20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਅਮਰੀਕਾ ਨੇ ਮੱਧ-ਪੂਰਬ ’ਚ ਦੂਤਘਰਾਂ ਨੂੰ ਕੀਤਾ ਅਲਰਟ ਦੌਰਾ ਖ਼ਤਮ ਹੋਣ ਤੋਂ ਪਹਿਲਾਂ ਹੀ ਵ੍ਹਾਈਟ ਹਾਊਸ ਪਰਤੇ ਟਰੰਪ

ਵਾਸ਼ਿੰਗਟਨ ਡੀ.ਸੀ./ਤਹਿਰਾਨ, 20 ਸਤੰਬਰ (ਏਜੰਸੀ)-ਮੱਧ-ਪੂਰਬ ’ਚ ਅਮਰੀਕਾ ਤੇ ਈਰਾਨ ਵਿਚਾਲੇ ਇਕ ਵਾਰ ਫਿਰ ਤਣਾਅ ਵਧਦਾ ਨਜ਼ਰ ਆ ਰਿਹਾ ਹੈ। ਅਮਰੀਕਾ ਨੇ ਇਲਾਕੇ ’ਚ ਮੌਜੂਦ ਆਪਣੇ ਦੂਤਾਘਰਾਂ ਤੇ ਨਾਗਰਿਕਾਂ ਲਈ ਸੁਰੱਖਿਆ ਅਲਰਟ ਜਾਰੀ ਕੀਤਾ ਹੈ। ..

Ad Position 21
No active advertisement
ਅਜੀਤ ਡੈਸਕ 21-09-2026

ਵਾਸ਼ਿੰਗਟਨ ਡੀ.ਸੀ./ਤਹਿਰਾਨ, 20 ਸਤੰਬਰ (ਏਜੰਸੀ)-ਮੱਧ-ਪੂਰਬ ’ਚ ਅਮਰੀਕਾ ਤੇ ਈਰਾਨ ਵਿਚਾਲੇ ਇਕ ਵਾਰ ਫਿਰ ਤਣਾਅ ਵਧਦਾ ਨਜ਼ਰ ਆ ਰਿਹਾ ਹੈ। ਅਮਰੀਕਾ ਨੇ ਇਲਾਕੇ ’ਚ ਮੌਜੂਦ ਆਪਣੇ ਦੂਤਾਘਰਾਂ ਤੇ ਨਾਗਰਿਕਾਂ ਲਈ ਸੁਰੱਖਿਆ ਅਲਰਟ ਜਾਰੀ ਕੀਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਲੋਕਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਇਸੇ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣਾ ਕੈਂਪ ਡੇਵਿਡ ਦੌਰਾ ਇਕ ਦਿਨ ਪਹਿਲਾਂ ਹੀ ਖ਼ਤਮ ਕਰ ਦਿੱਤਾ ਤੇ ਸਨਿਚਰਵਾਰ ਸ਼ਾਮ ਵ੍ਹਾਈਟ ਹਾਊਸ ਵਾਪਸ ਆ ਗਏ। ਟਰੰਪ ਦੀ ਸਮੇਂ ਤੋਂ ਪਹਿਲਾਂ ਵਾਪਸੀ ਦਾ ਕਾਰਨ ਵ੍ਹਾਈਟ ਹਾਊਸ ਵਲੋਂ ਨਹੀਂ ਦੱਸਿਆ ਗਿਆ। ਉੱਧਰ ਰਸ਼ੀਆ ਟੁਡੇ ਦੀ ਰਿਪੋਰਟ ਮੁਤਾਬਕ ਅਮਰੀਕੀ ਬੀ-1ਬੀ ਲਾਂਸਰ ਬੰਬਾਰ ਨੇ ਬ੍ਰਿਟੇਨ ਦੇ ਆਰ.ਏ.ਐਫ. ਫੇਅਰਫੋਰਡ ਏਅਰਬੇਸ ਤੋਂ ਪੂਰੇ ਆਫ਼ਟਰਬਰਨਰ ਨਾਲ ਉਡਾਣ ਭਰੀ ਤੇ ਮੱਧ-ਪੂਰਬ ਵੱਲ ਰਵਾਨਾ ਹੋ ਗਿਆ। ਈਰਾਨ ਦੇ ਪ੍ਰੈੱਸ ਟੀਵੀ ਨੇ ਵੀ ਉੱਤਰ-ਪੂਰਬੀ ਸੀਰੀਆ ਦੇ ਅਲ-ਹਸਕਾਹ ’ਚ ਖ਼ਰਾਬ ਅਲ-ਜੀਰ ਏਅਰਬੇਸ  ਨੇੜੇ ਹਵਾਈ ਰੱਖਿਆ ਸਰਗਰਮੀਆਂ ਦੀ ਜਾਣਕਾਰੀ ਦਿੱਤੀ ਹੈ। 
9 ਦੇਸ਼ਾਂ ’ਚ ਅਮਰੀਕੀ ਨਾਗਰਿਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ
ਅਮਰੀਕਾ ਨੇ ਇਰਾਕ, ਬਹਿਰੀਨ, ਓਮਾਨ, ਸਾਊਦੀ ਅਰਬ, ਈਰਾਨ, ਕਤਰ, ਲਿਬਨਾਨ, ਕੁਵੈਤ ਤੇ ਜਾਰਡਨ ’ਚ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਅਮਰੀਕਾ ਨੇ ਕਿਹਾ ਹੈ ਕਿ ਮੱਧ-ਪੂਰਬ ’ਚ ਜਾਰੀ ਸੰਘਰਸ਼ ਤੇਜ਼ੀ ਨਾਲ ਵਧ ਸਕਦਾ ਹੈ। ਇਸ ਲਈ ਇਨ੍ਹਾਂ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਅਮਰੀਕੀ ਨਾਗਰਿਕਾਂ ਨੂੰ ਵੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਅਮਰੀਕੀ ਨਾਗਰਿਕਾਂ ਨੂੰ ਕਿਹਾ ਗਿਆ ਹੈ ਕਿ ਉਹ ਉਡਾਣਾਂ ਤੇ ਹਵਾਈ ਅੱਡਿਆਂ ਨਾਲ ਸਬੰਧਤ ਤਾਜ਼ਾ ਜਾਣਕਾਰੀ ’ਤੇ ਨਜ਼ਰ ਰੱਖਣ।

