14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਧਾਰਮਿਕ ਚਿੰਨ੍ਹ ਪਹਿਨਣ ਕਾਰਨ ਕਿਊਬਕ 'ਚ ਅਧਿਆਪਕਾਂ ਦੀ ਨੌਕਰੀ ਖੁੱਸੀ

Ad Position 21
No active advertisement
ਅਜੀਤ ਡੈਸਕ 20-04-2026

ਸਕੂਲ ਬੋਰਡ ਵਲੋਂ 100 ਤੋਂ ਵੱਧ ਮੁਲਾਜ਼ਮ ਫਾਰਗ
ਸਤਪਾਲ ਸਿੰਘ ਜੌਹਲ

ਟੋਰਾਂਟੋ, 19 ਅਪ੍ਰੈਲ-ਕੈਨੇਡਾ ਦੇ ਫਰੈਂਚ ਬੋਲੀ ਅਤੇ ਸੱਭਿਆਚਾਰ ਨੂੰ ਪ੍ਰਣਾਏ ਲੋਕਾਂ ਦੇ ਸੂਬਾ ਕਿਊਬਕ 'ਚ ਸਰਕਾਰ ਨੇ 2019 'ਚ ਅਤੇ ਬੀਤੇ ਸਾਲ ਵਿਵਾਦਤ ਬਿੱਲ ਕ੍ਰਮਵਾਰ 21 ਅਤੇ 94 ਵਿਧਾਨ ਸਭਾ 'ਚ ਪਾਸ ਕਰਕੇ ਕਾਨੂੰਨ ਬਣਾਏ ਸਨ ਜਿਨ੍ਹਾਂ ਤਹਿਤ ਰਾਜ ਸਰਕਾਰ ਦੇ ਮਹਿਕਮਿਆਂ 'ਚ ਮੁਲਾਜ਼ਮ ਧਾਰਮਿਕ ਚਿੰਨ੍ਹ ਪਹਿਨ ਕੇ ਕੰਮ ਨਹੀਂ ਕਰ ਸਕਦੇ | ਇਹ ਕਾਨੂੰਨ ਸਰਕਾਰੀ ਸਕੂਲਾਂ ਦੇ ਪਿ੍ੰਸੀਪਲਾਂ, ਅਧਿਆਪਕਾਂ, ਅਤੇ ਉਨ੍ਹਾਂ ਦੇ ਸਹਾਇਕ ਸਟਾਫ਼ ਮੈਂਬਰਾਂ ਉੱਪਰ ਵੀ ਇਕਸਾਰ ਲਾਗੂ ਕੀਤਾ ਗਿਆ ਹੈ | ਬੱਚਿਆਂ ਨੂੰ ਪੜ੍ਹਾਉਣ ਲਈ ਸਿੱਧੇ ਜਾਂ ਅਸਿੱਧੇ ਰੂਪ 'ਚ ਜ਼ਿੰਮੇਵਾਰ ਮੁਲਾਜ਼ਮ ਇਸ ਕਾਨੂੰਨ ਦੀ ਜ਼ਦ 'ਚ ਰੱਖੇ ਗਏ ਹਨ, ਜਿਸ ਦਾ ਮਕਸਦ ਧਰਮ ਨੂੰ ਹਰੇਕ ਵਿਅਕਤੀ ਦਾ ਨਿੱਜੀ ਮਾਮਲਾ ਰੱਖਣਾ ਹੈ ਅਤੇ ਆਪਣੇ ਧਰਮ ਦਾ ਕਿਸੇ ਹੋਰ ਉੱਪਰ ਪ੍ਰਭਾਵ ਨਾ ਪੈਣ ਦੇਣਾ ਹੈ | ਮਿਲੀ ਜਾਣਕਾਰੀ ਅਨੁਸਾਰ ਮਾਂਟਰੀਅਲ ਦੇ ਸਕੂਲ ਬੋਰਡ, ਸੈਂਟਰ ਡੇ ਸਰਵਿਸਜ਼ ਡੇ ਮਾਂਟਰੀਅਲ ਤੋਂ 150 ਦੇ ਕਰੀਬ ਮੁਲਾਜ਼ਮਾਂ ਨੂੰ ਨੌਕਰੀ ਤੋਂ ਫਾਰਗ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਨੇ ਡਿਊਟੀ ਸਮੇਂ ਆਪਣੇ ਧਾਰਮਿਕ ਚਿੰਨ੍ਹ ਨਾ ਪਹਿਨਣ ਦੀ ਸ਼ਰਤ ਮੰਨਣ ਤੋਂ ਇਨਕਾਰ ਕੀਤਾ ਸੀ | ਇਹ ਵੀ ਸਕੂਲ ਬੋਰਡ ਵਲੋਂ ਧਾਰਮਿਕ ਚਿੰਨ੍ਹਾਂ ਦੀ ਪਾਬੰਦੀ ਬਾਰੇ ਮੁਲਾਜ਼ਮਾਂ ਨੂੰ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ | ਧਾਰਮਿਕ ਚਿੰਨ੍ਹਾਂ 'ਚ ਇਸਾਈ ਮਤ ਦਾ ਕਰਾਸ, ਯਹੂਦੀਆਂ ਦਾ ਕਿੱਪਾ, ਮੁਸਲਮਾਨਾਂ ਦਾ ਹਿਜਾਬ ਤੇ ਬੁਰਕਾ, ਦੇ ਨਾਲ਼ ਸਿੱਖਾਂ ਦੀ ਦਸਤਾਰ ਅਤੇ ਬਸਤਰਾਂ ਤੋਂ ਬਾਹਰੀ ਕਕਾਰ (ਜਿਵੇਂ ਕਿ ਕਿਰਪਾਨ ਤੇ ਕੜਾ) ਵੀ ਸ਼ਾਮਿਲ ਕੀਤੇ ਗਏ ਹਨ | ਇਸੇ ਤਰ੍ਹਾਂ ਬੱਚੇ ਵੀ ਮੂੰਹ ਕੱਜ ਕੇ ਸਕੂਲ 'ਚ ਨਹੀਂ ਜਾ ਸਕਦੇ | ਸਿੱਖਿਆ ਮੰਤਰਾਲੇ ਦੇ ਇਕ ਬੁਲਾਰੇ ਨੇ ਕਿਹਾ ਕਿ ਜੋ ਮੁਲਾਜ਼ਮ ਕਾਨੂੰਨ ਦਾ ਸਤਿਕਾਰ ਨਹੀਂ ਕਰਦੇ, ਇਹ ਉਨ੍ਹਾਂ ਦਾ ਨਿੱਜੀ ਫ਼ੈਸਲਾ ਹੈ ਜਿਸ ਦੇ ਸਿੱਟੇ ਉਨ੍ਹਾਂ ਦੇ ਸਾਹਮਣੇ ਹਨ | ਅਜਿਹੇ 'ਚ ਕੁਝ ਲੋਕ ਹਾਲਾਤ ਨਾਲ਼ ਸਮਝੌਤਾ ਕਰਨ ਲਈ ਮਜਬੂਰ ਹਨ ਪਰ ਪਤਾ ਲੱਗਾ ਹੈ ਕਿ ਕਈ ਮੁਲਾਜ਼ਮ ਆਪਣੇ ਪਰਿਵਾਰਾਂ ਸਮੇਤ ਕਿਊਬਕ ਛੱਡ ਕੈਨੇਡਾ ਦੇ ਹੋਰ ਪ੍ਰਾਂਤਾਂ 'ਚ ਵੀ ਜਾ ਰਹੇ ਹਨ | ਧਾਰਮਿਕ ਅਜ਼ਾਦੀ ਦੇ ਨਾਂਅ 'ਤੇ ਲਾਗੂ ਕੀਤਾ ਗਿਆ ਅਜਿਹਾ ਕਾਨੂੰਨ ਕੈਨੇਡਾ ਦੇ ਹੋਰ ਕਿਸੇ ਪ੍ਰਾਂਤ 'ਚ ਨਹੀਂ ਹੈ |

Ad Position 22
No active advertisement
ਪਿਛਲੀ ਖ਼ਬਰ ਤਾਮਿਲਨਾਡੂ 'ਚ ਪਟਾਕਿਆਂ ਦੇ ਕਾਰਖਾਨੇ 'ਚ ਧਮਾਕਾ-23 ਮਜ਼ਦੂਰਾਂ ਦੀ ਮੌਤ <br/> ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਪੂਰੇ ਭਾਰਤ 'ਚ ਸੜਕ ਸੁਰੱਖਿਆ ਦਿਸ਼ਾ-ਨਿਰਦੇਸ਼ ਜਾਰੀ <br/>
Ad Position 24