ਨਵੀਂ ਦਿੱਲੀ, 26 ਅਪ੍ਰੈਲ (ਉਪਮਾ ਡਾਗਾ ਪਾਰਥ)-ਪ੍ਰਸਿੱਧ ਫੋਟੋਗ੍ਰਾਫਰ ਰਘੂ ਰਾਏ ਦਾ ਐਤਵਾਰ ਸਵੇਰੇ ਦਿੱਲੀ ਦੇ ਇਕ ਨਿੱਜੀ ਹਸਪਤਾਲ 'ਚ ਦਿਹਾਂਤ ਹੋ ਗਿਆ | 83 ਸਾਲ ਦੇ ਰਘੂ ਰਾਏ ਦਾ ਅੰਤਿਮ ਸੰਸਕਾਰ ਸ਼ਾਮ ਚਾਰ ਵਜੇ ਲੋਧੀ ਸਮਸ਼ਾਨਘਾਟ 'ਚ ਕੀਤਾ ਗਿਆ | ਰਘੂ ਰਾਏ ਦੇ ਬੇਟੇ ਅਤੇ ਫੋਟੋਗ੍ਰਾਫਰ ਨਿਤਿਨ ਰਾਏ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਦੋ ਸਾਲ ਪਹਿਲਾਂ ਪ੍ਰੋਸਟੈਟ ਕੈਂਸਰ ਹੋਇਆ ਸੀ | ਜੋ ਪਹਿਲਾਂ ਠੀਕ ਹੋ ਰਿਹਾ ਸੀ, ਪਰ ਹੁਣ ਹਾਲ 'ਚ ਕੈਂਸਰ ਰਘੂ ਰਾਏ ਦੇ ਦਿਮਾਗ਼ ਤੱਕ ਪਹੁੰਚ ਗਿਆ ਸੀ ਅਤੇ ਉਨ੍ਹਾਂ ਨੂੰ ਉਮਰ ਸੰਬੰਧੀ ਹੋਰ ਤਕਲੀਫਾਂ ਵੀ ਹੋਣ ਲੱਗੀਆਂ | ਰਘੂ ਰਾਏ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ ਇਕ ਬੇਟਾ ਅਤੇ 3 ਬੇਟੀਆਂ ਹਨ | ਰਘੂਰਾਏ ਨੇ ਆਪਣੇ ਕਰੀਅਰ 'ਚ ਕਈ ਯਾਦਗਾਰ ਤਸਵੀਰਾਂ ਖਿੱਚੀਆਂ | ਜਿਸ 'ਚ ਭੋਪਾਲ ਗੈਸ ਤ੍ਰਾਸਦੀ, ਬੰਗਲਾ ਦੇਸ਼ ਜੰਗ ਦੀ ਕਵਰੇਜ ਸ਼ਾਮਿਲ ਹਨ | 1942 ਤੋਂ ਪਾਕਿਸਤਾਨ 'ਚ ਪੈਦਾ ਹੋਏ ਰਘੂ ਰਾਏ ਨੇ ਆਪਣਾ ਕਰੀਅਰ 1960 ਦੇ ਦਹਾਕੇ 'ਚ ਸ਼ੁਰੂ ਕੀਤਾ ਸੀ | ਉਨ੍ਹਾਂ ਨੇ 18 ਤੋਂ ਵੱਧ ਕਿਤਾਬਾਂ ਪ੍ਰਦਰਸ਼ਿਤ ਕੀਤੀਆਂ ਅਤੇ 'ਟਾਈਮ ਲਾਈਫ' ਅਤੇ 'ਦ ਨਿਊਯਾਰਕ ਟਾਈਮਸ' ਜਿਹੇ ਪ੍ਰਕਾਸ਼ਨਾ 'ਚ ਆਪਣਾ ਯੋਗਦਾਨ ਦਿੱਤਾ | ਉਨ੍ਹਾਂ ਨੂੰ ਭਾਰਤ ਸਰਕਾਰ 'ਲਾਈਫ ਟਾਈਮ ਅਚੀਵਮੈਂਟ' ਅਵਾਰਡ ਪ੍ਰਦਾਨ ਕੀਤਾ ਗਿਆ ਅਤੇ ਬੰਗਲਾਦੇਸ਼ ਜੰਗ ਦੀ ਕਵਰੇਜ ਲਈ ਪਦਮਸ੍ਰੀ ਨਾਲ ਸਨਮਾਨਿਤ ਕੀਤਾ ਗਿਆ |