18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ਦੀ ਕੋਈ ਯੋਜਨਾ ਨਹੀਂ-ਸਰਕਾਰ

Ad Position 21
No active advertisement
ਅਜੀਤ ਡੈਸਕ 24-04-2026

ਕਿਹਾ, ਤੇਲ ਕੰਪਨੀਆਂ ਨੂੰ ਪੈਟਰੋਲ 'ਤੇ 20 ਰੁਪਏ ਤੇ ਡੀਜ਼ਲ 'ਤੇ 100 ਰੁਪਏ ਦਾ ਹੋ ਰਿਹੈ ਨੁਕਸਾਨ
ਨਵੀਂ ਦਿੱਲੀ, 23 ਅਪ੍ਰੈਲ (ਏਜੰਸੀ)-ਸਰਕਾਰ ਨੇ ਵੀਰਵਾਰ ਨੂੰ ਦੱਸਿਆ ਕਿ ਸਰਕਾਰੀ ਤੇਲ ਕੰਪਨੀਆਂ ਨੂੰ ਪੈਟਰੋਲ 'ਤੇ ਕਰੀਬ 20 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ ਲਗਭਗ 100 ਰੁਪਏ ਪ੍ਰਤੀ ਲੀਟਰ ਨੁਕਸਾਨ ਹੋ ਰਿਹਾ ਹੈ | ਅਜਿਹਾ ਇਸ ਲਈ ਹੈ ਕਿਉਂਕਿ ਦੁਨੀਆ ਭਰ 'ਚ ਤੇਲ ਦੀਆਂ ਕੀਮਤਾਂ ਵਧਣ ਦੇ ਬਾਵਜੂਦ ਪੰਪਾਂ 'ਤੇ ਕੀਮਤਾਂ ਕਰੀਬ ਚਾਰ ਸਾਲਾਂ ਤੋਂ ਸਥਿਰ ਬਣੀਆਂ ਹੋਈਆਂ ਹਨ | ਸਰਕਾਰ ਨੇ ਸੰਕੇਤ ਦਿੱਤਾ ਕਿ ਫਿਲਹਾਲ ਖੁਦਰਾ ਤੇਲ ਦੀਆਂ ਦਰਾਂ ਵਧਾਉਣ ਦੀ ਕੋਈ ਤੁਰੰਤ ਯੋਜਨਾ ਨਹੀਂ ਹੈ | ਵਿਧਾਨ ਸਭਾ ਚੋਣਾਂ ਦੇ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 25-28 ਰੁਪਏ ਪ੍ਰਤੀ ਲੀਟਰ ਦੇ ਸੰਭਾਵਿਤ ਵਾਧੇ ਦੀਆਂ ਖ਼ਬਰਾਂ ਨੂੰ ਖ਼ਾਰਜ ਕਰਦੇ ਹੋਏ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਐਕਸ 'ਤੇ ਪੋਸਟ 'ਚ ਕਿਹਾ ਕਿ ਸਰਕਾਰ ਦੇ ਵਿਚਾਰ 'ਚ ਅਜਿਹਾ ਕੋਈ ਪ੍ਰਸਤਾਵ ਨਹੀਂ ਹੈ | ਪੱਛਮੀ ਏਸ਼ੀਆ 'ਚ ਘਟਨਾਕ੍ਰਮਾਂ 'ਤੇ ਪ੍ਰੈਸ ਬ੍ਰੀਫਿੰਗ 'ਚ ਮੰਤਰਾਲੇ ਦੀ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਕੱਚੇ ਤੇਲ (ਪੈਟਰੋਲ ਅਤੇ ਡੀਜ਼ਲ ਵਰਗੇ ਤੇਲ ਬਣਾਉਣ 'ਚ ਵਰਤਿਆ ਜਾਣ ਵਾਲਾ ਕੱਚਾ ਮਾਲ) ਦੀਆਂ ਅੰਤਰਰਾਸ਼ਟਰੀ ਕੀਮਤਾਂ ਅਤੇ ਐਲ. ਪੀ. ਜੀ. ਦੀਆਂ ਦਰਾਂ ਬਹੁਤ ਅਸਥਿਰ ਰਹੀਆਂ ਹਨ ਫਿਰ ਵੀ ਸਰਕਾਰ ਨੇ ਕੀਮਤਾਂ ਨਹੀਂ ਵਧਾਈਆਂ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਐਲਾਨਨਾਮਾ ਜਾਰੀ ਅਗਲੀ ਖ਼ਬਰ ਬਿ੍ਟਿਸ਼ ਓਲੀਵਿਆ ਸਕੂਲ ਨੇ 23ਵਾਂ ਸਥਾਪਨਾ ਦਿਵਸ ਮਨਾਇਆ
Ad Position 24