28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸਰਕਾਰ ਨੇ ਸੋਨਾ ਦਰਾਮਦ ਦੀ ਹੱਦ 100 ਕਿੱਲੋ ਤੈਅ ਕੀਤੀ

Ad Position 21
No active advertisement
ਅਜੀਤ ਡੈਸਕ 15-05-2026
ਨਵੀਂ ਦਿੱਲੀ, 14 ਮਈ (ਏਜੰਸੀ)-ਸੋਨੇ ਦੀ ਦਰਾਮਦ 'ਤੇ ਲਗਾਮ ਕੱਸਣ ਲਈ ਸਰਕਾਰ ਨੇ ਵੱਡਾ ਕਦਮ ਚੁੱਕਦਿਆਂ ਹੁਣ ਕਰ ਮੁਕਤ ਸੋਨਾ ਮੰਗਾਉਣ ਵਾਲੇ ਬਰਾਮਦਕਾਰਾਂ ਲਈ ਪ੍ਰਤੀ ਲਾਇਸੰਸ ਵੱਧ ਤੋਂ ਵੱਧ 100 ਕਿੱਲੋ ਦੀ ਹੱਦ ਤੈਅ ਕਰ ਦਿੱਤੀ ਹੈ | ਡੀ.ਜੀ.ਐਫ.ਟੀ. ਦੇ ਨਵੇਂ ਨਿਯਮਾਂ ਤਹਿਤ ਪਹਿਲੀ ਵਾਰ ਅਪਲਾਈ ਕਰਨ ਵਾਲਿਆਂ ਦੀ ਫੈਕਟਰੀ ਦਾ ਭੌਤਿਕ ਨਿਰੀਖਣ ਲਾਜ਼ਮੀ ਹੋਵੇਗਾ | ਕੀਮਤੀ ਧਾਤੂਆਂ 'ਤੇ ਦਰਾਮਦ ਡਿਊਟੀ 'ਚ ਭਾਰੀ ਵਾਧਾ ਕਰਨ ਦੇ ਇਕ ਦਿਨ ਬਾਅਦ ਅੱਜ ਸਰਕਾਰ ਨੇ 'ਐਡਵਾਂਸ ਅਥਰਾਈਜ਼ਡ' ਸਕੀਮ ਤਹਿਤ ਸੋਨੇ ਦੀ ਦਰਾਮਦ ਲਈ 100 ਕਿੱਲੋ ਦੀ ਹੱਦ ਤੈਅ ਕਰ ਦਿੱਤੀ ਹੈ | ਇਸ ਸਕੀਮ ਤਹਿਤ ਗਹਿਣੇ ਬਰਾਮਦ ਕਰਨ ਵਾਲਿਆਂ ਨੂੰ ਕੱਚਾ ਮਾਲ ਜਾਂ 'ਇਨਪੁਟ' ਸਮਗਰੀ ਬਿਨਾਂ ਕਿਸੇ ਡਿਊਟੀ ਦੇ ਦਰਾਮਦ ਕਰਨ ਦੀ ਇਜਾਜ਼ਤ ਹੁੰਦੀ ਹੈ | ਸਰਕਾਰ ਨੇ ਸੋਨੇ ਦੀ ਦਰਾਮਦ ਲਈ ਐਡਵਾਂਸ ਅਥਰਾਈਜੇਸ਼ਨ ਜਾਰੀ ਕਰਨ ਤੇ ਉਸ ਦੀ ਨਿਗਰਾਨੀ ਕਰਨ ਦੀਆਂ ਸ਼ਰਤਾਂ ਨੂੰ ਹੋਰ ਸਖ਼ਤ ਕਰ ਦਿੱਤਾ ਹੈ | ਇਸ ਫ਼ੈਸਲੇ ਦਾ ਸਿੱਧਾ ਮਕਸਦ ਦੇਸ਼ ਦੇ ਲਗਾਤਾਰ ਵਧਦੇ ਦਰਾਮਦ ਬਿਲ 'ਤੇ ਲਗਾਮ ਕੱਸਣਾ ਹੈ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦਾ ਪੰਜਾਬ ਵਿਰੋਧੀ ਏਜੰਡਾ ਕਿਸੇ ਕੀਮਤ 'ਤੇ ਕਾਮਯਾਬ ਨਹੀਂ ਹੋਣ ਦਿਆਂਗੇ : ਦੀਪਕ ਬਾਲੀ <br/> ਅਗਲੀ ਖ਼ਬਰ ਸੱਚ ਦੀ ਜਿੱਤ ਹੋਈ- ਕੇਜਰੀਵਾਲ
Ad Position 24