ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਮੱਧ ਪ੍ਰਦੇਸ਼ ਦੇ ਜਬਲਪੁਰ 'ਚ ਕਰੂਜ਼ ਹਾਦਸਾ-ਹੁਣ ਤੱਕ 9 ਲਾਸ਼ਾਂ ਬਰਾਮਦ <br/>

Ad Position 21
No active advertisement
ਅਜੀਤ ਡੈਸਕ 02-05-2026
ਜਬਲਪੁਰ, 1 ਮਈ (ਪੀ.ਟੀ.ਆਈ.)-ਮੱਧ ਪ੍ਰਦੇਸ਼ ਦੇ ਜਬਲਪੁਰ ਸਥਿਤ ਬਰਗੀ ਡੈਮ 'ਚ ਬੀਤੀ ਸ਼ਾਮ ਲਗਪਗ 5 ਵਜੇ ਸੈਰ ਸਪਾਟਾ ਵਿਭਾਗ ਦਾ ਇਕ ਕਰੂਜ਼ ਅਚਾਨਕ ਆਏ ਤੇਜ਼ ਤੂਫ਼ਾਨ ਕਾਰਨ ਡੁੱਬ ਗਿਆ | ਹੁਣ ਤੱਕ 9 ਲਾਸ਼ਾਂ ਮਿਲ ਚੁੱਕੀਆਂ ਹਨ ਤੇ 28 ਵਿਅਕਤੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ | ਸਥਾਨਕ ਪ੍ਰਸ਼ਾਸਨ ਮੁਤਾਬਿਕ ਅਜੇ ਵੀ 6 ਵਿਅਕਤੀ ਲਾਪਤਾ ਹਨ | ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਕਰੂਜ਼ 'ਚ ਲਗਪਗ 43 ਤੋਂ 47 ਸੈਲਾਨੀ ਸਵਾਰ ਸਨ | ਟਿਕਟ ਸਿਰਫ਼ 29 ਵਿਅਕਤੀਆਂ ਦੀ ਕੱਟੀ ਗਈ ਸੀ | ਹਾਦਸਾ ਕੰਢੇ ਤੋਂ ਲਗਪਗ 300 ਮੀਟਰ ਦੂਰ ਹੋਇਆ | ਜਿਸ ਸਮੇਂ ਕਰੂਜ਼ ਡੁੱਬਿਆ, ਉਸ ਸਮੇਂ ਹਵਾ ਦੀ ਰਫ਼ਤਾਰ 74 ਕਿੱਲੋਮੀਟਰ ਪ੍ਰਤੀ ਘੰਟਾ ਸੀ | ਬਰਗੀ ਸਿਟੀ ਸੀ.ਐਸ.ਪੀ. ਅੰਜ਼ੁਲ ਮਿਸ਼ਰਾ ਨੇ ਦੱਸਿਆ ਕਿ ਸ਼ੁਰੂਆਤੀ ਰਾਹਤ ਕਾਰਜਾਂ 'ਚ ਐਸ.ਡੀ.ਆਰ.ਐਫ. ਨੇ ਕਈ ਵਿਅਕਤੀਆਂ ਨੂੰ ਬਚਾ ਲਿਆ ਪਰ ਹਨੇਰਾ ਅਤੇ ਖ਼ਰਾਬ ਮੌਸਮ ਤੋਂ ਰਾਹਤ ਕਾਰਜ ਪ੍ਰਭਾਵਿਤ ਹੋ ਰਹੇ ਸਨ | ਅੱਜ ਸਵੇਰ ਤੋਂ ਮੁੜ ਰਾਹਤ ਕਾਰਜ ਜਾਰੀ ਹਨ | ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੰਦਭਾਗੇ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਰਾਹਤ ਕੋਸ਼ ਤੋਂ ਮਿ੍ਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ | ਮੁੱਖ ਮੰਤਰੀ ਡਾ: ਮੋਹਨ ਯਾਦਵ ਨੇ ਜਾਂਚ ਦੇ ਆਦੇਸ਼ ਦਿੱਤੇ ਹਨ |

Ad Position 22
No active advertisement
ਪਿਛਲੀ ਖ਼ਬਰ ਅਪ੍ਰੈਲ 'ਚ ਜੀ.ਐਸ.ਟੀ. ਉਗਰਾਹੀ 'ਚ 2.43 ਲੱਖ ਕਰੋੜ ਦਾ ਰਿਕਾਰਡ ਵਾਧਾ <br/> ਅਗਲੀ ਖ਼ਬਰ ਪੰਜਾਬ ਸਰਕਾਰ ਨੇ ਸਰਬਸੰਮਤੀ ਨਾਲ ਹਾਸਿਲ ਕੀਤਾ ਭਰੋਸੇ ਦਾ ਵੋਟ <br/>
Ad Position 24
No active advertisement