ਈਰਾਨ ਨੇ ਜੰਗ ਖ਼ਤਮ ਕਰਨ ਲਈ 7 ਸ਼ਰਤਾਂ ਰੱਖੀਆਂ
ਈਰਾਨ ਨੇ ਚੱਲ ਰਹੀ ਜੰਗ ਖ਼ਤਮ ਕਰਨ ਲਈ ਅਮਰੀਕਾ ਸਾਹਮਣੇ 7 ਸ਼ਰਤਾਂ ਰੱਖੀਆਂ ਹਨ। ਈਰਾਨ ਦਾ ਕਹਿਣਾ ਹੈ ਕਿ ਜੇਕਰ ਅਮਰੀਕਾ ਨੇ ਉਸ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਉਹ ਜੰਗ ਜਾਰੀ ਰੱਖਣ ਲਈ ਤਿਆਰ ਹੈ। ਈਰਾਨ ਦੇ ਸੁਰੱਖਿਆ ਮੁਖੀ ਮੋਹਸਿਨ ਰੇਜ਼ਾਈ ਨੇ ਅਲ ਜਜ਼ੀਰਾ ਨੂੰ ਦੱਸਿਆ ਕਿ ਕਤਰ ਨੇ ਵਿਚੋਲਗੀ ਕਰਦਿਆਂ ਈਰਾਨ ਦੀਆਂ ਸ਼ਰਤਾਂ ਅਮਰੀਕਾ ਤੱਕ ਪਹੁੰਚਾ ਦਿੱਤੀਆਂ ਹਨ। ਹੁਣ ਈਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਜਵਾਬ ਦੀ ਉਡੀਕ ਕਰ ਰਿਹਾ ਹੈ। ਰੇਜ਼ਾਈ ਮੁਤਾਬਕ ਈਰਾਨ ਦੀਆਂ ਮੰਗਾਂ ’ਚ ਸਾਰੇ ਮੋਰਚਿਆਂ ’ਤੇ ਜੰਗ ਰੋਕਣਾ, ਵਿਦੇਸ਼ਾਂ ’ਚ ਜ਼ਬਤ ਜਾਂ ਫ੍ਰੀਜ਼ ਕੀਤੇ ਗਏ ਈਰਾਨੀ ਫੰਡ ਜਾਰੀ ਕਰਨਾ ਅਤੇ ਸਮੁੰਦਰੀ ਨਾਕਾਬੰਦੀ ਖ਼ਤਮ ਕਰਨਾ ਸ਼ਾਮਲ ਹੈ।
Ad Position 22
No active advertisement
ਪਿਛਲੀ ਖ਼ਬਰ ਇਮਰਾਨ ਖ਼ਾਨ ਦੀ ਭੈਣ ਨੂੰ ਲਾਹੌਰ ਤੋਂ ਹਿਰਾਸਤ ’ਚ ਲਿਆ ਪੁਲਿਸ ਵਲੋਂ ਨਜ਼ਰਬੰਦੀ ਦੇ ਹੁਕਮ ਜਾਰੀ ਅਗਲੀ ਖ਼ਬਰ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਸੁਚੱਜੀਆਂ ਨੀਤੀਆਂ ਤੇ ਭਾਈਚਾਰਕ ਭਾਗੀਦਾਰੀ ਜ਼ਰੂਰੀ-ਰਾਸ਼ਟਰਪਤੀ
Ad Position 24