09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਹਰਿਆਣਾ ਦੀਆਂ ਸਥਾਨਕ ਸੰਸਥਾਵਾਂ ਚੋਣਾਂ 'ਚ 54.4 ਫ਼ੀਸਦੀ ਵੋਟਿੰਗ <br/>

Ad Position 21
No active advertisement
ਅਜੀਤ ਡੈਸਕ 11-05-2026
ਚੰਡੀਗੜ੍ਹ, 10 ਮਈ (ਰਾਮ ਸਿੰਘ ਬਰਾੜ)-ਹਰਿਆਣਾ ਰਾਜ ਚੋਣ ਕਮਿਸ਼ਨ ਦੁਆਰਾ ਸੂਬੇ 'ਚ ਕਰਵਾਈਆਂ ਨਗਰ ਨਿਗਮ, ਨਗਰ ਪ੍ਰੀਸ਼ਦ, ਨਗਰ ਪਾਲਿਕਾ ਤੇ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਆਮ ਤੇ ਉਪ ਚੋਣਾਂ ਸ਼ਾਂਤੀਪੂਰਨ ਤੇ ਅਮਨ ਅਮਾਨ ਨਾਲ ਸਮਾਪਤ ਹੋ ਗਈਆਂ | ਹਰਿਆਣਾ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਸ਼ਾਮ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਸਾਰੇ ਹਲਕਿਆਂ 'ਚ ਕੁੱਲ 8,73,177 ਰਜਿਸਟਰਡ ਵੋਟਰਾਂ 'ਚੋਂ 4,75,010 ਵੋਟਰਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ, ਜਿਸ ਨਾਲ ਕੁੱਲ 54.4 ਫ਼ੀਸਦੀ ਮਤਦਾਨ ਦਰਜ ਹੋਇਆ ¢ ਪ੍ਰਸ਼ਾਸਨ ਨੇ ਕੁੱਲ 817 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਸਨ ਅਤੇ ਸਾਰੇ ਕੇਂਦਰਾਂ 'ਤੇ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ | ਅੰਬਾਲਾ 'ਚ 54.4 ਫ਼ੀਸਦੀ, ਪੰਚਕੂਲਾ 'ਚ 52.2 ਫ਼ੀਸਦੀ, ਸੋਨੀਪਤ 'ਚ 48 ਫ਼ੀਸਦੀ, ਰੇਵਾੜੀ 'ਚ 66.1 ਫ਼ੀਸਦੀ, ਰੋਹਤਕ 'ਚ 79.2 ਅਤੇ ਹਿਸਾਰ 'ਚ 75.7 ਫ਼ੀਸਦੀ ਵੋਟਿੰਗ ਹੋਈ | ਸੂਬਾ ਚੋਣ ਕਮਿਸ਼ਨਰ ਦੇਵੇਂਦਰ ਸਿੰਘ ਕਲਿਆਣ ਨੇ ਚੋਣ ਪ੍ਰਕਿਰਿਆ ਦੌਰਾਨ ਪੰਚਕੂਲਾ ਦੇ ਵੱਖ ਵੱਖ ਪੋਲਿੰਗ ਸਟੇਸ਼ਨਾਂ ਦਾ ਨਿਰੀਖਣ ਵੀ ਕੀਤਾ | ਉਨ੍ਹਾਂ ਦੱਸਿਆ ਕਿ ਨਗਰ ਨਿਗਮ ਚੋਣਾਂ ਅਧੀਨ ਅੰਬਾਲਾ, ਪੰਚਕੂਲਾ ਤੇ ਸੋਨੀਪਤ ਨਗਰ ਨਿਗਮ, ਰੇਵਾੜੀ ਨਗਰ ਪ੍ਰੀਸ਼ਦ, ਧਾਰੂਹੇੜਾ, ਸਾਂਪਲਾ ਤੇ ਉਕਲਾਨਾ ਨਗਰ ਪਾਲਿਕਾਵਾਂ 'ਚ ਚੋਣਾਂ ਕਰਵਾਈਆਂ ਗਈਆਂ | ਇਸ ਤੋਂ ਇਲਾਵਾ ਰਾਜ ਦੇ ਵੱਖ ਵੱਖ ਨਗਰ ਨਿਗਮ ਖੇਤਰਾਂ 'ਚ ਵਾਰਡਾਂ ਦੀਆਂ ਉਪ ਚੋਣਾਂ ਵੀ ਕਰਵਾਈਆਂ ਗਈਆਂ | ਇਸੇ ਤਰ੍ਹਾਂ ਪੰਚਾਇਤੀ ਰਾਜ ਸੰਸਥਾਵਾਂ ਅਧੀਨ ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਸੰਮਤੀ, ਸਰਪੰਚ ਤੇ ਪੰਚ ਅਹੁਦਿਆਂ ਲਈ ਵੱਖ ਵੱਖ ਜ਼ਿਲਿ੍ਹਆਂ 'ਚ ਆਮ ਤੇ ਉਪ ਚੋਣਾਂ ਕਰਵਾਈਆਂ ਗਈਆਂ |

Ad Position 22
No active advertisement
ਪਿਛਲੀ ਖ਼ਬਰ ਈਰਾਨ ਨੇ ਪਾਕਿ ਰਾਹੀਂ ਸੌਂਪਿਆ ਅਮਰੀਕੀ ਪ੍ਰਸਤਾਵ ਦਾ ਜਵਾਬ ਅਗਲੀ ਖ਼ਬਰ ਪਾਕਿ 'ਚ ਅੱਤਵਾਦੀਆਂ ਨੇ ਪੁਲਿਸ ਚੌਕੀ ਨੂੰ ਬੰਬ ਨਾਲ ਉਡਾਇਆ-15 ਮੌਤਾਂ
Ad Position 24