21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਆਈ.ਐੱਮ.ਐੱਫ., ਵਿਸ਼ਵ ਬੈਂਕ, ਵਿਸ਼ਵ ਖੁਰਾਕ ਪ੍ਰੋਗਰਾਮ ਵਲੋਂ ਈਰਾਨ ਯੁੱਧ ਕਾਰਨ ਮਹਿੰਗਾਈ ਵਧਣ ਦੀ ਚਿਤਾਵਨੀ <br/>

Ad Position 21
No active advertisement
ਅਜੀਤ ਡੈਸਕ 10-04-2026
ਵਾਸ਼ਿੰਗਟਨ, 9 ਅਪ੍ਰੈਲ (ਪੀ. ਟੀ. ਆਈ.)-ਅੰਤਰਰਾਸ਼ਟਰੀ ਮੁਦਰਾ ਫੰਡ (ਆਈ ਐੱਮ ਐੱਫ), ਵਿਸ਼ਵ ਬੈਂਕ ਅਤੇ ਵਿਸ਼ਵ ਖੁਰਾਕ ਪ੍ਰੋਗਰਾਮ ਨੇ ਕਿਹਾ ਹੈ ਕਿ ਮੱਧ ਪੂਰਬ ਵਿੱਚ ਚੱਲ ਰਹੀ ਜੰਗ ਨੇ ਵਿਸ਼ਵ ਊਰਜਾ ਬਾਜ਼ਾਰਾਂ ਵਿੱਚ ਹੁਣ ਤੱਕ ਦਾ ਸਭ ਤੋਂ ਵੱਡੀ ਉਥਲ-ਪੁਥਲ ਹੋਈ ਹੈ ਅਤੇ ਇਸ ਨਾਲ ਮਹਿੰਗਾਈ ਵਧਣ ਅਤੇ ਭੋਜਨ ਦੀਆਂ ਕੀਮਤਾਂ ਵਿਚ ਵਾਧਾ ਅਤੇ ਭੋਜਨ ਅਸੁਰੱਖਿਆ ਹੋਣਾ ਤੈਅ ਹੈ¢ ਇੱਕ ਸਾਂਝੇ ਬਿਆਨ ਵਿਚ ਤਿੰਨਾਂ ਸੰਗਠਨਾਂ ਦੇ ਮੁਖੀਆਂ ਨੇ ਕਿਹਾ ਕਿ ਭੋਜਨ ਦੀਆਂ ਕੀਮਤਾਂ ਵਧਣ ਦਾ ਬੋਝ ਦੁਨੀਆ ਦੀ ਸਭ ਤੋਂ ਕਮਜ਼ੋਰ ਆਬਾਦੀ 'ਤੇ ਸਭ ਤੋਂ ਵੱਧ ਪਵੇਗਾ | ਤਿੰਨਾਂ ਸੰਸਥਾਵਾਂ ਦੇ ਮੁਖੀਆਂ ਵਿਚਕਾਰ ਬੁੱਧਵਾਰ ਨੂੰ ਹੋਈ ਮੀਟਿੰਗ ਤੋਂ ਬਾਅਦ ਜਾਰੀ ਕੀਤੇ ਗਏ ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੱਧ ਪੂਰਬ ਵਿੱਚ ਜੰਗ ਖੇਤਰ ਅਤੇ ਇਸ ਤੋਂ ਬਾਹਰ ਜੀਵਨ ਅਤੇ ਜੀਵਿਕਾ ਨੂੰ ਵਿਗਾੜ ਰਹੀ ਹੈ¢ ਤੇਲ ਅਤੇ ਗੈਸ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਵਾਧਾ ਅਤੇ ਨਾਲ ਹੀ ਆਵਾਜਾਈ ਵਿਚ ਵਿਘਨ, ਭੋਜਨ ਦੀਆਂ ਕੀਮਤਾਂ ਵਿੱਚ ਵਾਧੇ ਅਤੇ ਭੋਜਨ ਅਸੁਰੱਖਿਆ ਦਾ ਕਾਰਨ ਬਣਨਗੇ | ਉਨ੍ਹਾਂ ਕਿਹਾ ਕਿ ਤਿੰਨੋਂ ਸੰਗਠਨ ਇਨ੍ਹਾਂ ਵਿਕਾਸਾਂ 'ਤੇ ਨੇੜਿਓਾ ਨਜ਼ਰ ਰੱਖਣਗੇ ਅਤੇ ਸੰਕਟ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸਾਰੇ ਉਪਲਬਧ ਸਰੋਤਾਂ ਦੀ ਵਰਤੋਂ ਦਾ ਤਾਲਮੇਲ ਕਰਨਗੇ¢

Ad Position 22
No active advertisement
ਪਿਛਲੀ ਖ਼ਬਰ ਲੋਕ ਸਭਾ 'ਚ ਬਜਟ ਇਜਲਾਸ ਦੌਰਾਨ ਮਨੀਸ਼ ਤਿਵਾੜੀ ਤੇ ਮਾਲਵਿੰਦਰ ਸਿੰਘ ਕੰਗ ਰਹੇ ਸਭ ਤੋਂ ਸਰਗਰਮ ਅਗਲੀ ਖ਼ਬਰ 'ਆਪ੍ਰੇਸ਼ਨ ਸੰਧੂਰ' ਨੇ ਸੰਯੁਕਤ ਕਾਰਵਾਈ ਦੇ ਮਹੱਤਵ ਨੂੰ ਦਰਸਾਇਆ-ਫ਼ੌਜ ਮੁਖੀ <br/>
Ad Position 24