ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਭਾਰਤ ਦਾ ਪਹਿਲਾ ਬਿਨਾਂ ਬੈਰੀਅਰ ਵਾਲਾ ਟੋਲ ਪਲਾਜ਼ਾ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 02-05-2026
ਨਵੀਂ ਦਿੱਲੀ, 1 ਮਈ (ਏਜੰਸੀ)-ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸ਼ੁੱਕਰਵਾਰ ਨੂੰ ਗੁਜਰਾਤ 'ਚ ਐਨ.ਐਚ.-48 ਦੇ ਸੂਰਤ-ਭਰੂਚ ਸੈਕਸ਼ਨ 'ਤੇ ਚੋਰਯਾਸੀ ਟੋਲ ਪਲਾਜ਼ਾ 'ਤੇ ਭਾਰਤ ਦੇ ਪਹਿਲੇ ਮਲਟੀ-ਲੇਨ ਫ੍ਰੀ ਫਲੋ ਬੈਰੀਅਰ ਲੈੱਸ ਟੋਲਿੰਗ ਸਿਸਟਮ ਦੇ ਲਾਂਚ ਦਾ ਐਲਾਨ ਕੀਤਾ | ਇਹ ਹਾਈਵੇਅ ਟੋਲਿੰਗ 'ਚ ਇਕ ਵੱਡਾ ਬਦਲਾਅ ਹੈ | ਗਡਕਰੀ ਨੇ 'ਐਕਸ' 'ਤੇ ਇਕ ਸੋਸ਼ਲ ਮੀਡੀਆ ਪੋਸਟ 'ਚ ਕਿਹਾ ਕਿ ਇਹ ਅਤਿ ਆਧੁਨਿਕ ਸਿਸਟਮ ਗੱਡੀਆਂ ਨੂੰ ਬਿਨਾਂ ਰੋਕੇ ਆਸਾਨੀ ਨਾਲ ਟੋਲ ਇਕੱਠਾ ਕਰਨ 'ਚ ਮਦਦ ਕਰਦਾ ਹੈ | ਇਸ ਲਈ ਇਸ ਵਿਚ ਆਟੋਮੈਟਿਕ ਨੰਬਰ ਪਲੇਟ ਰੈਕੋਗਨੀਸ਼ਨ ਅਤੇ ਫਾਸਟੈਗ ਵਰਗੀਆਂ ਆਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਗਈ ਹੈ | ਰਾਸ਼ਟਰੀ ਰਾਜ ਮਾਰਗ ਮੰਤਰੀ ਨੇ ਦੱਸਿਆ ਕਿ ਮਲਟੀ ਲੇਨ ਫਰੀ ਫਲੋ ਦੀ ਸ਼ੁਰੂਆਤ ਭਾਰਤ ਦੇ ਟੋਲਿੰਗ ਸਿਸਟਮ ਦੇ ਡਿਜਟਲੀਕਰਨ ਅਤੇ ਕੌਮਾਂਤਰੀ ਮਾਪਦੰਡਾਂ ਦੇ ਹਿਸਾਬ ਨਾਲ ਰਾਸ਼ਟਰੀ ਰਾਜ ਮਾਰਗਾਂ ਦੇ ਬੁਨਿਆਦੀ ਢਾਂਚੇ ਦੇ ਅਤਿ-ਆਧੁਨਿਕੀਕਰਨ ਦੀ ਦਿਸ਼ਾ 'ਚ ਇਕ ਵੱਡਾ ਮੀਲ ਪੱਥਰ ਹੈ | ਉਨ੍ਹਾਂ ਅੱਗੇ ਕਿਹਾ ਕਿ ਇਸ ਸਿਸਟਮ ਨਾਲ ਯਾਤਰਾ ਦਾ ਸਮਾਂ ਕਾਫੀ ਘੱਟ ਹੋਣ, ਹਾਈਵੇਅ 'ਤੇ ਭੀੜ ਘੱਟ ਹੋਣ, ਤੇਲ ਦੀ ਬੱਚਤ ਹੋਣ, ਗੱਡੀਆਂ ਨਾਲ ਹੋਣ ਵਾਲੇ ਪ੍ਰਦੂਸ਼ਣ 'ਚ ਕਮੀ ਆਉਣ ਅਤੇ ਟੋਲ ਦੇ ਕੰਮ 'ਚ ਮਨੁੱਖੀ ਦਖ਼ਲ ਘੱਟ ਹੋਣ ਦੀ ਉਮੀਦ ਹੈ | ਗਡਕਰੀ ਨੇ ਕਿਹਾ ਕਿ ਬੈਰੀਅਰ-ਲੈੱਸ ਟੋਲਿੰਗ ਨਾਗਰਿਕਾਂ ਲਈ ਜੀਵਨ ਨੂੰ ਆਸਾਨ ਬਣਾਏਗੀ ਅਤੇ ਪੂਰੇ ਦੇਸ਼ 'ਚ ਸਾਮਾਨ ਅਤੇ ਲਾਜਿਸਟਿਕ ਦੀ ਤੇਜ਼ ਅਤੇ ਜ਼ਿਆਦਾ ਅਸਰਦਾਰ ਆਵਾਜਾਈ ਨੂੰ ਸੰਭਵ ਬਣਾ ਕੇ ਵਪਾਰ ਕਰਨ 'ਚ ਆਸਾਨੀ ਨੂੰ ਉਤਸ਼ਾਹਿਤ ਕਰੇਗੀ | ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਇਹ ਪਹਿਲ ਸਰਕਾਰ ਦੀ ਵਿਸ਼ਵ ਪੱਧਰੀ, ਤਕਨੀਕ-ਆਧਾਰਿਤ ਰਾਸ਼ਟਰੀ ਰਾਜ ਮਾਰਗਾਂ ਦਾ ਬੁਨਿਆਦੀ ਢਾਂਚਾ ਬਣਾਉਣ ਦੀ ਲਗਾਤਾਰ ਕੋਸ਼ਿਸ਼ ਨੂੰ ਦਿਖਾਉਂਦੀ ਹੈ, ਜੋ ਅਸਰਦਾਰ, ਪਾਰਦਰਸ਼ੀ ਅਤੇ ਯਾਤਰੀਆਂ ਲਈ ਸੁਵਿਧਾਜਨਕ ਹੋਵੇ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਸਰਬਸੰਮਤੀ ਨਾਲ ਹਾਸਿਲ ਕੀਤਾ ਭਰੋਸੇ ਦਾ ਵੋਟ <br/> ਅਗਲੀ ਖ਼ਬਰ ਪੰਜਾਬ ਤੇ ਹਰਿਆਣਾ 'ਚ ਅੱਜ ਤੋਂ ਮੀਂਹ ਪੈਣ ਦੀ ਸੰਭਾਵਨਾ
Ad Position 24
No active advertisement