15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਮੁੱਖ ਮੰਤਰੀ ਵਲੋਂ ਰਾਸ਼ਟਰਪਤੀ ਨਾਲ ਮੁਲਾਕਾਤ ਬਾਗ਼ੀ ਸੰਸਦ ਮੈਂਬਰਾਂ ਨੂੰ ਅਯੋਗ ਕਰਾਰ ਦੇਣ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 06-05-2026

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 5 ਮਈ-ਆਮ ਆਦਮੀ ਪਾਰਟੀ ਦੀ ਅੰਦਰੂਨੀ ਖਾਨਾਜੰਗੀ ਅਤੇ ਬਾਗ਼ੀ ਸੰਸਦ ਮੈਂਬਰਾਂ ਦੇ ਮੁੱਦੇ 'ਤੇ ਆਪਸੀ ਖਿੱਚੋਤਾਣ ਦਾ ਮਾਮਲਾ ਹੁਣ ਰਾਸ਼ਟਰਪਤੀ ਭਵਨ ਪਹੁੰਚ ਗਿਆ ਹੈ, ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਾਗ਼ੀ ਮੈਂਬਰ ਰਾਘਵ ਚੱਢਾ ਸਮੇਤ 4 ਸੰਸਦ ਮੈਂਬਰ ਵੱਖੋ-ਵੱਖ ਸਮੇਂ 'ਤੇ ਆਪਣੀ ਅਰਜੋਈ ਲੈ ਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਕੋਲ ਪਹੁੰਚੇ, ਜਿਥੇ ਭਗਵੰਤ ਮਾਨ ਨੇ ਬਾਗ਼ੀ ਮੈਂਬਰਾਂ ਦੇ ਭਾਜਪਾ 'ਚ ਰਲੇਂਵੇਂ ਨੂੰ ਅਸੰਵਿਧਾਨਕ ਦੱਸਦਿਆਂ ਉਨ੍ਹਾਂ ਦੀ ਮੈਂਬਰਸ਼ਿਪ ਨੂੰ ਰੱਦ ਕਰਨ ਦੀ ਮੰਗ ਕੀਤੀ, ਉਥੇ ਰਾਘਵ ਚੱਢਾ ਨੇ 'ਆਪ' 'ਤੇ ਬਦਲਾਖੋਰੀ ਦੀ ਸਿਆਸਤ ਕਰਨ ਦਾ ਦੋਸ਼ ਲਗਾਉਂਦਿਆਂ ਰਾਸ਼ਟਰਪਤੀ ਨੂੰ ਸ਼ਿਕਾਇਤ ਕੀਤੀ ਕਿ 'ਆਪ' ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ | ਮੁੱਖ ਮੰਤਰੀ ਭਗਵੰਤ ਮਾਨ, ਜਿਨ੍ਹਾਂ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਇਕੱਲੇ ਮਿਲਣ ਲਈ ਦੁਪਹਿਰ 12 ਵਜੇ ਦਾ ਸਮਾਂ ਦਿੱਤਾ ਸੀ, ਪੂਰੇ 90 ਵਿਧਾਇਕਾਂ ਨਾਲ ਦਿੱਲੀ ਪਹੁੰਚੇ | 3 ਵਾਲਵੋ ਬੱਸਾਂ 'ਚ ਦਿੱਲੀ ਪਹੁੰਚੇ ਪੰਜਾਬ ਦੇ 'ਆਪ' ਵਿਧਾਇਕਾਂ ਨੇ ਆਪਣੇ ਹੱਥਾਂ 'ਚ ਦੋ ਤਰ੍ਹਾਂ ਦੇ ਪੋਸਟਰ ਫੜੇ ਹੋਏ ਸਨ | ਭਗਵੰਤ ਮਾਨ ਨੇ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਪੰਜਾਬ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਲਈ ਸਾਡਾ ਸੰਘਰਸ਼ ਗਾਤਾਰ ਜਾਰੀ ਹੈ | ਉਨ੍ਹਾਂ ਅੱਗੇ ਲਿਖਿਆ ਕਿ 'ਆਪ' ਦੇ ਸਾਰੇ ਵਿਧਾਇਕਾਂ ਦੇ ਨਾਲ ਮਿਲ ਕੇ ਪੰਜਾਬ ਦੇ ਭਖਦੇ ਮਸਲਿਆਂ 'ਤੇ ਚਰਚਾ ਕਰਨ ਅਤੇ ਸੂਬੇ ਦੀ ਬੁਲੰਦ ਆਵਾਜ਼ ਰਾਸ਼ਟਰਪਤੀ ਦੇ ਸਾਹਮਣੇ ਰੱਖਣ ਲਈ ਰਵਾਨਾ ਹੋਏ |
ਸੰਸਦ ਮੈਂਬਰਾਂ ਦਾ ਭਾਜਪਾ 'ਚ ਰਲੇਵਾਂ ਗ਼ੈਰ-ਸੰਵਿਧਾਨਕ-ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਤੋਂ ਬਾਅਦ ਰਾਸ਼ਟਰਪਤੀ ਭਵਨ ਦੇ ਬਾਹਰ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਅੱਗੇ ਦਲ-ਬਦਲੀ ਕਰਨ ਵਾਲੇ ਰਾਜ ਸਭਾ ਮੈਂਬਰਾਂ ਦੀ ਮੈਂਬਰਸ਼ਿਪ ਫੌਰੀ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਅਚਾਨਕ 7 ਸੰਸਦ ਮੈਂਬਰ ਇਕੱਠੇ ਹੋ ਕੇ ਆਪ ਹੀ ਕਹਿ ਦੇਣ ਕਿ ਅਸੀਂ ਰਲੇਵਾਂ ਕਰ ਲਿਆ ਇਹ ਗ਼ੈਰ-ਸੰਵਿਧਾਨਕ ਹੈ | ਉਨ੍ਹਾਂ ਕਿਹਾ ਕਿ ਭਾਜਪਾ ਕੋਲ 2 ਵਿਧਾਇਕ ਹਨ ਪਰ 7 ਰਾਜ ਸਭਾ ਸੰਸਦ ਮੈਂਬਰ ਹਨ ਇਹ ਸੰਵਿਧਾਨ ਦਾ ਮਜ਼ਾਕ ਹੈ | ਉਨ੍ਹਾਂ ਸੱਤ ਰਾਜ ਸਭਾ ਮੈਂਬਰਾਂ ਨੂੰ ਲੋਕਾਂ ਰਾਹੀਂ ਨਹੀਂ, ਸਗੋਂ ਪਾਰਟੀ ਵਲੋਂ ਚੁਣੇ ਗਏ ਦੱਸਦਿਆਂ ਉਨ੍ਹਾਂ ਦੀ ਦਲ ਬਦਲੀ ਨੂੰ ਪੰਜਾਬ ਦੇ ਨਾਲ ਗ਼ਦਾਰੀ ਕਰਾਰ ਦਿੱਤਾ | ਭਗਵੰਤ ਮਾਨ ਨੇ ਕਿਹਾ ਕਿ ਅੱਜ ਭਾਜਪਾ ਨੂੰ ਰੋਕਣ ਦੀ ਜ਼ਿੰਮੇਵਾਰੀ ਪੰਜਾਬ 'ਤੇ ਆ ਗਈ ਹੈ | ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਭਾਜਪਾ ਧਮਕੀਆਂ ਦੇ ਰਹੀ ਹੈ ਕਿ ਅਗਲਾ ਪੰਜਾਬ ਦਾ ਨੰਬਰ ਹੈ | ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਕੋਈ ਨੰਬਰ ਨਹੀਂ ਹੈ | ਨਾਲ ਹੀ ਤਨਜ਼ ਕੱਸਦਿਆਂ ਕਿਹਾ ਕਿ ਇਹ ਉਨ੍ਹਾਂ (ਭਾਜਪਾ) ਦੀ ਖ਼ੁਸ਼ਫ਼ਹਿਮੀ ਹੈ ਕਿ ਪੰਜਾਬ 'ਚ ਉਨ੍ਹਾਂ ਦੇ ਦੋ ਵਿਧਾਇਕ ਹਨ, ਅਗਲੀ ਵਾਰ ਇਹ ਗਿਣਤੀ ਸਿਫ਼ਰ ਵੀ ਹੋ ਸਕਦੀ ਹੈ | ਭਗਵੰਤ ਮਾਨ ਨੇ ਕਿਹਾ ਕਿ ਜੇਕਰ ਉਨ੍ਹਾਂ (ਬਾਗ਼ੀ ਸੰਸਦ ਮੈਂਬਰਾਂ) ਨੇ ਜਾਣਾ ਹੀ ਸੀ ਤਾਂ ਅਸਤੀਫ਼ਾ ਦੇ ਕੇ ਜਾਂਦੇ | 'ਆਪ' ਕਿਸੇ ਹੋਰ ਨੂੰ ਭੇਜ ਦਿੰਦੀ | ਉਨ੍ਹਾਂ ਨੇ ਸੰਵਿਧਾਨ 'ਚ ਸੋਧ ਕਰਕੇ 'ਵਾਪਸ ਬੁਲਾਉਣ ਦੇ ਅਧਿਕਾਰ' ਦੀ ਮੰਗ ਕੀਤੀ | ਲੋਕਾਂ ਨੇ ਇਨ੍ਹਾਂ (ਨਾਲ ਆਏ) ਵਿਧਾਇਕਾਂ ਨੂੰ ਚੁਣਿਆ ਸੀ, ਜਿਨ੍ਹਾਂ ਨੇ ਅੱਗੇ ਉਨ੍ਹਾਂ (ਸੰਸਦ ਮੈਂਬਰਾਂ) ਨੂੰ ਚੁਣ ਕੇ ਰਾਜ ਸਭਾ ਭੇਜਿਆ | ਹੁਣ ਸੰਵਿਧਾਨ 'ਚ ਸੋਧ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਉਨ੍ਹਾਂ ਸੰਸਦ ਮੈਂਬਰਾਂ ਨੂੰ ਵਾਪਸ ਬੁਲਾਉਣ ਦੀ ਵਿਵਸਥਾ ਕੀਤੀ ਜਾ ਸਕੇ | ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਕੀਤੇ ਸੰਬੋਧਨ 'ਚ ਰਾਘਵ ਚੱਢਾ ਵਲੋਂ ਰਾਜ ਸਭਾ 'ਚ ਚੁੱਕੇ ਇਸ ਮੁੱਦੇ 'ਤੇ ਪ੍ਰਗਟਾਏ ਵਿਚਾਰਾਂ ਦਾ ਵੀ ਹਵਾਲਾ ਦਿੰਦਿਆਂ ਕਿਹਾ ਕਿ ਜਿਵੇਂ ਰਾਘਵ ਚੱਢਾ ਮੰਗ ਕਰਦੇ ਰਹੇ ਸਨ ਕਿ ਅਜਿਹੇ ਸੰਸਦ ਮੈਂਬਰਾਂ (ਦਲ-ਬਦਲੀ ਕਰਨ ਵਾਲੇ) ਨੂੰ ਦੇਸ਼ ਧ੍ਰੋਹ ਲਈ ਸਜ਼ਾ ਦਿੱਤੀ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਉਦਯੋਗਿਕ ਵਿਕਾਸ ਦੇ ਮਾਮਲੇ 'ਚ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ <br/> ਅਗਲੀ ਖ਼ਬਰ ਬਦਲੇ ਦੀ ਸਿਆਸਤ ਦਾ ਅੰਤ ਖ਼ਤਰਨਾਕ ਹੋਵੇਗਾ-ਰਾਘਵ ਚੱਢਾ <br/>
Ad Position 24