ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਆਵਾਜ਼ 'ਚ ਸਦੀਵੀ ਪ੍ਰਤਿਭਾ ਸੀ-ਪ੍ਰਧਾਨ ਮੰਤਰੀ

Ad Position 21
No active advertisement
ਅਜੀਤ ਡੈਸਕ 13-04-2026
ਨਵੀਂ ਦਿੱਲੀ, 12 ਅਪ੍ਰੈਲ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਇਕਾ ਆਸ਼ਾ ਭੋਸਲੇ ਦੇ ਦਿਹਾਂਤ 'ਤੇ ਦੁਖ ਪ੍ਰਗਟ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਗੀਤ ਹਮੇਸ਼ਾ ਲੋਕਾਂ ਦੇ ਜੀਵਨ 'ਚ ਗੂੰਜਦੇ ਰਹਿਣਗੇ | 'ਐਕਸ' 'ਤੇ ਆਪਣੇ ਸੰਦੇਸ਼ 'ਚ ਮੋਦੀ ਨੇ ਇਹ ਵੀ ਕਿਹਾ ਕਿ ਭੋਸਲੇ ਦੀ ਅਸਾਧਾਰਨ ਸੰਗੀਤਕ ਯਾਤਰਾ ਦਹਾਕਿਆਂ ਤੱਕ ਫੈਲੀ, ਭਾਰਤੀ ਸੱਭਿਆਚਾਰਕ ਵਿਰਾਸਤ ਨੂੰ ਅਮੀਰ ਬਣਾਇਆ ਅਤੇ ਦੁਨੀਆ ਭਰ ਦੇ ਅਣਗਿਣਤ ਦਿਲਾਂ ਨੂੰ ਛੂਹਿਆ | ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਉਹ ਉਨ੍ਹਾਂ ਦੀਆਂ ਰੂਹਾਨੀ ਸੁਰਾਂ ਹੋਣ ਜਾਂ ਜੀਵੰਤ ਰਚਨਾਵਾਂ, ਭੋਸਲੇ ਦੀ ਆਵਾਜ਼ 'ਚ ਸਦੀਵੀ ਪ੍ਰਤਿਭਾ ਸੀ | ਮੈਂ ਉਨ੍ਹਾਂ ਨਾਲ ਆਪਣੀਆਂ ਗੱਲਬਾਤਾਂ ਦੀਆਂ ਯਾਦਾਂ ਨੂੰ ਹਮੇਸ਼ਾ ਲਈ ਸੰਭਾਲ ਕੇ ਰੱਖਾਂਗਾ |

Ad Position 22
No active advertisement
ਪਿਛਲੀ ਖ਼ਬਰ ਸੰਗੀਤ ਦੀ ਦੁਨੀਆ 'ਚ ਇਕ ਵੱਡਾ ਖਲਾਅ ਪੈਦਾ ਹੋਇਆ-ਰਾਸ਼ਟਰਪਤੀ ਅਗਲੀ ਖ਼ਬਰ ਪਿੱਠਵਰਤੀ ਗਾਇਕੀ ਦੇ ਇਕ ਯੁੱਗ ਦਾ ਅੰਤ-ਖੜਗੇ, ਰਾਹੁਲ
Ad Position 24
No active advertisement