ਸ੍ਰੀਨਗਰ, 23 ਅਪ੍ਰੈਲ (ਪੀ.ਟੀ.ਆਈ.)-ਸ੍ਰੀਨਗਰ ਵਿਚ ਇੱਕ ਅÏਰਤ ਸਮੇਤ 4 ਓਵਰ ਗਰਾਊਾਡ ਵਰਕਰਾਂ ਨੂੰ ਅੱਤਵਾਦੀਆਂ ਨੂੰ ਕਥਿਤ ਤÏਰ 'ਤੇ ਲਾਜਿਸਟਿਕ ਸਹਾਇਤਾ ਪ੍ਰਦਾਨ ਕਰਨ ਦੇ ਦੋਸ਼ ਵਿਚ ਗਿ੍ਫ਼ਤਾਰ ਕੀਤਾ ਗਿਆ ਹੈ¢ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਬੁੱਧਵਾਰ ਰਾਤ ਨੂੰ ਸ਼ਹਿਰ ਦੇ ਹਜ਼ਰਤਬਲ ਖੇਤਰ ਤੋਂ 4 ਓਵਰ ਗਰਾਊਾਡ ਵਰਕਰਾਂ ਨੂੰ ਗਿ੍ਫਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਜ਼ਹੂਰ ਅਹਿਮਦ ਮੀਰ, ਬਸ਼ੀਰ ਅਹਿਮਦ ਭੱਟ, ਗੁਲਾਮ ਮੁਹੰਮਦ ਭੱਟ ਅਤੇ ਔਰਤ ਸ਼ਾਜ਼ੀਆ ਮੁਹੰਮਦ ਵਜੋਂ ਹੋਈ ਹੈ, ਜੋ ਕਿ ਸਾਰੇ ਹਜ਼ਰਤਬਲ ਦੇ ਰਹਿਣ ਵਾਲੇ ਹਨ¢ ਉਨ੍ਹਾਂ ਤੋਂ ਇੱਕ ਹੈਂਡ ਗ੍ਰਨੇਡ, 15 ਰਾਊਾਡ ਏ.ਕੇ.-47 ਰਾਈਫਲ ਗੋਲਾ ਬਾਰੂਦ, 4 ਮੋਬਾਈਲ ਫੋਨ ਅਤੇ ਕੁਝ ਨਕਦੀ ਬਰਾਮਦ ਕੀਤੀ ਗਈ ਹੈ¢ ਉਨ੍ਹਾਂ ਵਿਰੁੱਧ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