15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਪੰਜਾਬ ਰੋਕੇਗਾ ਭਾਜਪਾ ਦਾ ਜੇਤੂ ਰੱਥ-ਕੇਜਰੀਵਾਲ

Ad Position 21
No active advertisement
ਅਜੀਤ ਡੈਸਕ 06-05-2026
'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਤੋਂ ਬਾਅਦ ਕਪੂਰਥਲਾ ਹਾਊਸ ਵਿਖੇ 'ਆਪ' ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਪਹਿਲੀ ਵਾਰ ਪਾਰਟੀ ਦੇ ਸੱਤ ਸੰਸਦ ਮੈਂਬਰਾਂ ਦੀ ਬਗ਼ਾਵਤ ਬਾਰੇ ਖੁੱਲ੍ਹ ਕੇ ਬੋਲਦਿਆਂ ਕਿਹਾ ਕਿ ਇਹ ਜੋ ਸੱਤ ਲੋਕ ਗਏ ਹਨ (ਪੰਜਾਬ ਦੇ 6 ਸੰਸਦ ਮੈਂਬਰ ਅਤੇ ਦਿੱਲੀ ਤੋਂ ਸਵਾਤੀ ਮਾਲੀਵਾਲ) ਇਹ ਚੋਰੀ ਕਰਕੇ ਗਏ ਹਨ | ਭਾਜਪਾ 'ਤੇ 'ਚੋਰੀ' ਦਾ ਦੋਸ਼ ਲਗਾਉਂਦਿਆਂ ਕੇਜਰੀਵਾਲ ਨੇ ਕਿਹਾ ਕਿ ਇਹ 6 ਸੀਟਾਂ (ਪੰਜਾਬ ਦੀਆਂ) ਕਿਸੇ ਦੇ ਪਿਤਾ ਜੀ ਦੀਆਂ ਨਹੀਂ, ਸਗੋਂ ਪੰਜਾਬੀਆਂ ਦੀਆਂ ਸਨ | ਉਨ੍ਹਾਂ ਕਿਹਾ ਕਿ ਇਸ ਦਾ ਬਦਲਾ ਅਗਲੇ ਸਾਲ ਫਰਵਰੀ (ਪੰਜਾਬ ਵਿਧਾਨ ਸਭਾ ਚੋਣਾਂ) 'ਚ ਲਵਾਂਗੇ | ਕੇਜਰੀਵਾਲ ਨੇ ਭਾਜਪਾ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਭਾਰਤ 'ਤੇ ਜਦੋਂ ਵੀ ਪੱਛਮੀ ਦਿਸ਼ਾ ਤੋਂ ਹਮਲਾ ਹੋਇਆ ਤਾਂ ਉਸ ਨੂੰ ਪੰਜਾਬ ਨੇ ਰੋਕਿਆ ਹੈ | ਹੁਣ ਅੰਦਰੋਂ ਇਕ ਨਵਾਂ ਦੁਸ਼ਮਣ ਪੈਦਾ ਹੋਇਆ ਹੈ ਅਤੇ ਉਸ ਨੂੰ ਵੀ ਪੰਜਾਬ ਹੀ ਰੋਕੇਗਾ | ਦੇਸ਼ ਨੂੰ ਆਪਣਾ ਲੋਕਤੰਤਰ ਵਾਪਸ ਦਿਵਾਉਣਾ ਪੰਜਾਬ ਅਤੇ ਪੰਜਾਬੀਆਂ ਦੀ ਜ਼ਿੰਮੇਵਾਰੀ ਹੈ | 'ਆਪ' ਦੇ ਕਨਵੀਨਰ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਅਗਲੇ ਸਾਲ ਫਰਵਰੀ 2027 'ਚ ਪੰਜਾਬ 'ਚ ਵੀ ਭਾਜਪਾ ਦਾ ਵਿਜੈ ਰੱਥ ਰੁਕ ਜਾਵੇਗਾ | ਪੰਜਾਬ ਦੀਆਂ ਚੋਣਾਂ ਮੋਦੀ ਸਰਕਾਰ ਲਈ ਆਖ਼ਰੀ ਚੋਣਾਂ ਹੋਣਗੀਆਂ | ਨਾਲ ਹੀ ਵਿਧਾਇਕਾਂ ਨੂੰ ਕਿਹਾ ਕਿ ਉਹ ਘਰ-ਘਰ ਜਾ ਕੇ ਲੋਕਾਂ ਨੂੰ ਦੱਸਣ ਕਿ ਭਾਜਪਾ ਅਤੇ ਮੋਦੀ ਸਰਕਾਰ ਪੰਜਾਬੀਆਂ ਨਾਲ ਨਫ਼ਰਤ ਕਰਦੀ ਹੈ | ਕੇਜਰੀਵਾਲ ਨੇ ਦਿੱਲੀ 'ਚ 2014 'ਚ 'ਆਪ' ਦੀ ਜਿੱਤ ਦੀ ਮਿਸਾਲ ਦਿੰਦਿਆਂ ਕਿਹਾ ਕਿ 2014 'ਚ ਮੋਦੀ ਦੀ ਹਨ੍ਹੇਰੀ 'ਚ ਵੀ ਜਦੋਂ ਫਰਵਰੀ 2015 'ਚ ਦਿੱਲੀ ਚੋਣਾਂ ਹੋਈਆਂ ਤਾਂ ਭਾਜਪਾ ਨੂੰ 70 'ਚੋਂ ਸਿਰਫ਼ 3 ਸੀਟਾਂ ਮਿਲੀਆਂ | ਉਨ੍ਹਾਂ ਵਿਧਾਇਕਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਚੋਣਾਂ ਦੇ ਤਕਰੀਬਨ 10 ਮਹੀਨੇ ਪਹਿਲਾਂ ਵੀ ਪੰਜਾਬ 'ਚ ਕਿਤੇ 'ਐਂਟੀ ਇੰਕਬੈਂਸੀ' ਨਹੀਂ ਹੈ, ਸਗੋਂ ਲੋਕ ਖੁੱਲ੍ਹ ਕੇ ਸਰਕਾਰ ਦੀ ਸ਼ਲਾਘਾ ਕਰ ਰਹੇ ਹਨ | ਇਸ ਦੇ ਨਾਲ ਹੀ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ 'ਆਪ' ਵਿਧਾਇਕਾਂ ਨੂੰ ਇਕਜੁੱਟ ਰੱਖਣ ਦਾ ਮੋਰਚਾ ਆਪ ਸੰਭਾਲਦਿਆਂ ਕਪੂਰਥਲਾ ਹਾਊਸ (ਮੁੱਖ ਮੰਤਰੀ ਦੀ ਦਿੱਲੀ 'ਚ ਰਿਹਾਇਸ਼) ਵਿਖੇ ਉਨ੍ਹਾਂ ਨੂੰ ਸੰਬੋਧਨ ਕੀਤਾ | ਕੇਜਰੀਵਾਲ ਨੇ ਵਿਧਾਇਕਾਂ ਨੂੰ ਦਿੱਤੀ 'ਮਾਸਟਰ ਕਲਾਸ' 'ਚ ਆਉਂਦੀ ਫਰਵਰੀ 'ਚ ਨਾ ਸਿਰਫ਼ ਪੰਜਾਬ 'ਚ 'ਆਪ' ਦੀ ਜਿੱਤ ਦਾ ਦਾਅਵਾ ਕੀਤਾ, ਸਗੋਂ ਇਹ ਵੀ ਕਿਹਾ ਕਿ ਪੰਜਾਬ ਚੋਣਾਂ ਤੋਂ ਬਾਅਦ ਮੋਦੀ ਸਰਕਾਰ ਡਿੱਗੇਗੀ |

Ad Position 22
No active advertisement
ਪਿਛਲੀ ਖ਼ਬਰ ਬਦਲੇ ਦੀ ਸਿਆਸਤ ਦਾ ਅੰਤ ਖ਼ਤਰਨਾਕ ਹੋਵੇਗਾ-ਰਾਘਵ ਚੱਢਾ <br/> ਅਗਲੀ ਖ਼ਬਰ ਗੰਨੇ ਦਾ ਭਾਅ 10 ਰੁਪਏ ਵਧਾ ਕੇ 365 ਰੁਪਏ ਪ੍ਰਤੀ ਕੁਇੰਟਲ ਕੀਤਾ ਕਪਾਹ ਦੀ ਪੈਦਾਵਾਰ ਵਧਾਉਣ ਲਈ 5659 ਕਰੋੜ ਰੁਪਏ ਮਨਜ਼...
Ad Position 24