ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਕਾਨੂੰਨੀ ਅਮਲ ਨਾਲ ਵਾਪਸ ਆਉਣ ਸ਼ੇਖ ਹਸੀਨਾ-ਬੰਗਲਾਦੇਸ਼

Ad Position 21
No active advertisement
ਅਜੀਤ ਡੈਸਕ 23-05-2026
ਨਵੀਂ ਦਿੱਲੀ, 22 ਮਈ (ਉਪਮਾ ਡਾਗਾ ਪਾਰਥ)- ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਮਲਾਹੁਦੀਨ ਅਹਿਮਦ ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਲੈ ਕੇ ਬਿਆਨ ਦਿੰਦਿਆਂ ਕਿਹਾ ਕਿ ਸਰਕਾਰ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਕਾਨੂੰਨੀ ਅਮਲ ਦੇ ਰਾਹੀਂ ਵਾਪਸ ਲਿਆਉਣਾ ਚਾਹੁੰਦੀ ਹੈ | ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਦੀ ਇਹ ਟਿੱਪਣੀ ਹਸੀਨਾ ਦੇ ਉਸ ਹਾਲੀਆ ਬਿਆਨ ਤੋਂ ਬਾਅਦ ਆਈ ਹੈ | ਜਿਸ 'ਚ ਉਨ੍ਹਾਂ ਮੌਤ ਦੀ ਸਜ਼ਾ ਦਾ ਸਾਹਮਣਾ ਕਰਨ ਦੇ ਬਾਵਜੂਦ ਛੇਤੀ ਹੀ ਵਤਨ ਵਾਪਸ ਪਰਤਣ ਦੀ ਆਸ ਪ੍ਰਗਟਾਈ ਸੀ | ਅਹਿਮਦ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਹਸੀਨਾ ਦੀ ਵਾਪਸੀ ਵਿਚ ਕੋਈ ਕਾਨੂੰਨੀ ਰੁਕਾਵਟ ਨਜ਼ਰ ਨਹੀਂ ਆਉਂਦੀ | ਜ਼ਿਕਰਯੋਗ ਹੈ ਕਿ ਵਿਦਿਆਰਥੀਆਂ ਵਲੋਂ ਦੇਸ਼ ਭਰ 'ਚ ਕੀਤੇ ਰੋਹ ਪ੍ਰਦਰਸ਼ਨਾਂ ਤੋਂ ਬਾਅਦ ਉਨ੍ਹਾਂ ਦੀ ਅਵਾਮੀ ਲੀਗ ਸਰਕਾਰ ਨੂੰ ਡੇਗ ਦਿੱਤਾ ਗਿਆ ਸੀ | ਅਤੇ ਉਹ ਅਗਸਤ 2024 ਤੋਂ ਭਾਰਤ 'ਚ ਰਹਿ ਰਹੇ ਹਨ | ਹਸੀਨਾ ਨੂੰ ਨਵੰਬਰ 2025 'ਚੋਂ ਉਨ੍ਹਾਂ ਦੀ ਗ਼ੈਰ ਮੌਜੂਦਗੀ 'ਚ ਮੌਤ ਦੀ ਸਜ਼ਾ ਸੁਣਾਈ ਗਈ ਸੀ |

Ad Position 22
No active advertisement
ਪਿਛਲੀ ਖ਼ਬਰ ਲਾਲੂ ਤੇ ਹੋਰਾਂ ਖ਼ਿਲਾਫ਼ ਦੋਸ਼ ਤੈਅ ਕਰਨ ਦਾ ਫ਼ੈਸਲਾ ਮੁੜ ਮੁਲਤਵੀ ਅਗਲੀ ਖ਼ਬਰ ਹੁਣ ਬਿਨਾਂ ਡਾਕਟਰੀ ਪਰਚੀ ਦੇ ਨਹੀਂ ਮਿਲੇਗੀ 'ਪ੍ਰੇਗਾਬਾਲਿਨ' ਦਵਾਈ
Ad Position 24
No active advertisement