ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਅਮਰੀਕਾ-ਈਰਾਨ ਵਿਚਕਾਰ 'ਸ਼ਾਂਤੀ ਗੱਲਬਾਤ' ਰਹੀ ਬੇਸਿੱਟਾ

Ad Position 21
No active advertisement
ਅਜੀਤ ਡੈਸਕ 13-04-2026

• ਕੁਝ ਮੁੱਦਿਆਂ 'ਤੇ ਹੋਇਆ ਸਮਝੌਤਾ, ਕੁਝ 'ਤੇ ਮਤਭੇਦ ਰਹੇ ਬਰਕਰਾਰ • ਹੋਰਮੁਜ਼ ਜਲਮਾਰਗ ਮੁੜ ਕੀਤਾ ਬੰਦ
ਸੁਰਿੰਦਰ ਕੋਛੜ

ਅੰਮਿ੍ਤਸਰ, 12 ਅਪ੍ਰੈਲ-ਅਮਰੀਕਾ ਅਤੇ ਈਰਾਨ ਵਿਚਾਲੇ ਸਥਾਈ ਜੰਗਬੰਦੀ ਲਈ ਪਾਕਿਸਤਾਨ 'ਚ 21 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੀ 'ਸ਼ਾਂਤੀ ਗੱਲਬਾਤ' ਬੇਸਿੱਟਾ ਰਹੀ | ਰਿਪੋਰਟਾਂ ਅਨੁਸਾਰ ਦੋਵੇਂ ਧਿਰਾਂ ਵਿਚਾਲੇ ਗੱਲਬਾਤ 'ਸਟ੍ਰੇਟ ਆਫ਼ ਹੋਰਮੁਜ਼' ਨੂੰ ਖੋਲ੍ਹਣ ਅਤੇ ਪ੍ਰਮਾਣੂ ਪ੍ਰੋਗਰਾਮ ਦੇ ਮੁੱਦੇ 'ਤੇ ਲੀਹੋਂ ਉਤਰ ਗਈ | ਪਾਕਿ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਅੱਜ ਸਵੇਰੇ ਕਿਹਾ ਕਿ ਉਨ੍ਹਾਂ ਦਾ ਦੇਸ਼ ਈਰਾਨ ਅਤੇ ਅਮਰੀਕਾ ਵਿਚਕਾਰ ਸ਼ਾਂਤੀ ਗੱਲਬਾਤ ਲਈ ਵਿਚੋਲਗੀ ਜਾਰੀ ਰੱਖੇਗਾ | ਉਨ੍ਹਾਂ ਦੋਵਾਂ ਧਿਰਾਂ ਨੂੰ ਚੱਲ ਰਹੀ ਜੰਗਬੰਦੀ ਨੂੰ ਬਣਾਈ ਰੱਖਣ ਦੀ ਅਪੀਲ ਵੀ ਕੀਤੀ | ਮੀਡੀਆ ਨਾਲ ਸੰਖੇਪ ਗੱਲਬਾਤ 'ਚ ਡਾਰ ਨੇ ਕਿਹਾ ਕਿ ਪਾਕਿ ਨੇ ਦੋਵਾਂ ਧਿਰਾਂ ਵਿਚਕਾਰ ਕਈ ਦੌਰ ਦੀ ਰਚਨਾਤਮਿਕ ਗੱਲਬਾਤ 'ਚ ਵਿਚੋਲਗੀ ਕੀਤੀ ਹੈ | ਪਾਕਿ ਦੇ ਫ਼ੌਜ ਮੁਖੀ ਫ਼ੀਲਡ ਮਾਰਸ਼ਲ ਆਸਿਮ ਮੁਨੀਰ ਵੀ ਸ਼ਾਂਤੀ ਗੱਲਬਾਤ 'ਚ ਮੌਜੂਦ ਸਨ | ਪ੍ਰਗਤੀ ਦੀ ਉਮੀਦ ਪ੍ਰਗਟ ਕਰਦੇ ਹੋਏ ਡਾਰ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਸਥਾਈ ਸ਼ਾਂਤੀ ਅਤੇ ਖੇਤਰੀ ਸਥਿਰਤਾ ਪ੍ਰਾਪਤ ਕਰਨ ਲਈ ਸਕਾਰਾਤਮਿਕ ਭਾਵਨਾ ਬਣਾਈ ਰੱਖਣੀ ਚਾਹੀਦੀ ਹੈ | ਇਸਲਾਮਾਬਾਦ 'ਚ ਹੋਈ ਇਸ ਸ਼ਾਂਤੀ ਗੱਲਬਾਤ ਦੌਰਾਨ ਅਮਰੀਕੀ ਪੱਖ ਨੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਅਤੇ 