ਮûਰਾ (ਯੂ. ਪੀ.), 12 ਅਪ੍ਰੈਲ (ਪੀ. ਟੀ. ਆਈ.)-ਅਧਿਕਾਰੀਆਂ ਨੇ ਦੱਸਿਆ ਕਿ ਮਥੁਰਾ 'ਚ ਯਮੁਨਾ ਨਦੀ ਵਿੱਚ ਕਿਸ਼ਤੀ ਪਲਟਣ ਦੀ ਘਟਨਾ ਵਿੱਚ ਦੋ ਹੋਰ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ ਹੈ¢ਤਿੰਨ ਹੋਰ ਲਾਪਤਾ ਲੋਕਾਂ ਦੀ ਭਾਲ ਅਜੇ ਵੀ ਜਾਰੀ ਹੈ¢ਪੁਲਿਸ ਸੁਪਰਡੈਂਟ (ਦਿਹਾਤੀ) ਸੁਰੇਸ਼ ਚੰਦਰ ਰਾਵਤ ਨੇ ਕਿਹਾ ਕਿ ਖੋਜ ਕਾਰਜ ਮੁੜ ਸ਼ੁਰੂ ਕਰਨ 'ਤੇ, ਦੇਵਰਾਹਾ ਬਾਬਾ ਘਾਟ ਦੇ ਨੇੜੇ ਇੱਕ ਕਾਲਜ ਵਿਦਿਆਰਥੀ, ਜਿਸਦੀ ਪਛਾਣ ਡਿੰਕੀ ਬਾਂਸਲ ਵਜੋਂ ਹੋਈ ਹੈ, ਦੀ ਲਾਸ਼ ਮਿਲੀ; ਅਤੇ ਇੱਕ ਵਿਅਕਤੀ ਦੀ ਲਾਸ਼, ਜਿਸਦੀ ਪਛਾਣ ਰਿਸ਼ਭ ਸ਼ਰਮਾ ਵਜੋਂ ਹੋਈ ਹੈ, ਹਾਦਸੇ ਵਾਲੀ ਥਾਂ ਤੋਂ ਲਗਭਗ 3 ਕਿਲੋਮੀਟਰ ਦੂਰ ਮਿਲੀ¢ ਇਹ ਘਟਨਾ ਸ਼ੁੱਕਰਵਾਰ ਦੁਪਹਿਰ ਨੂੰ ਵਾਪਰੀ ਜਦੋਂ ਦੋ ਦਰਜਨ ਤੋਂ ਵੱਧ ਸੈਲਾਨੀਆਂ (ਜ਼ਿਆਦਾਤਰ ਪੰਜਾਬ ਤੋਂ) ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਵਿ੍ੰਦਾਵਨ ਦੇ ਕੇਸ਼ੀ ਘਾਟ ਨੇੜੇ ਇੱਕ ਪੋਂਟੂਨ ਪੁਲ ਦੇ ਇੱਕ ਤੈਰਦੇ ਡਰੱਮ ਨਾਲ ਟਕਰਾ ਗਈ ਅਤੇ ਪਲਟ ਗਈ |