20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਇਮਰਾਨ ਖ਼ਾਨ ਦੀ ਭੈਣ ਨੂੰ ਲਾਹੌਰ ਤੋਂ ਹਿਰਾਸਤ ’ਚ ਲਿਆ ਪੁਲਿਸ ਵਲੋਂ ਨਜ਼ਰਬੰਦੀ ਦੇ ਹੁਕਮ ਜਾਰੀ

ਅੰਮ੍ਰਿਤਸਰ, 20 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਬਾਨੀ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਭੈਣ ਅਲੀਮਾ ਖ਼ਾਨ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਲੀਮਾ ਖ਼ਾਨ ਨੂੰ ਲਾਹੌਰ ...

Ad Position 21
No active advertisement
ਅਜੀਤ ਡੈਸਕ 21-09-2026

ਅੰਮ੍ਰਿਤਸਰ, 20 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਬਾਨੀ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਭੈਣ ਅਲੀਮਾ ਖ਼ਾਨ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਲੀਮਾ ਖ਼ਾਨ ਨੂੰ ਲਾਹੌਰ ਜਿਮਖ਼ਾਨਾ ਦੇ ਨਜ਼ਦੀਕ ਤੋਂ ਲਿਟਨ ਰੋਡ ਥਾਣੇ ਦੀ ਪੁਲਿਸ ਨੇ ਮੇਨਟੇਨੈਂਸ ਆਫ਼ ਪਬਲਿਕ ਆਰਡਰ (3-ਐਮ. ਪੀ. ਓ.) ਕਾਨੂੰਨ ਤਹਿਤ ਹਿਰਾਸਤ ’ਚ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਦੀ ਬੇਨਤੀ ’ਤੇ ਡਿਪਟੀ ਕਮਿਸ਼ਨਰ ਵਲੋਂ 3-ਐੱਮ. ਪੀ. ਓ. ਤਹਿਤ ਨਜ਼ਰਬੰਦੀ ਦੇ ਹੁਕਮ ਜਾਰੀ ਕੀਤੇ ਗਏ ਸਨ। ਵਕੀਲ ਖ਼ਾਲਿਦ ਯੂਸਫ਼ ਨੇ ਦੱਸਿਆ ਕਿ ਫ਼ਿਲਹਾਲ ਇਸ ਨਜ਼ਰਬੰਦੀ ਦੇ ਖ਼ਾਸ ਆਧਾਰ ਅਤੇ ਕਾਰਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ। 3-ਐੱਮ. ਪੀ. ਓ. ਕਾਨੂੰਨ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਹ ਇਕ ਰੋਕਥਾਮੀ ਨਜ਼ਰਬੰਦੀ ਕਾਨੂੰਨ ਹੈ, ਜੋ ਬ੍ਰਿਟਿਸ਼ ਸ਼ਾਸਨ ਕਾਲ ਦੇ ਨਿਯਮਾਂ ’ਤੇ ਆਧਾਰਿਤ ਹੈ ਅਤੇ ਪਾਕਿ ’ਚ 1960 ਦੌਰਾਨ ਇਕ ਆਰਡੀਨੈਂਸ ਵਜੋਂ ਲਾਗੂ ਕੀਤਾ ਗਿਆ ਸੀ। ਧਾਰਾ 3 ਦੇ ਤਹਿਤ ਸਰਕਾਰ ਜਾਂ ਅਧਿਕਾਰਤ ਪ੍ਰਸ਼ਾਸਨਿਕ ਅਧਿਕਾਰੀ ਜਨਤਕ ਅਮਨ-ਕਾਨੂੰਨ ਭੰਗ ਹੋਣ ਤੋਂ ਰੋਕਣ ਲਈ ਕਿਸੇ ਵੀ ਵਿਅਕਤੀ ਨੂੰ ਸ਼ੁਰੂਆਤ ’ਚ 30 ਦਿਨਾਂ ਤੋਂ ਲੈ ਕੇ 3 ਮਹੀਨਿਆਂ ਤੱਕ ਹਿਰਾਸਤ ਵਿਚ ਰੱਖਣ ਦੇ ਹੁਕਮ ਦੇ ਸਕਦੇ ਹਨ। ਇਸ ਹਿਰਾਸਤ ਨੂੰ 6 ਮਹੀਨਿਆਂ ਤੱਕ ਵਧਾਇਆ ਜਾ ਸਕਦਾ ਹੈ, ਪਰ 90 ਦਿਨਾਂ ਤੋਂ ਵੱਧ ਦੀ ਨਜ਼ਰਬੰਦੀ ਲਈ ਹਾਈ ਕੋਰਟ ਦੇ ਜੱਜਾਂ ਦੇ ਬਣੇ ਜੁਡੀਸ਼ੀਅਲ ਬੋਰਡ ਵਲੋਂ ਸਮੀਖਿਆ ਜ਼ਰੂਰੀ ਹੁੰਦੀ ਹੈ।

Ad Position 22
No active advertisement
ਪਿਛਲੀ ਖ਼ਬਰ ਅਮਰਜੀਤ ਸਿੰਘ ਚਾਵਲਾ ਤੇ ਮਲਕੀਤ ਸਿੰਘ ਨੂੰ ਪੰਥ ’ਚੋਂ ਛੇਕਿਆ *ਜੀਵਨ ਭਰ ਸਿੱਖ ਸੰਸਥਾਵਾਂ ’ਚ ਕੰਮ ਕਰਨ ’ਤੇ ਲਗਾਈ ਮੁਕੰਮਲ... ਅਗਲੀ ਖ਼ਬਰ ਅਮਰੀਕਾ ਨੇ ਮੱਧ-ਪੂਰਬ ’ਚ ਦੂਤਘਰਾਂ ਨੂੰ ਕੀਤਾ ਅਲਰਟ ਦੌਰਾ ਖ਼ਤਮ ਹੋਣ ਤੋਂ ਪਹਿਲਾਂ ਹੀ ਵ੍ਹਾਈਟ ਹਾਊਸ ਪਰਤੇ ਟਰੰਪ
Ad Position 24