ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸੀ.ਬੀ.ਆਈ. ਵਲੋਂ ਨੀਟ ਪੇਪਰ ਲੀਕ ਮਾਮਲੇ ਦਾ ਮੁੱਖ ਸਾਜਿਸ਼ਘਾੜਾ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 16-05-2026
ਨਵੀਂ ਦਿੱਲੀ, 15 ਮਈ (ਪੀ.ਟੀ.ਆਈ.) ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਪੁਣੇ ਦੇ ਇੱਕ ਪ੍ਰੋਫੈਸਰ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ 'ਤੇ ਨੀਟ ਪੇਪਰ ਲੀਕ ਮਾਮਲੇ ਦਾ ਸਰਗਨਾ ਹੋਣ ਦਾ ਦੋਸ਼ ਹੈ¢ਉਨ੍ਹਾਂ ਕਿਹਾ ਕਿ ਪ੍ਰੋਫੈਸਰ ਪੀ.ਵੀ. ਕੁਲਕਰਨੀ, ਜੋ ਕਿ ਲਾਤੂਰ ਦੇ ਰਹਿਣ ਵਾਲੇ ਅਤੇ ਰਸਾਇਣ ਵਿਗਿਆਨ (ਕੈਮਿਸਟਰੀ) ਦੇ ਮਾਹਰ ਹਨ, ਉਸ ਪੈਨਲ ਦਾ ਹਿੱਸਾ ਸਨ, ਜੋ ਸਾਲਾਂ ਤੋਂ ਨੀਟ ਪ੍ਰਸ਼ਨ ਪੱਤਰ ਤਿਆਰ ਕਰ ਰਹੇ ਸਨ¢ਉਨ੍ਹਾਂ ਕਿਹਾ ਕਿ ਕੁਲਕਰਨੀ ਨੂੰ ਪੁਣੇ ਸਥਿਤ ਉਨ੍ਹਾਂ ਦੇ ਘਰ ਤੋਂ ਗਿ੍ਫ਼ਤਾਰ ਕੀਤਾ ਗਿਆ ਸੀ¢ਉਨ੍ਹਾਂ ਕਿਹਾ ਕਿ ਪ੍ਰਸ਼ਨ ਪੱਤਰਾਂ ਤੱਕ ਪਹੁੰਚ ਹੋਣ ਕਾਰਨ, ਉਹ ਆਪਣੇ ਘਰ ਵਿਸ਼ੇਸ਼ ਕੋਚਿੰਗ ਕਲਾਸਾਂ ਚਲਾਉਂਦੇ ਸਨ¢ਘਟਨਾਕ੍ਰਮ ਤੋਂ ਜਾਣੂ ਇੱਕ ਅਧਿਕਾਰੀ ਨੇ ਕਿਹਾ, 'ਅਪ੍ਰੈਲ 2026 ਦੇ ਆਖਰੀ ਹਫ਼ਤੇ, ਉਨ੍ਹਾਂ ਨੇ ਇੱਕ ਹੋਰ ਦੋਸ਼ੀ, ਮਨੀਸ਼ਾ ਵਾਘਮਾਰੇ ਦੀ ਮਦਦ ਨਾਲ ਵਿਦਿਆਰਥੀਆਂ ਨੂੰ ਲਾਮਬੰਦ ਕੀਤਾ; ਮਨੀਸ਼ਾ ਨੂੰ 14 ਮਈ ਨੂੰ ਸੀ.ਬੀ.ਆਈ. ਨੇ ਗਿ੍ਫ਼ਤਾਰ ਕੀਤਾ ਸੀ¢ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਵਿਸ਼ੇਸ਼ ਕੋਚਿੰਗ ਕਲਾਸਾਂ ਦÏਰਾਨ, ਉਨ੍ਹਾਂ ਨੇ ਕਥਿਤ ਤੌਰ 'ਤੇ ਵਿਦਿਆਰਥੀਆਂ ਨੂੰ ਪ੍ਰਸ਼ਨ, ਉਨ੍ਹਾਂ ਦੇ ਵਿਕਲਪ ਅਤੇ ਸਹੀ ਉੱਤਰ ਬੋਲ ਕੇ ਲਿਖਾਏ ਸਨ¢ਅਧਿਕਾਰੀ ਨੇ ਕਿਹਾ ਕਿ ਵਿਦਿਆਰਥੀਆਂ ਨੇ ਇਹ ਪ੍ਰਸ਼ਨ ਆਪਣੀਆਂ ਨੋਟਬੁੱਕਾਂ ਵਿੱਚ ਹੱਥੀਂ ਲਿਖੇ ਸਨ ਅਤੇ ਇਹ ਪ੍ਰਸ਼ਨ 3 ਮਈ ਨੂੰ ਹੋਈ ਨੀਟ-ਯੂ.ਜੀ. 2026 ਪ੍ਰੀਖਿਆ ਦੇ ਅਸਲ ਪ੍ਰਸ਼ਨ ਪੱਤਰ ਨਾਲ 'ਬਿਲਕੁਲ ਮੇਲ ਖਾਂਦੇ' ਸਨ¢

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨੇ ਵਿਦੇਸ਼ ਯਾਤਰਾ 'ਤੇ ਟੈਕਸ ਲਗਾਉਣ ਦੀ ਯੋਜਨਾ ਦੀਆਂ ਰਿਪੋਰਟਾਂ ਨੂੰ ਦੱਸਿਆ ਕੋਰਾ ਝੂਠ ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਸੇਂਗਰ ਨੂੰ ਝਟਕਾ-ਹਾਈ ਕੋਰਟ ਦਾ ਫ਼ੈਸਲਾ ਪਲਟਿਆ
Ad Position 24
No active advertisement