ਨਵੀਂ ਦਿੱਲੀ, 12 ਅਪ੍ਰੈਲ (ਏਜੰਸੀ)-ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਗਾਇਕਾ ਆਸ਼ਾ ਭੋਸਲੇ ਦੇ ਦਿਹਾਂਤ 'ਤੇ ਦੁਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਦੇ ਨਾਲ ਹੀ ਪਿਠਵਰਤੀ ਗਾਇਕੀ ਦੇ ਇਕ ਯੁਗ ਦਾ ਅੰਤ ਹੋ ਗਿਆ ਹੈ | 'ਐਕਸ' 'ਤੇ ਖੜਗੇ ਨੇ ਕਿਹਾ ਕਿ ਆਪਣੀ ਬੇਮਿਸਾਲ ਬਹੁਪੱਖੀ ਪ੍ਰਤਿਭਾ ਤੇ ਮਾਣ-ਸਨਮਾਨ ਦੀ ਮਿਸਾਲ, ਉਨ੍ਹਾਂ ਦੀ ਗਾਇਕੀ ਦੇ ਵਿਲੱਖਣ ਅੰਦਾਜ ਨੂੰ ਦੁਨੀਆ ਭਰ 'ਚ ਅਣਗਿਣਤ ਲੋਕਾਂ ਨੇ ਸਰਾਹਿਆ | 'ਐਕਸ' 'ਤੇ ਪਾਈ ਪੋਸਟ 'ਚ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਆਪਣੀ ਆਵਾਜ਼ ਜ਼ਰੀਏ ਭੋਸਲੇ ਦੀ ਕਲਾ ਲੋਕਾਂ ਵਿਚਾਲੇ ਹਮੇਸ਼ਾਂ ਅਮਰ ਰਹੇਗੀ |