ਵਾਸ਼ਿੰਗਟਨ, 1 ਮਈ (ਏਜੰਸੀ)-ਅਮਰੀਕੀ ਸੰਸਦ 'ਚ ਜੰਗ ਰੋਕਣ ਦੀ ਮਨਜ਼ੂਰੀ ਵਾਲਾ ਪ੍ਰਸਤਾਵ ਫਿਲਹਾਲ ਟਲ ਗਿਆ ਹੈ | ਯੁੱਧ ਦੇ 60 ਦਿਨਾਂ ਦਾ ਸਮਾਂ ਪੂਰਾ ਦੇ ਬਾਅਦ ਇਸ ਨੂੰ ਜਾਰੀ ਰੱਖਣ ਲਈ 1 ਮਈ ਨੂੰ ਪ੍ਰਸਤਾਵ ਸੰਸਦ 'ਚ ਰੱਖਿਆ ਜਾਣਾ ਸੀ | ਰੱਖਿਆ ਮੰਤਰੀ ਪੀਟ ਹੇਗਸੇਥ ਨੇ ਵੀਰਵਾਰ ਨੂੰ ਸੰਸਦ 'ਚ ਕਿਹਾ ਕਿ ਰਾਸ਼ਟਰਪਤੀ ਨੂੰ 60 ਦਿਨਾਂ ਤੋਂ ਵੱਧ ਯੁੱਧ ਜਾਰੀ ਰੱਖਣ ਲਈ ਸੰਸਦ ਦੀ ਮਨਜ਼ੂਰੀ ਲੈਣ ਦੀ ਜ਼ਰੂਰਤ ਨਹੀਂ ਹੈ | ਉਨ੍ਹਾਂ ਕਿਹਾ ਕਿ ਈਰਾਨ ਨਾਲ ਜੋ ਜੰਗਬੰਦੀ ਹੋਈ ਹੈ, ਉਸ ਨਾਲ ਇਹ 60 ਦਿਨਾਂ ਦੀ ਸਮਾਂ ਹੱਦ ਰੁਕ ਗਈ ਹੈ | ਅਮਰੀਕਾ-ਈਰਾਨ ਯੁੱਧ 7 ਅਪ੍ਰੈਲ ਨੂੰ ਰੁਕ ਗਿਆ ਸੀ, ਜਿਸ ਕਾਰਨ ਇਹ ਜੰਗ ਕਰੀਬ 40 ਦਿਨ ਚੱਲੀ | ਹੇਗਸੇਥ ਨੇ ਇਹ ਵੀ ਕਿਹਾ ਕਿ ਇਸ ਸਮੇਂ ਸਭ ਤੋਂ ਵੱਡਾ ਖ਼ਤਰਾ ਈਰਾਨ ਨਹੀਂ ਬਲਕਿ ਯੁੱਧ ਵਿਰੋਧੀ ਹਨ | ਜਿਨ੍ਹਾਂ 'ਚ ਕੁਝ ਡੈਮੋਕ੍ਰੇਟ ਅਤੇ ਕੁਝ ਰਿਪਬਲਿਕਨ ਹਨ |