ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅੱਜ

Ad Position 21
No active advertisement
ਅਜੀਤ ਡੈਸਕ 13-04-2026
ਬੇਅਦਬੀ ਸੋਧ ਬਿੱਲ ਹੋਵੇਗਾ ਪੇਸ਼
ਹਰਕਵਲਜੀਤ ਸਿੰਘ

ਚੰਡੀਗੜ੍ਹ, 12 ਅਪ੍ਰੈਲ-ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਸਜ਼ਾਵਾਂ ਨੂੰ ਸਖ਼ਤ ਕਰਨ ਲਈ ਕੱਲ੍ਹ ਵਿਸਾਖੀ ਮੌਕੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਕ ਦਿਨਾਂ ਇਜਲਾਸ 'ਚ ਕਾਨੂੰਨ ਪਾਸ ਕੀਤਾ ਜਾਵੇਗਾ | ਰਾਜ ਸਰਕਾਰ ਵਲੋਂ 2008 ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਦਾ ਅਧਿਕਾਰ ਕੇਵਲ ਸ਼ੋ੍ਰਮਣੀ ਕਮੇਟੀ ਨੂੰ ਦੇਣ ਲਈ ਪਾਸ ਕੀਤੇ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 'ਚ ਸੋਧ ਕਰਕੇ ਕੁਝ ਨਵੀਆਂ ਧਾਰਾਵਾਂ ਜੋੜਨ ਦਾ ਫੈਸਲਾ ਲਿਆ ਗਿਆ ਹੈ | ਰਾਜ ਸਰਕਾਰ ਵਲੋਂ ਤਿਆਰ ਕੀਤੀ ਗਈ ਸੋਧ ਅਨੁਸਾਰ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਕਰਨ ਵਾਲਿਆਂ ਨੂੰ 10 ਸਾਲ ਤੋਂ ਉਮਰ ਕੈਦ ਤੱਕ ਦੀ ਸਜ਼ਾ ਦਿੱਤੀ ਜਾ ਸਕੇਗੀ ਤੇ 5 ਲੱਖ ਤੋਂ 25 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਵੀ ਹੋ ਸਕੇਗਾ | ਅਜਿਹੇ ਕੇਸਾਂ ਦੀ ਜਾਂਚ ਵੀ ਘੱਟੋ ਘੱਟ ਡੀ.ਐਸ.ਪੀ. ਪੱਧਰ ਦੇ ਅਧਿਕਾਰੀ ਵਲੋਂ ਕੀਤੀ ਜਾਵੇਗੀ | ਵਰਨਣਯੋਗ ਹੈ ਕਿ ਭਾਰਤ ਸਰਕਾਰ ਵਲੋਂ ਸਮੁੱਚੇ ਦੇਸ਼ ਲਈ ਬਣਾਏ ਕਾਨੂੰਨ ਅਨੁਸਾਰ ਧਾਰਮਿਕ ਗ੍ਰੰਥਾਂ ਦੇ ਬੇਹੁਰਮਤੀ ਲਈ ਵੱਧ ਤੋਂ ਵੱਧ ਸਜ਼ਾ ਤਿੰਨ ਸਾਲ ਹੈ, ਪਰ ਭਾਰਤ ਸਰਕਾਰ ਵਲੋਂ ਮਗਰਲੇ ਸਮੇਂ ਦੌਰਾਨ ਇਸ ਸਜ਼ਾ ਨੂੰ ਵਧਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ | ਹੁਣ ਪੰਜਾਬ ਸਰਕਾਰ ਵਲੋਂ ਬਣਾਇਆ ਜਾ ਰਿਹਾ ਕਾਨੂੰਨ ਵੀ ਕੇਵਲ ਪੰਜਾਬ 'ਚ ਹੀ ਲਾਗੂ ਹੋਵੇਗਾ ਜਦਕਿ ਬਾਕੀ ਦੇਸ਼ ਲਈ ਸਜ਼ਾ 3 ਸਾਲ ਹੀ ਰਹੇਗੀ | ਵਿਧਾਨ ਸਭਾ ਵਲੋਂ ਪਾਸ ਕੀਤਾ ਜਾਣ ਵਾਲਾ ਕਾਨੂੰਨ ਕੇਵਲ ਸੂਬੇ ਅੰਦਰ ਹੀ ਲਾਗੂ ਸਮਝਿਆ ਜਾਵੇਗਾ, ਪਰ ਇਸ ਲਈ ਰਾਜਪਾਲ ਦੀ ਪ੍ਰਵਾਨਗੀ ਲੈਣੀ ਜ਼ਰੂਰੀ ਹੋਵੇਗੀ ਤੇ ਵੇਖਣ ਵਾਲੀ ਗੱਲ ਹੋਵੇਗੀ ਕਿ ਕੀ ਰਾਜਪਾਲ ਇਸ ਲਈ ਪ੍ਰਵਾਨਗੀ ਦਿੰਦੇ ਹਨ ਜਾਂ ਨਹੀਂ | ਕੱਲ੍ਹ ਵਿਧਾਨ ਸਭਾ 'ਚ ਇਸ ਨਵੇਂ ਕਾਨੂੰਨ ਨੂੰ ਮੁੱਖ ਮੰਤਰੀ ਵਲੋਂ ਪੇਸ਼ ਕੀਤਾ ਜਾਵੇਗਾ ਕਿਉਂਕਿ ਗ੍ਰਹਿ ਵਿਭਾਗ ਉਨ੍ਹਾਂ ਕੋਲ ਹੈ ਤੇ ਬਿੱਲ 'ਤੇ ਬਹਿਸ ਲਈ ਵੀ ਸਮਾਂ ਰੱਖਿਆ ਜਾਵੇਗਾ | ਪੰਜਾਬ ਵਿਧਾਨ ਸਭਾ ਵਲੋਂ ਜੋ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ ਉਸ ਅਨੁਸਾਰ ਇਜਲਾਸ ਕੱਲ੍ਹ ਸਵੇਰੇ 11 ਵਜੇ ਸ਼ੁਰੂ ਹੋਵੇਗਾ ਤੇ ਪਹਿਲਾਂ ਸ਼ੋਕ ਮਤਿਆਂ ਦੀ ਬੈਠਕ ਹੋਵੇਗੀ, ਜਿਸ 'ਚ ਸਾਬਕਾ ਵਿੱਤ ਮੰਤਰੀ ਲਾਲ ਸਿੰਘ ਦੇ ਅਕਾਲ ਚਲਾਣੇ 'ਤੇ ਸ਼ੋਕ ਮਤੇ ਤੋਂ ਇਲਾਵਾ ਵਰਿੰਦਾਵਣ ਵਿਖੇ ਜਗਰਾਉਂ ਤੇ ਲੁਧਿਆਣਾ ਦੇ ਸ਼ਰਧਾਲੂਆਂ ਦੀ ਹੋਈ ਮੌਤ ਤੋਂ ਇਲਾਵਾ ਦੋ ਹਰ ਘਟਨਾਵਾਂ ਸਬੰਧੀ ਸ਼ੋਕ ਮਤੇ ਕੀਤੇ ਜਾਣਗੇ | ਕੁਝ ਸਮੇਂ ਬਾਅਦ ਦੂਸਰੀ ਬੈਠਕ 'ਚ ਉਕਤ ਬਿੱਲ ਪਾਸ ਕਰਨ ਤੋਂ ਇਲਾਵਾ ਕੁਝ ਰਿਪੋਰਟਾਂ ਵੀ ਸਦਨ ਦੀ ਮੇਜ਼ 'ਤੇ ਰੱਖੀਆਂ ਜਾਣੀਆਂ ਹਨ | ਇਨ੍ਹਾਂ 'ਚੋਂ ਇਕ ਰਿਪੋਰਟ ਪੰਜਾਬ ਵਿਚਲੇ ਧਰਤੀ ਹੇਠਲੇ ਪਾਣੀ ਸਬੰਧੀ ਹੈ | ਸਦਨ ਵਲੋਂ ਕੱਲ੍ਹ ਦੀ ਬੈਠਕ ਤੋਂ ਬਾਅਦ ਇਜਲਾਸ ਅਣਮਿੱਥੇ ਸਮੇਂ ਲਈ ਉਠਾਉਣ ਸਬੰਧੀ ਮਤਾ ਵੀ ਪਾਸ ਕੀਤਾ ਜਾਣਾ ਹੈ |

Ad Position 22
No active advertisement
ਪਿਛਲੀ ਖ਼ਬਰ ਸੰਗੀਤ ਜਗਤ ਨੂੰ ਵੱਡਾ ਸਦਮਾ ਉੱਘੀ ਗਾਇਕਾ ਆਸ਼ਾ ਭੋਂਸਲੇ ਨਹੀਂ ਰਹੇ <br/> ਅਗਲੀ ਖ਼ਬਰ ਮûਰਾ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 13 ਹੋਈ
Ad Position 24
No active advertisement