ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਪੈਟਰੋਲ ਤੇ ਡੀਜ਼ਲ 5 ਰੁਪਏ ਤੱਕ ਹੋ ਸਕਦਾ ਹੈ ਮਹਿੰਗਾ

Ad Position 21
No active advertisement
ਅਜੀਤ ਡੈਸਕ 02-05-2026

ਨਵੀਂ ਦਿੱਲੀ, 1 ਮਈ (ਇੰਟ.)-ਦੇਸ਼ 'ਚ ਇਕ ਵਾਰ ਮੁੜ ਮਹਿੰਗਾਈ ਦਾ ਝਟਕਾ ਲੱਗ ਸਕਦਾ ਹੈ | ਸਰਕਾਰੀ ਸੂਤਰਾਂ ਮੁਤਾਬਿਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਜਲਦ ਹੀ 4 ਤੋਂ 5 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਹੋ ਸਕਦਾ ਹੈ | ਇਕ ਰਿਪੋਰਟ ਅਨੁਸਾਰ ਘਰੇਲੂ ਰਸੋਈ ਗੈਸ ਸਿਲੰਡਰ 40-50 ਰੁਪਏ ਤੱਕ ਮਹਿੰਗਾ ਹੋ ਸਕਦਾ ਹੈ | ਪੱਛਮੀ ਏਸ਼ੀਆ 'ਚ ਵਧਦੇ ਤਣਾਅ ਦੇ ਚੱਲਦਿਆਂ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਆਈ ਹੈ | ਕੱਚੇ ਤੇਲ ਦੀ ਸਪਲਾਈ 'ਚ ਰੁਕਾਵਟ ਅਤੇ ਲੰਮੇ ਸਮੇਂ ਤੱਕ ਅਸਥਿਰਤਾ ਨੇ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ | ਇਸ ਦਾ ਸਿੱਧਾ ਅਸਰ ਭਾਰਤ 'ਤੇ ਪੈ ਰਿਹਾ ਹੈ | ਕਰੀਬ ਚਾਰ ਸਾਲ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋ ਸਕਦਾ ਹੈ | 2022 ਤੋਂ ਹੁਣ ਤੱਕ ਤੇਲ ਕੀਮਤਾਂ ਲਗਭਗ ਸਥਿਰ ਬਣੀਆਂ ਹੋਈਆਂ ਹਨ | ਜਦੋਂਕਿ ਇਸ ਦੌਰਾਨ ਤੇਲ ਕੰਪਨੀਆਂ ਨੁਕਸਾਨ ਝੱਲ ਰਹੀਆਂ ਹਨ | ਸਰਕਾਰ 'ਤੇ ਵੀ ਵਿੱਤੀ ਦਬਾਅ ਵਧਦਾ ਜਾ ਰਿਹਾ ਹੈ ਕਿਉਂਕਿ ਵਧਦੀਆਂ ਕੀਮਤਾਂ ਦਰਮਿਆਨ ਸਬਸਿਡੀ ਜਾਂ ਟੈਕਸ 'ਚ ਰਾਹਤ ਦੇਣਾ ਸੌਖਾ ਨਹੀਂ ਰਹਿ ਗਿਆ ਹੈ | ਅਜਿਹੇ 'ਚ ਸਰਕਾਰ ਹੁਣ ਕੰਪਨੀਆਂ ਦੇ ਨੁਕਸਾਨ ਅਤੇ ਮਹਿੰਗਾਈ 'ਚ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਸੂਤਰਾਂ ਅਨੁਸਾਰ ਇਸ ਸੰਬੰਧੀ ਫ਼ੈਸਲਾ ਅਗਲੇ 5-7 ਦਿਨਾਂ 'ਚ ਲਿਆ ਜਾ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਸਮਾਰੋਹ ਖ਼ਾਲਸਾਈ ਜਾਹੋ-ਜਲਾਲ ਨਾਲ ਸੰਪੂਰਨ <br/> ਅਗਲੀ ਖ਼ਬਰ ਅਮਰੀਕੀ ਸੰਸਦ 'ਚ ਜੰਗ ਰੋਕਣ ਦੀ ਮਨਜ਼ੂਰੀ ਵਾਲਾ ਪ੍ਰਸਤਾਵ ਟਲਿਆ <br/>
Ad Position 24
No active advertisement