07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਮਰਦਮਸ਼ੁਮਾਰੀ 'ਚ ਹਰ ਨਾਗਰਿਕ ਦੀ ਹਿੱਸੇਦਾਰੀ ਅਹਿਮ-ਮੋਦੀ <br/>

Ad Position 21
No active advertisement
ਅਜੀਤ ਡੈਸਕ 27-04-2026

ਮੋਦੀ ਨੇ 'ਮਨ ਕੀ ਬਾਤ' ਦੇ 133ਵੇਂ ਅੰਕ ਰਾਹੀਂ ਕੀਤਾ ਸੰਬੋਧਨ
ਨਵੀਂ ਦਿੱਲੀ, 26 ਅਪ੍ਰੈਲ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 133ਵੇਂ ਅੰਕ ਦੌਰਾਨ ਸੰਬੋਧਨ ਕਰਦਿਆਂ ਮਰਦਮਸ਼ੁਮਾਰੀ, ਭਾਰਤ ਦੇ ਸਿਵਲ ਪ੍ਰਮਾਣੂ ਪ੍ਰੋਗਰਾਮ, ਊਰਜਾ ਦੇ ਵੱਖ-ਵੱਖ ਸਰੋਤ ਅਤੇ ਭਗਵਾਨ ਬੁੱਧ ਦੇ ਸੰਦੇਸ਼ ਸਮੇਤ ਕਈ ਵਿਸ਼ਿਆਂ 'ਤੇ ਆਪਣੇ ਵਿਚਾਰ ਰੱਖੇ | ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਨ 'ਚ ਦੇਸ਼ 'ਚ ਚੱਲ ਰਹੀ ਮਰਦਮਸ਼ੁਮਾਰੀ ਮੁਹਿੰਮ ਨੂੰ ਦੁਨੀਆ ਦੀ ਸਭ ਤੋਂ ਵੱਡੀ ਮੁਹਿੰਮ ਦੱਸਦਿਆਂ ਕਿਹਾ ਕਿ ਜਿਨ੍ਹਾਂ ਰਾਜਾਂ 'ਚ ਸਵੈ ਗਿਣਤੀ ਦਾ ਕੰਮ ਪੂਰਾ ਹੋ ਗਿਆ ਹੈ, ਉਥੇ ਘਰਾਂ ਦੀ ਲਿਸਟਿੰਗ ਦਾ ਕੰਮ ਜਾਰੀ ਹੈ | ਉਨ੍ਹਾਂ ਕਿਹਾ ਕਿ ਹੁਣ ਤੱਕ ਤਕਰੀਬਨ 1 ਕਰੋੜ 20 ਲੱਖ ਪਰਿਵਾਰਾਂ ਦੇ ਮਕਾਨਾਂ ਦੀ ਲਿਸਟਿੰਗ ਦਾ ਕੰਮ ਪੂਰਾ ਵੀ ਹੋ ਗਿਆ ਹੈ | ਪ੍ਰਧਾਨ ਮੰਤਰੀ ਨੇ ਇਸ 'ਚ ਲੋਕਾਂ ਦੀ ਭਾਗੀਦਾਰੀ ਨੂੰ ਅਹਿਮ ਦਸਦਿਆਂ ਕਿਹਾ ਕਿ ਦੇਸ਼ ਦੀ ਮਰਦਮਸ਼ੁਮਾਰੀ ਸਿਰਫ਼ ਸਰਕਾਰੀ ਕੰਮ ਨਹੀਂ ਹੈ, ਇਹ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ | ਉਨ੍ਹਾਂ ਭਰੋਸਾ ਦਿਵਾਉਂਦਿਆਂ ਕਿਹਾ ਕਿ ਤੁਹਾਡੀ ਦਿੱਤੀ ਗਈ ਜਾਣਕਾਰੀ ਪੂਰੀ ਤਰ੍ਹਾਂ ਸੁਰੱਖਿਅਤ ਰੱਖੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਡਿਜੀਟਲ ਸੁਰੱਖਿਆ ਨਾਲ ਉਸ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ | ਉਨ੍ਹਾਂ ਮਰਦਮਸ਼ੁਮਾਰੀ ਦਾ ਅਮਲ, ਜਿਸ 'ਚ ਅਧਿਕਾਰੀਆਂ ਦਾ ਘਰ ਆਉਣਾ ਵੀ ਸ਼ਾਮਿਲ ਹੈ, ਬਾਰੇ ਵੀ ਸੰਖੇਪ ਜਿਹੀ ਜਾਣਕਾਰੀ ਦਿੱਤੀ | ਪ੍ਰਧਾਨ ਮੰਤਰੀ ਨੇ ਹਵਾ ਊਰਜਾ ਬਾਰੇ ਬੋਲਦਿਆਂ ਕਿਹਾ ਕਿ ਗੁਜਰਾਤ ਦੇ ਕੱਛ, ਪਾਟਨ, ਬਨਾਸਕਾਂਠਾਂ ਜਿਹੇ ਇਲਾਕੇ ਜਿੱਥੇ ਪਹਿਲਾਂ ਰੇਗਿਸਤਾਨ ਨਜ਼ਰ ਆਉਂਦਾ ਹੈ, ਉਥੇ ਹੁਣ ਵੱਡੇ ਮੁੜ-ਨਵਿਆਉਣਯੋਗ ਊਰਜਾ ਪਾਰਕ ਬਣ ਰਹੇ ਹਨ, ਜਿਸ ਦਾ ਫ਼ਾਇਦਾ ਨੌਜਵਾਨਾਂ ਨੂੰ ਹੋ ਰਿਹਾ ਹੈ, ਨਵੇਂ ਮੌਕੇ ਬਣ ਰਹੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਭਾਰਤ 'ਚ ਹਵਾ ਊਰਜਾ ਦੇ ਉਤਪਾਦਨ ਦੀ ਸਮਰੱਥਾ 56 ਗੀਗਾਵਾਟ ਤੋਂ ਵੱਧ ਹੋ ਚੁੱਕੀ ਹੈ, ਜੋ ਕਿ ਪਿਛਲੇ ਇਕ ਸਾਲ 'ਚ 6 ਗੀਗਾਵਾਟ ਦਾ ਵਾਧਾ ਹੈ |
ਬੁੱਧ ਨੇ ਦਿੱਤਾ ਸ਼ਾਂਤੀ ਦਾ ਸੰਦੇਸ਼
ਪ੍ਰਧਾਨ ਮੰਤਰੀ ਨੇ ਮਈ 'ਚ ਆਉਣ ਵਾਲੀ ਬੁੱਧ ਪੂਰਨਿਮਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਗਵਾਨ ਗੌਤਮ ਬੁੱਧ ਦਾ ਸੰਦੇਸ਼ ਅੱਜ ਵੀ ਓਨਾ ਹੀ ਪ੍ਰਾਂਸਗਿੰਕ ਹੈ, ਜਿੰਨਾਂ ਪਹਿਲਾਂ ਸੀ | ਉਨ੍ਹਾਂ ਸਾਨੂੰ ਸਿਖਾਇਆ ਹੈ ਕਿ ਸ਼ਾਂਤੀ ਸਾਡੇ ਅੰਦਰੋਂ ਸ਼ੁਰੂ ਹੁੰਦੀ ਹੈ ਅਤੇ ਆਪਣੇ 'ਤੇ ਜਿੱਤ ਸਭ ਤੋਂ ਵੱਡੀ ਜਿੱਤ ਹੈ |
ਸਿਵਲ ਪ੍ਰਮਾਣੂ ਪ੍ਰੋਗਰਾਮ ਦੇਸ਼ ਦੇ ਵਿਕਾਸ 'ਚ ਮਦਦਗਾਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਵਲ ਪ੍ਰਮਾਣੂ ਪ੍ਰੋਗਰਾਮ ਨੂੰ ਰਾਸ਼ਟਰ ਨਿਰਮਾਣ 'ਚ ਅਹਿਮ ਯੋਗਦਾਨ ਦੇਣ ਵਾਲਾ ਪ੍ਰੋਗਰਾਮ ਦੱਸਦਿਆਂ ਕਿਹਾ ਕਿ ਇਸ ਨਾਲ ਉਦਯੋਗਿਕ ਵਿਕਾਸ, ਊਰਜਾ ਖ਼ੇਤਰ ਅਤੇ ਸਿਹਤ ਸੇਵਾ ਖ਼ੇਤਰ ਨੂੰ ਬਹੁਤ ਫਾਇਦਾ ਹੋਇਆ ਹੈ | ਖੇਤੀ, ਕਿਸਾਨੀ ਤੋਂ ਲੈ ਕੇ ਆਧੁਨਿਕ ਪਹਿਲਕਦਮੀਆਂ 'ਚ ਵੀ ਭਾਰਤ ਦੇ ਸਿਵਲ ਪ੍ਰਮਾਣੂ ਪ੍ਰੋਗਰਾਮ ਨੇ ਬਹੁਤ ਮਦਦ ਕੀਤੀ ਹੈ | ਮੋਦੀ ਨੇ ਤਾਮਿਲਨਾਡੂ ਦੇ ਕਲਪੱਕਮ 'ਚ 'ਫ਼ਾਸਟ ਬ੍ਰੀਡਰ ਰਿਐਕਟਰ' ਨੂੰ ਵੱਡੀ ਸਫ਼ਲਤਾ ਦੱਸਦਿਆਂ ਕਿਹਾ ਕਿ 'ਬ੍ਰੀਡਰ ਰਿਐਕਟਰ' ਇਕ ਅਜਿਹਾ ਸਿਸਟਮ ਹੈ, ਜੋ ਊਰਜਾ ਦੇ ਉਤਪਾਦਨ ਦੇ ਨਾਲ-ਨਾਲ ਭਵਿੱਖ ਲਈ ਨਵਾਂ ਈਾਧਣ ਵੀ ਆਪ ਹੀ ਤਿਆਰ ਕਰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਨੇਤਨਯਾਹੂ ਨੇ ਜਤਾਈ ਹੈਰਾਨਗੀ ਅਗਲੀ ਖ਼ਬਰ ਪ੍ਰਸਿੱਧ ਫੋਟੋਗ੍ਰਾਫਰ ਰਘੂ ਰਾਏ ਦਾ 83 ਸਾਲਾਂ ਦੀ ਉਮਰ 'ਚ ਦਿਹਾਂਤ <br/>
Ad Position 24