ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਰੂਸ ਨੇ ਭਾਰਤ ਨੂੰ ਤੇਲ ਦੀ ਸਪਲਾਈ ਵਧਾਈ-ਲਾਵਰੋਵ

Ad Position 21
No active advertisement
ਅਜੀਤ ਡੈਸਕ 16-05-2026
ਨਵੀਂ ਦਿੱਲੀ, 15 ਮਈ (ਏਜੰਸੀ)-ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਕਿ ਮੱਧ ਪੂਰਬ 'ਚ ਚੱਲ ਰਹੇ ਸੰਕਟ ਦਰਮਿਆਨ ਰੂਸ ਨੇ ਭਾਰਤ ਨੂੰ ਤੇਲ ਦੀ ਸਪਲਾਈ ਵਧਾ ਦਿੱਤੀ ਹੈ | ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਈਰਾਨ-ਅਮਰੀਕਾ ਯੁੱਧ 'ਚ ਨਵੀਂ ਦਿੱਲੀ ਬਿਹਤਰ ਵਿਚੋਲੇ ਦੀ ਭੂਮਿਕਾ ਨਿਭਾਅ ਸਕਦੀ ਹੈ, ਕਿਉਂਕਿ ਉਸ ਦੇ ਕੋਲ ਵਿਆਪਕ ਕੂਟਨੀਤਕ ਤਜ਼ਰਬਾ ਅਤੇ ਪ੍ਰਭਾਵ ਹੈ | ਦਿੱਲੀ 'ਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਲਾਵਰੋਵ ਨੇ ਭਾਰਤ ਨੂੰ ਤੇਲ ਦੀ ਸਪਲਾਈ ਦੇ ਮੁੱਦੇ 'ਤੇ ਕਿਹਾ ਕਿ ਇਹ ਕੋਈ ਗੁਪਤ ਜਾਣਕਾਰੀ ਨਹੀਂ ਹੈ, ਇਹ ਕੌਮਾਂਤਰੀ ਮੀਡੀਆ 'ਚ ਪ੍ਰਕਾਸ਼ਿਤ ਹੋਈ ਹੈ ਤੇ ਇਸ ਤੋਂ ਪਤਾ ਲਗਦਾ ਹੈ ਕਿ ਭਾਰਤ ਤੇਲ ਦੀ ਸਪਲਾਈ ਵਧੀ ਹੈ ਤੇ ਇਹ ਸਾਡੇ 'ਤੇ ਨਿਰਭਰ ਨਹੀਂ ਕਰਦਾ, ਇਹ ਭਾਰਤ ਵਲੋਂ ਜ਼ਿਆਦਾ ਊਰਜਾ ਦੀ ਸਪਲਾਈ ਲਈ ਕੀਤੀ ਗਈ ਬੇਨਤੀ 'ਤੇ ਨਿਰਭਰ ਕਰਦਾ ਹੈ ਅਤੇ ਇਸੇ ਤਰਾਂ ਅਸੀਂ ਅੱਗੇ ਵਧ ਰਹੇ ਹਾਂ | ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਭਾਰਤ ਨੇ ਰੂਸੀ ਤੇਲ ਦਰਾਮਦ 'ਤੇ ਮਿਲੀ ਛੋਟ ਨੂੰ ਵਧਾਉਣ ਲਈ ਅਮਰੀਕਾ ਨਾਲ ਸੰਪਰਕ ਕੀਤਾ ਹੈ | ਇਹ ਕਦਮ ਈਰਾਨ-ਅਮਰੀਕਾ ਯੁੱਧ ਕਾਰਨ ਹੋਰਮੁਜ਼ ਜਲਡਮਰੂ ਦੇ ਬੰਦ ਹੋਣ ਕਾਰਨ ਚੁੱਕਿਆ ਗਿਆ ਹੈ | ਅੰਕੜਿਆਂ ਅਨੁਸਾਰ ਭਾਰਤ ਦੀ ਰੂਸ ਤੋਂ ਤੇਲ ਦਰਾਮਦ ਵਧੀ ਹੈ ਤੇ ਮਈ 2026 ਦੇ ਪਹਿਲੇ ਪੰਦਰਵਾੜੇ 'ਚ ਇਹ ਆਪਣੇ ਹੁਣ ਤੱਕ ਦੇ ਸਭ ਤੋਂ ਉੱਚ ਪੱਧਰ 2.3 ਮਿਲੀਅਨ ਬੈਰਲ ਪ੍ਰਤੀ ਦਿਨ ਤੱਕ ਪੁੱਜ ਗਿਆ ਹੈ, ਜਿਸ ਨਾਲ ਰੂਸ ਭਾਰਤ ਦਾ ਪ੍ਰਮੁੱਖ ਤੇਲ ਸਪਲਾਈਕਰਤਾ ਬਣ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਤਾਈਵਾਨ ਲਈ ਵੱਡੇ ਹਥਿਆਰ ਪੈਕੇਜ ਨਾਲ ਅੱਗੇ ਵਧਣ ਬਾਰੇ ਤੈਅ ਨਹੀਂ ਕੀਤਾ-ਟਰੰਪ ਅਗਲੀ ਖ਼ਬਰ ਮਲੇਰਕੋਟਲਾ 'ਚ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਦੀ ਰਿਹਾਇਸ਼ ਤੋਂ ਕੁਝ ਦੂਰੀ 'ਤੇ ਜ਼ੋਰਦਾਰ ਧਮਾਕਾ
Ad Position 24
No active advertisement