21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਅਸਾਮ, ਕੇਰਲਮ ਤੇ ਪੁਡੂਚੇਰੀ 'ਚ ਬੰਪਰ ਵੋਟਿੰਗ

Ad Position 21
No active advertisement
ਅਜੀਤ ਡੈਸਕ 10-04-2026

ਨਵੀਂ ਦਿੱਲੀ, 9 ਅਪ੍ਰੈਲ (ਏਜੰਸੀ)-ਅੱਜ ਅਸਾਮ, ਕੇਰਲ ਅਤੇ ਪੁਡੂਚੇਰੀ 'ਚ ਹੋਈਆਂ ਅਹਿਮ ਵਿਧਾਨ ਸਭਾ ਚੋਣਾਂ 'ਚ ਵੋਟਰਾਂ ਨੇ ਉਤਸ਼ਾਹ ਨਾਲ ਵੋਟਾਂ ਪਾਈਆਂ | ਸ਼ਾਮ 5 ਵਜੇ ਤੱਕ ਅਸਾਮ 'ਚ 85.64 ਫ਼ੀਸਦੀ, ਕੇਰਲਮ 'ਚ 78 ਫ਼ੀਸਦੀ ਅਤੇ ਪੁਡੂਚੇਰੀ 'ਚ 89.87 ਫ਼ੀਸਦੀ ਵੋਟਾਂ ਪਈਆਂ | ਵੱਡੀ ਗਿਣਤੀ 'ਚ ਵੋਟਰਾਂ ਨੇ ਵੋਟਾਂ ਪਾਈਆਂ, ਜਿਸ ਨਾਲ ਚੋਣਾਂ 'ਚ ਲੋਕਾਂ ਦੀ ਜ਼ਬਰਦਸਤ ਹਿੱਸੇਦਾਰੀ ਦੇਖਣ ਨੂੰ ਮਿਲੀ | ਇਨ੍ਹਾਂ ਵੋਟਰਾਂ ਨੇ ਦੋ ਰਾਜਾਂ ਅਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਦੇ ਰਾਜਨੀਤਕ ਭਵਿੱਖ ਨੂੰ ਤੈਅ ਕਰਨ ਲਈ ਵੋਟਾਂ ਪਾਈਆਂ | ਵੋਟਾਂ ਪਾਉਣ ਦਾ ਅਮਲ ਸਵੇਰੇ 7 ਵਜੇ ਸ਼ੁਰੂ ਹੋਇਆ ਅਤੇ ਕੇਰਲਮ ਦੀਆਂ 140, ਅਸਾਮ ਦੀਆਂ 126 ਅਤੇ ਪੁਚੂਚੇਰੀ ਦੀਆਂ 30 ਵਿਧਾਨ ਸਭਾ ਸੀਟਾਂ 'ਤੇ ਸ਼ਾਮ ਤੱਕ ਜਾਰੀ ਰਿਹਾ | ਅਧਿਕਾਰੀਆਂ ਨੇ ਦੱਸਿਆ ਕਿ ਸੁਤੰਤਰ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ | ਇਨ੍ਹਾਂ 'ਚ ਸੁਰੱਖਿਆ ਬਲਾਂ ਦੀ ਤਾਇਨਾਤੀ, ਸੰਵੇਦਨਸ਼ੀਲ ਇਲਾਕਿਆਂ 'ਚ ਵੈਬਕਾਸਟਿੰਗ ਅਤੇ ਡਰੋਨ ਨਾਲ ਨਿਗਰਾਨੀ ਸ਼ਾਮਿਲ ਸੀ | ਚੋਣ ਕਮਿਸ਼ਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਵੋਟਾਂ ਦਾ ਕੰਮ ਸੁਚਾਰੂ ਰੂਪ ਨਾਲ ਅਤੇ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚੜ੍ਹਾਉਣ ਲਈ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਗਏ ਸਨ | ਉਨ੍ਹਾਂ ਅੱਗੇ ਕਿਹਾ ਕਿ ਬਜ਼ੁਰਗਾਂ, ਅਪਾਹਜ ਵਿਅਕਤੀਆਂ ਅਤੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ | ਚੋਣਾਂ ਦੇ ਨਤੀਜੇ 4 ਮਈ ਨੂੰ ਐਲਾਨੇ ਜਾਣਗੇ | ਅਸਾਮ 'ਚ ਮੁੱਖ ਮੁਕਾਬਲਾ ਦੋ ਪਾਰਟੀਆਂ ਦਰਮਿਆਨ ਹੈ, ਜਿਥੇ ਭਾਜਪਾ ਦੀ ਅਗਵਾਈ ਵਾਲਾ ਐਨ. ਡੀ. ਏ. ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀ ਅਗਵਾਈ 'ਚ ਲਗਾਤਾਰ ਤੀਜੀ ਵਾਰ ਸੱਤਾ 'ਚ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ | ਉਥੇ ਹੀ ਗੌਰਵ ਗੋਗੋਈ ਦੀ ਅਗਵਾਈ ਵਾਲਾ ਕਾਂਗਰਸ ਗੱਠਜੋੜ 10 ਸਾਲ ਬਾਅਦ ਸੱਤਾ 'ਚ ਵਾਪਸੀ ਦੀ ਉਮੀਦ ਕਰ ਰਿਹਾ ਹੈ | ਰਾਜ 'ਚ 2.5 ਕਰੋੜ 'ਚੋਂ ਜ਼ਿਆਦਾਤਰ ਵੋਟਰ ਹਨ ਅਤੇ 31000 ਤੋਂ ਜ਼ਿਆਦਾ ਮਤਦਾਨ ਕੇਂਦਰਾਂ 'ਤੇ 722 ਉਮੀਦਵਾਰ ਚੋਣ ਲੜ ਰਹੇ ਹਨ | ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ, ਜੋ ਕਿ ਜਲੂਕਬਾੜੀ ਤੋਂ ਦੁਬਾਰਾ ਚੋਣ ਲੜ ਰਹੇ ਹਨ, ਨੇ ਕਾਮਰੂਪ (ਮੈਟਰੋ) ਜ਼ਿਲ੍ਹੇ ਦੇ ਗਰਾਲ ਬੁਨਿਆਦੀ ਐਲ.ਪੀ. ਸਕੂਲ 'ਚ ਆਪਣੀ ਪਤਨੀ ਰਿੰਕੀ ਭੂਈਾਆਂ ਸਰਮਾ, ਪੁੱਤਰ ਨੰਦਿਲ ਤੇ ਧੀ ਸੁਕੰਨਿਆ ਨਾਲ ਵੋਟ ਪਾਈ | ਆਪਣੀ ਮਾਂ, ਡÏਲੀ ਗੋਗੋਈ ਦੇ ਨਾਲ, ਸੂਬਾ ਕਾਂਗਰਸ ਪ੍ਰਧਾਨ ਗÏਰਵ ਗੋਗੋਈ ਨੇ ਜੋਰਹਾਟ ਦੇ ਡੀ.ਸੀ.ਬੀ. ਐਲ.ਪੀ. ਸਕੂਲ 'ਚ ਵੋਟ ਪਾਈ | ਵੋਟ ਪਾਉਣ ਵਾਲੇ ਹੋਰ ਪ੍ਰਮੁੱਖ ਉਮੀਦਵਾਰਾਂ 'ਚ ਨਜ਼ੀਰਾ 'ਚ ਵਿਰੋਧੀ ਧਿਰ ਦੇ ਨੇਤਾ ਦੇਵਬ੍ਰਤ ਸੈਕੀਆ, ਜੋਰਹਾਟ 'ਚ ਕੇਂਦਰੀ ਮੰਤਰੀ ਪਬਿਤਰਾ ਮਾਰਗੇਰੀਟਾ, ਖੋਵਾਂਗ 'ਚ ਏ.ਜੇ.ਪੀ. ਪ੍ਰਧਾਨ ਲੁਰਿਨਜਯੋਤੀ ਗੋਗੋਈ ਅਤੇ ਸਿਬਸਾਗਰ 'ਚ ਰਾਏਜੋਰ ਦਲ ਦੇ ਮੁਖੀ ਅਖਿਲ ਗੋਗੋਈ ਸ਼ਾਮਿਲ ਹਨ | ਵੋਟ ਪਾਉਣ ਵਾਲੇ ਰਾਜ ਮੰਤਰੀਆਂ 'ਚ ਧੇਮਾਜੀ 'ਚ ਰਨੋਜ ਪੇਗੂ, ਗੋਲਾਘਾਟ 'ਚ ਅਜੰਤਾ ਨਿਓਗ, ਭਬਾਨੀਪੁਰ-ਸੋਰਭੋਗ 'ਚ ਰਣਜੀਤ ਕੁਮਾਰ ਦਾਸ, ਟਿੰਗਖੋਂਗ 'ਚ ਬਿਮਲ ਬੋਰਾ, ਡਿਬਰੂਗੜ੍ਹ 'ਚ ਪਸ਼ਾਂਤਾ ਫੁਕਨ ਅਤੇ ਨਲਬਾਰੀ 'ਚ ਜਯੰਤ ਮੱਲਾ ਬਰੂਆ ਸ਼ਾਮਿਲ ਹਨ | ਇਸ ਦÏਰਾਨ, ਅਧਿਕਾਰੀਆਂ ਨੇ ਦੱਸਿਆ ਕਿ ਰਾਜ 'ਚ ਚੋਣ ਨਾਲ ਸੰਬੰਧਿਤ ਹਿੰਸਾ ਸੰਬੰਧੀ ਸੱਤ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ | ਪੁਲਿਸ ਇੰਸਪੈਕਟਰ ਜਨਰਲ (ਕਾਨੂੰਨ ਅਤੇ ਵਿਵਸਥਾ) ਅਖਿਲੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਵੋਟਿੰਗ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਬੁੱਧਵਾਰ ਰਾਤ ਨੂੰ ਤਾਮੁਲਪੁਰ ਤੇ ਸ਼ਿਵਸਾਗਰ 'ਚ ਹਿੰਸਾ ਹੋਈ | ਅਧਿਕਾਰੀਆਂ ਨੇ ਕਿਹਾ ਕਿ ਸ਼੍ਰੀਭੂਮੀ, ਗੋਲਾਘਾਟ ਅਤੇ ਨਾਗਾਓਾ ਜ਼ਿਲਿ੍ਹਆਂ ਦੇ ਕਈ ਪੋਲਿੰਗ ਸਟੇਸ਼ਨਾਂ 'ਤੇ ਕਈ ਛੋਟੀਆਂ-ਮੋਟੀਆਂ ਝੜਪਾਂ ਹੋਈਆਂ | ਉਨ੍ਹਾਂ ਕਿਹਾ ਕਿ ਪਥਰਕੰਡੀ, ਮੇਰਾਪਾਨੀ ਤੇ ਰਾਹਾ ਵਰਗੀਆਂ ਥਾਵਾਂ 'ਤੇ ਕੁਝ ਪੋਲਿੰਗ ਬੂਥਾਂ 'ਤੇ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਦੇ ਸਮਰਥਕਾਂ ਵਿਚਕਾਰ ਝੜਪ ਹੋਈ | ਹਾਲਾਂਕਿ, ਪੁਲਿਸ ਉਨ੍ਹਾਂ ਇਲਾਕਿਆਂ 'ਚ ਪਹਿਲਾਂ ਹੀ ਮÏਜੂਦ ਸੀ ਤੇ ਸਥਿਤੀ ਨੂੰ ਤੁਰੰਤ ਸੰਭਾਲ ਲਿਆ ਗਿਆ | ਕੁਝ ਪੋਲਿੰਗ ਬੂਥਾਂ 'ਤੇ ਛੋਟੀਆਂ-ਮੋਟੀਆਂ ਝੜਪਾਂ 'ਚ 30 ਲੋਕ ਜ਼ਖ਼ਮੀ ਵੀ ਹੋਏ | ਕੇਰਲ 'ਚ 883 ਉਮੀਦਵਾਰਾਂ ਦਰਮਿਆਨ ਸਖ਼ਤ ਮੁਕਾਬਲਾ ਹੈ | ਇਥੇ 2.71 ਕਰੋੜ ਵੋਟਰ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੀ ਅਗਵਾਈ ਵਾਲੇ ਸੱਤਾਧਾਰੀ ਖੱਬੇ ਪੱਖੀ ਲੋਕਤੰਤਰਿਕ ਮੋਰਚਾ ਦਾ ਭਵਿੱਖ ਤੈਅ ਕਰਨਗੇ | ਰਾਜ 'ਚ ਸਵੇਰੇ ਵੋਟ ਪਾਉਣ ਵਾਲੇ ਰਾਜਨੀਤਕ ਆਗੂਆਂ ਤੇ ਪ੍ਰਮੁੱਖ ਸ਼ਖਸੀਅਤਾਂ 'ਚ ਮੁੱਖ ਮੰਤਰੀ ਵਿਜਯਨ, ਰਾਜ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਵੀ. ਡੀ. ਸਤੀਸਨ, ਕੇਂਦਰੀ ਰਾਜ ਮੰਤਰੀ ਸੁਰੇਸ਼ ਗੋਪੀ, ਕੇ.ਪੀ.ਸੀ.ਸੀ. ਮੁਖੀ ਸੰਨੀ ਜੋਸਫ਼ ਅਤੇ ਅਦਾਕਾਰ ਮੋਹਨ ਲਾਲ ਸ਼ਾਮਿਲ ਸਨ | ਪੁਡੂਚੇਰੀ 'ਚ ਐਨ. ਡੀ. ਏ., ਕਾਂਗਰਸ-ਡੀ. ਐਮ. ਕੇ. ਗੱਠਜੋੜ ਅਤੇ ਅਦਾਕਾਰ ਵਿਜੇ ਦੀ ਨਵੀਂ ਬਣੀ ਪਾਰਟੀ ਤਮਿਲਗਾ ਵੇਟ੍ਰੀ ਕਜ਼ਗਮ ਦਰਮਿਆਨ ਤਿਕੋਣਾ ਮੁਕਾਬਲਾ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ 'ਚ 55.02% ਉਮੀਦਵਾਰਾਂ ਨੇ ਮਾਰੀ ਬਾਜ਼ੀ <br/> ਅਗਲੀ ਖ਼ਬਰ ਲੋਕ ਸਭਾ 'ਚ ਬਜਟ ਇਜਲਾਸ ਦੌਰਾਨ ਮਨੀਸ਼ ਤਿਵਾੜੀ ਤੇ ਮਾਲਵਿੰਦਰ ਸਿੰਘ ਕੰਗ ਰਹੇ ਸਭ ਤੋਂ ਸਰਗਰਮ
Ad Position 24