'ਸਟ੍ਰੇਟ ਆਫ਼ ਹੋਰਮੁਜ਼' ਨੂੰ ਤੁਰੰਤ ਖੋਲ੍ਹਣ ਦੀ ਮੰਗ ਕੀਤੀ | ਹਾਲਾਂਕਿ, ਈਰਾਨ ਇਨ੍ਹਾਂ ਮੰਗਾਂ ਨਾਲ ਸਹਿਮਤ ਨਹੀਂ ਹੋਇਆ | ਈਰਾਨ ਅਧਿਕਾਰੀਆਂ ਅਨੁਸਾਰ ਤਹਿਰਾਨ ਨੇ ਅਮਰੀਕੀ ਮੰਗਾਂ ਨੂੰ ਰੱਦ ਕਰ ਦਿੱਤਾ, ਕਿਉਂਕਿ ਵਾਸ਼ਿੰਗਟਨ ਗੱਲਬਾਤ ਰਾਹੀਂ ਉਹ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜੋ ਉਹ ਟਕਰਾਅ ਰਾਹੀਂ ਪ੍ਰਾਪਤ ਨਹੀਂ ਕਰ ਸਕਦਾ ਸੀ | ਇਨ੍ਹਾਂ ਗੱਲਬਾਤਾਂ ਦੀ ਅਸਫ਼ਲਤਾ ਨੇ ਦੋ ਹਫ਼ਤਿਆਂ ਦੀ ਨਾਜ਼ੁਕ ਜੰਗਬੰਦੀ ਦੀ ਪ੍ਰਭਾਵਸ਼ੀਲਤਾ ਅਤੇ ਵਿਸ਼ਵ ਊਰਜਾ ਬਾਜ਼ਾਰ ਨੂੰ ਸਥਿਰ ਕਰਨ ਲਈ 'ਸਟ੍ਰੇਟ ਆਫ਼ ਹੋਰਮੁਜ਼' ਨੂੰ ਦੁਬਾਰਾ ਖੋਲ੍ਹਣ ਦੀਆਂ ਸੰਭਾਵਨਾਵਾਂ 'ਤੇ ਸ਼ੰਕਾ ਪੈਦਾ ਕਰ ਦਿੱਤੀ ਹੈ |
ਕੂਟਨੀਤੀ ਕਦੇ ਖ਼ਤਮ ਨਹੀਂ ਹੁੰਦੀ-ਈਰਾਨ
ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਾਘਾਈ ਨੇ ਕਿਹਾ ਕਿ ਇਸਲਾਮਾਬਾਦ 'ਚ ਈਰਾਨ ਅਤੇ ਅਮਰੀਕਾ ਵਿਚਕਾਰ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲਿਆ | ਹਾਲਾਂਕਿ, ਉਨ੍ਹਾਂ ਇਹ ਵੀ ਜ਼ੋਰ ਦਿੱਤਾ ਕਿ ਕੂਟਨੀਤੀ ਕਦੇ ਖ਼ਤਮ ਨਹੀਂ ਹੁੰਦੀ | ਬਾਘਾਈ ਨੇ ਕਿਹਾ ਕਿ ਇਸਲਾਮਾਬਾਦ 'ਚ ਈਰਾਨ ਅਤੇ ਅਮਰੀਕਾ ਵਿਚਕਾਰ ਗੱਲਬਾਤ ਅਮਰੀਕੀ ਪੱਖ ਵਲੋਂ ਕੀਤੀਆਂ ਗਈਆਂ ਬਹੁਤ ਜ਼ਿਆਦਾ ਮੰਗਾਂ ਕਾਰਨ ਬਿਨਾਂ ਕਿਸੇ ਸਮਝੌਤੇ ਦੇ ਖ਼ਤਮ ਹੋ ਗਈ | ਗੱਲਬਾਤ ਬਾਰੇ ਉਨ੍ਹਾਂ ਨੇ ਸਾਫ਼ ਕੀਤਾ ਕਿ ਦੋਵੇਂ ਮੁਲਕ ਕਈ ਮੁੱਦਿਆਂ 'ਤੇ ਸਮਝੌਤੇ 'ਤੇ ਪਹੁੰਚੇ ਪਰ ਦੋ ਜਾਂ ਤਿੰਨ ਮੁੱਖ ਮਾਮਲਿਆਂ 'ਤੇ ਮਤਭੇਦ ਬਰਕਰਾਰ ਰਹੇ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਲਗਾਇਆ ਮੁਫ਼ਤ ਮੈਡੀਕਲ ਕੈਂਪ ਅਗਲੀ ਖ਼ਬਰ ਸੰਗੀਤ ਜਗਤ ਨੂੰ ਵੱਡਾ ਸਦਮਾ ਉੱਘੀ ਗਾਇਕਾ ਆਸ਼ਾ ਭੋਂਸਲੇ ਨਹੀਂ ਰਹੇ <br/>
Ad Position 24
No active advertisement