04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਏਅਰ ਇੰਡੀਆ ਦੇ ਜਹਾਜ਼ ਦੀ ਦਿੱਲੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਨਵੀਂ ਦਿੱਲੀ, 21 ਮਈ (ਪੀ. ਟੀ. ਆਈ.)-ਬੈਂਗਲੁਰੂੂ ਤੋਂ ਦਿੱਲੀ ਆ ਰਹੇ ਏਅਰ ਇੰਡੀਆ ਦੇ ਇਕ ਜਹਾਜ਼ ਨੂੰ ਵੀਰਵਾਰ ਸ਼ਾਮ ਇੰਜਣ 'ਚ ਅੱਗ ਲੱਗਣ ਦੇ ਸ਼ੱਕ ਕਾਰਨ ਦਿੱਲੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ | ਏਅਰ ਇੰਡੀਆ ਵਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਇਹ ਘਟਨਾ ਏ320 ਜਹਾਜ਼ ਨਾਲ ਵਾਪਰੀ | ਇਹ ਬੈਂਗਲੁਰੂੂ ਤੋਂ ਦਿੱਲੀ ਆਉਣ ਵਾਲੀ ਉਡਾਣ ਏਆਈ2802 ਸੀ | ਜਦੋਂ ਜਹਾਜ਼ ਦਿੱਲੀ ਹਵਾਈ ਅੱਡੇ 'ਤੇ ਉਤਰਨ ਦੇ ਬਿਲਕੁਲ ਆਖਰੀ ਪੜਾਅ 'ਚ ਸੀ ਤਾਂ ਕਾਕਪਿਟ 'ਚ ਪਾਇਲਟਾਂ ਨੂੰ ਜਹਾਜ਼ ਦੇ ਇਕ ਇੰਜਣ 'ਚ ਅੱਗ ਲੱਗਣ ਦਾ ਸੰਕੇਤ ਮਿਲਿਆ, ਜਿਸ ਦੀ ਬਾਅਦ 'ਚ ਪੁਸ਼ਟੀ ਵੀ ਹੋਈ | ਖ਼ਤਰੇ ਨੂੰ ਦੇਖਦੇ ਹੋਏ ਕਰਿਊ ਮੈਂਬਰਾਂ ਨੇ ਤੁਰੰਤ ਸੁਰੱਖਿਆ ਨਿਯਮਾਂ ਦਾ ਪਾਲਣ ਕੀਤਾ ਅਤੇ ਜਹਾਜ਼ ਨੂੰ ਦਿੱਲੀ ਹਵਾਈ ਅੱਡੇ 'ਤੇ ਸੁਰੱਖਿਅਤ ਉਤਾਰ ਲਿਆ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਜਹਾਜ਼ 'ਚ 160 ਤੋਂ ਵੱਧ ਯਾਤਰੀ ਅਤੇ ਕਰਿਊ ਮੈਂਬਰ ਸਵਾਰ ਸਨ, ਜੋ ਕਿ ਲੈਂਡਿੰਗ ਤੋਂ ਬਾਅਦ ਪੂਰੀ ਤਰ੍ਹਾਂ ਸੁਰੱਖਿਅਤ ਬਾਹਰ ਆ ਗਏ ਹਨ | ਫਲਾਈਟ ਟ੍ਰੈਕਿੰਗ ਵੈੱਬਸਾਈਟ ਮੁਤਾਬਕ ਇਸ ਜਹਾਜ਼ ਨੇ ਰਾਤ ਦੇ ਲਗਪਗ 9:30 ਵਜੇ ਲੈਂਡ ਕੀਤਾ | ਹਾਲਾਂਕਿ, ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਇੰਜਣ 'ਚ ਅਸਲ 'ਚ ਅੱਗ ਲੱਗੀ ਸੀ ਜਾਂ ਨਹੀਂ, ਇਸ ਦੀ ਪੂਰੀ ਪੁਸ਼ਟੀ ਹੋਣਾ ਅਜੇ ਬਾਕੀ ਹੈ |

Ad Position 22
No active advertisement
ਪਿਛਲੀ ਖ਼ਬਰ ਗਰਮੀ ਲਗਾਤਾਰ ਦਿਖਾ ਰਹੀ ਆਪਣਾ ਅਸਰ ਅਗਲੀ ਖ਼ਬਰ ਧਾਰਾ 124-ਏ ਦੇ ਤਹਿਤ ਦੇਸ਼ ਧ੍ਰੋਹ ਦੇ ਮੁਕੱਦਮੇ ਦੀ ਸੁਣਵਾਈ ਕਰ ਸਕਦੀਆਂ ਨੇ ਅਦਾਲਤਾਂ-ਸੁਪਰੀਮ ਕੋਰਟ
Ad Position 24