇ ’ਚ ਭਾਜਪਾ ਦੀਆਂ ਵੋਟਾਂ 27 ਹਜ਼ਾਰ ਘਟਾਉਣ ਦਾ ਟੀਚਾ-ਅਖਿਲੇਸ਼
Ad Position 24