ਨਵੀਂ ਦਿੱਲੀ, 19 ਮਈ (ਬਲਵਿੰਦਰ ਸਿੰਘ ਸੋਢੀ)-ਭਾਰਤ 'ਚ ਅੱਜ ਬਿਜਲੀ ਦੀ ਸਭ ਤੋਂ ਵੱਧ ਮੰਗ 260.45 ਗੀਗਾਵਾਟ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ | ਇਸ ਦਾ ਮੁੱਖ ਕਾਰਨ ਭਿਆਨਕ ਗਰਮੀ ਦੌਰਾਨ ਏਅਰ ਕੰਡੀਸ਼ਨਰ (ਏ.ਸੀ.), ਡੈਜ਼ਰਟ ਕੂਲਰ ਅਤੇ ਹੋਰ ਕੂਿਲੰਗ ਉਪਕਰਾਂ ਦੀ ਵੱਧ ਵਰਤੋਂ ਰਿਹਾ ਹੈ | ਬਿਜਲੀ ਮੰਤਰਾਲੇ ਨੇ ਆਪਣੇ ਸੋਸ਼ਲ ਮੀਡੀਆ ਮੰਚ 'ਤੇ ਲਿਖਿਆ ਕਿ ਅੱਜ 260.45 ਦੀ ਵੱਧ ਤੋਂ ਵੱਧ ਬਿਜਲੀ ਦੀ ਮੰਗ 15:40 ਵਜੇ ਸਫਲਤਾਪੂਰਵਕ ਪੂਰੀ ਕੀਤੀ ਗਈ, ਜੋ ਕਿ ਇਹ ਇਕ ਨਵਾਂ ਰਿਕਾਰਡ ਹੈ | ਮੰਤਰਾਲੇ ਨੇ ਬੀਤੇ ਦਿਨ ਦਰਜ ਕੀਤੀ ਗਈ ਇਹ ਮੰਗ 25 ਅਪ੍ਰੈਲ 2026 ਨੂੰ ਦੁਪਹਿਰ 3:38 ਵਜੇ ਦਰਜ ਹੋਏ ਪਿਛਲੇ ਰਿਕਾਰਡ 256.11 ਗੀਗਾਵਾਟ ਤੋਂ ਵੱਧ ਰਹੀ | ਇਸ ਦੌਰਾਨ ਭਾਰਤੀ ਮੌਸਮ ਵਿਭਾਗ ਨੇ ਉੱਤਰ-ਪੱਛਮ ਅਤੇ ਮੱਧ ਭਾਰਤ ਦੇ ਵੱਡੇ ਹਿੱਸਿਆਂ 'ਚ ਇਸ ਹਫ਼ਤੇ ਲੂ ਚੱਲਣ ਦੀ ਚਿਤਾਵਨੀ ਦਿੱਤੀ ਹੈ |