ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਪਾਰਟੀ ਨੂੰ ਛੱਡਣ ਵਾਲੇ ਹਨ ਗ਼ਦਾਰ-ਭਗਵੰਤ ਮਾਨ

Ad Position 21
No active advertisement
ਅਜੀਤ ਡੈਸਕ 25-04-2026

ਕਿਹਾ, ਭਾਜਪਾ ਮੈਨੂੰ ਕਮਜ਼ੋਰ ਅਤੇ ਖ਼ਤਮ ਕਰਨ ਦੀ ਕਰ ਰਹੀ ਹੈ ਸਾਜਿਸ਼
ਚੰਡੀਗੜ੍ਹ, 24 ਅਪ੍ਰੈਲ (ਬਿਊਰੋ ਚੀਫ਼)-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰਾਂ ਦੀ ਹੋਈ ਦਲ ਬਦਲੀ ਦੀ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਸਾਜਿਸ਼ ਨੇ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਕੱਢਿਆਂ, ਵੱਢਿਆਂ ਤੇ ਛੱਡਿਆਂ ਦੀ ਪਾਰਟੀ ਹੈ ਅਤੇ ਪੰਜਾਬ ਵਿਚ ਕੋਈ ਆਧਾਰ ਬਣਾਉਣ ਵਿਚ ਅਸਫ਼ਲ ਰਹਿਣ ਕਾਰਨ ਹੁਣ ਅਜਿਹੀ ਨਾਕਾਰਾਤਮਕ ਸਿਆਸਤ ਕਰ ਰਹੀ ਹੈ | ਅੱਜ ਆਪਣੇ ਨਿਵਾਸ ਅਸਥਾਨ 'ਤੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਸੂਬੇ ਦੇ ਲੋਕਾਂ ਤੇ ਵਿਕਾਸ ਲਈ ਪਹਿਲੀ ਵਾਰ ਨਿਵੇਕਲੀਆਂ ਪਹਿਲਕਦਮੀਆਂ ਕੀਤੀਆਂ ਗਈਆਂ ਹਨ ਤੇ ਹੁਣ ਜਿਵੇਂ ਪੰਜਾਬੀਆਂ ਦੀ ਭਾਵਨਾਵਾਂ ਅਨੁਸਾਰ ਬੇਅਦਬੀਆਂ ਲਈ ਕਾਨੂੰਨ ਬਣਾਇਆ ਹੈ ਇਹ ਸਭ ਕੁਝ ਭਾਜਪਾ ਨੂੰ ਹਜ਼ਮ ਨਹੀਂ ਹੋ ਰਿਹਾ ਸੀ | ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਭਾਖੜਾ ਬਿਆਸ ਬੋਰਡ ਵਿਚ ਪੰਜਾਬ ਦੇ ਹੱਕਾਂ ਨੂੰ ਜਿਵੇਂ ਲਿਤਾੜਿਆ ਜਾ ਰਿਹਾ ਹੈ ਅਤੇ ਆਰ.ਡੀ.ਐਫ ਸਮੇਤ ਪੰਜਾਬ ਦੇ ਫ਼ੰਡ ਰਿਲੀਜ਼ ਨਹੀਂ ਕੀਤੇ ਜਾ ਰਹੇ ਪੰਜਾਬੀ ਭਾਜਪਾ ਦੀ ਅਜਿਹੀ ਪੰਜਾਬ ਵਿਰੋਧੀ ਸੋਚ ਨੂੰ ਬਰਦਾਸ਼ਤ ਨਹੀਂ ਕਰਨਗੇ | ਉਨ੍ਹਾਂ ਕਿਹਾ ਕਿ ਜਿਨ੍ਹਾਂ ਰਾਜ ਸਭਾ ਮੈਂਬਰਾਂ ਵਲੋਂ ਪੰਜਾਬ ਨਾਲ ਗੱਦਾਰੀ ਕੀਤੀ ਗਈ ਹੈ ਲੋਕ ਉਨ੍ਹਾਂ ਨੂੰ ਚੰਗਾ ਸਬਕ ਸਿਖਾਉਣਗੇ | ਪਾਰਟੀ ਵਲੋਂ ਬਲਕਿ ਵੱਖ-ਵੱਖ ਖੇਤਰਾਂ 'ਚੋਂ ਚੁਣ ਕੇ ਇਨ੍ਹਾਂ ਅਹਿਮ ਵਿਅਕਤੀਆਂ ਨੂੰ ਪੰਜਾਬ ਦੀ ਨੁਮਾਇੰਦਗੀ ਲਈ ਰਾਜ ਸਭਾ ਵਿਚ ਭੇਜਿਆ ਗਿਆ ਸੀ, ਲੇਕਿਨ ਇਹ ਲੋਕ ਦਿੱਲੀ ਪੁੱਜਣ ਤੋਂ ਬਾਅਦ ਭਾਜਪਾ ਨਾਲ ਨੇੜਤਾ ਬਣਾਉਣ ਵਿਚ ਲੱਗ ਗਏ | ਉਨ੍ਹਾਂ ਕਿਹਾ ਕਿ ਸਾਨੂੰ ਕੀ ਪਤਾ ਸੀ ਕਿ ਇਹ ਲੋਕ ਖੋਟੇ ਨਿਕਲਣਗੇ | ਉਨ੍ਹਾਂ ਕਿਹਾ ਕਿ ਭਾਜਪਾ ਅਜਿਹੀਆਂ ਤਿਗੜਮ ਬਾਜੀਆਂ ਨਾਲ ਪੰਜਾਬੀਆਂ ਦੇ ਦਿਲ ਨਹੀਂ ਜਿੱਤ ਸਕਦੀ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਇਸ ਦਾ ਸੰਗਠਨ ਮਜ਼ਬੂਤ ਅਤੇ ਇਕਮੁੱਠ ਹੈ | ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਪਹਿਲਾਂ ਵੀ ਸਾਡੇ ਵਿਧਾਇਕਾਂ  ਨੂੰ ਤੋੜ ਕੇ ਇਕ ਵੱਖਰਾਂ ਗਰੁੱਪ ਬਣਾਉਣ ਦੀਆਂ ਕੋਸ਼ਿਸ਼ਾਂ ਕਰਦੀ ਰਹੀ ਹੈ | ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਇਕ ਸਾਫ਼ ਸੁਥਰੀ ਸਰਕਾਰ ਤੇ ਪ੍ਰਸ਼ਾਸਨ ਦੇਣ ਦੀ ਕੋਸ਼ਿਸ਼ ਕੀਤੀ ਹੈ ਇਸੇ ਲਈ ਮੇਰੇ ਵਿਰੁੱਧ ਈ.ਡੀ. ਜਾਂ ਸੀ.ਬੀ.ਆਈ. ਰੇਡ ਕਰਨ ਦੀ ਹਿੰਮਤ ਨਹੀਂ ਕਰਦੀ | ਲੇਕਿਨ ਜੇ ਮੇਰੇ ਖ਼ਿਲਾਫ਼ ਕੁਝ ਨਹੀਂ ਮਿਲਿਆ ਤਾਂ ਭਾਜਪਾ ਹੁਣ ਸਾਡੇ ਬੰਦਿਆਂ ਨੂੰ ਡਰਾ ਧਮਕਾ ਕੇ ਤੋੜ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਬਾਗ਼ੀ ਹੋਏ 'ਆਪ' ਦੇ 7 ਰਾਜ ਸਭਾ ਮੈਂਬਰ ਭਾਜਪਾ 'ਚ ਸ਼ਾਮਿਲ ਅਗਲੀ ਖ਼ਬਰ ਪੰਜਾਬ 'ਚ ਦੋ ਪੜਾਵਾਂ ਵਿਚ ਹੋਵੇਗੀ ਜਨਗਣਨਾ
Ad Position 24
No active advertisement