ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਪਹਿਲਗਾਮ ਹਮਲੇ ਦੇ ਮਾਮਲੇ 'ਚ ਦੋਸ਼ ਪੱਤਰ ਦਾਖ਼ਲ

Ad Position 21
No active advertisement
ਅਜੀਤ ਡੈਸਕ 23-05-2026

ਅੱਤਵਾਦੀਆਂ ਨੇ ਰੁੱਖ ਦੇ ਹੇਠਾਂ ਬੈਠ ਕੇ ਖਾਣਾ ਖਾਧਾ ਅਤੇ ਧਰਮ ਪੁੱਛ ਕੇ ਮਾਰਿਆ-ਐਨ.ਆਈ.ਏ.
ਨਵੀਂ ਦਿੱਲੀ, 22 ਮਈ (ਉਪਮਾ ਡਾਗਾ ਪਾਰਥ)-ਪਿਛਲੇ ਸਾਲ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਰਾਸ਼ਟਰੀ ਜਾਂਚ ਏਜੰਸੀ ਵਲੋਂ ਦਾਇਰ ਦੋਸ਼ ਪੱਤਰ 'ਚ ਕਈ ਵੱਡੇ ਖੁਲਾਸੇ ਕੀਤੇ ਗਏ ਹਨ | ਜਾਂਚ ਏਜੰਸੀ ਮੁਤਾਬਿਕ ਹਮਲਾ ਕਰਨ ਵਾਲੇ ਅੱਤਵਾਦੀਆਂ ਨੇ ਉਸੇ ਦਿਨ ਬੈਸਰਨ ਮੈਦਾਨ 'ਚ ਇਕੱਠੇ ਬੈਠ ਕੇ ਦੁਪਹਿਰ ਦਾ ਖਾਣਾ ਖਾਧਾ ਅਤੇ ਉਸ ਤੋਂ ਬਾਅਦ 26 ਲੋਕਾਂ ਦੀ ਹੱਤਿਆ ਕਰ ਦਿੱਤੀ, ਜਿਨ੍ਹਾਂ 'ਚੋਂ 25 ਭਾਰਤੀ ਨਾਗਰਿਕ ਸਨ | ਐਨ.ਆਈ.ਏ. ਵਲੋਂ ਦਾਇਰ 1597 ਸਫ਼ਿਆਂ ਦੇ ਦੋਸ਼ ਪੱਤਰ ਅਨੁਸਾਰ ਹਮਲੇ ਤੋਂ ਬਾਅਦ ਅੱਤਵਾਦੀਆਂ ਨੇ ਜਸ਼ਨ ਮਨਾਉਂਦਿਆਂ ਫਾਇਰਿੰਗ ਕੀਤੀ ਸੀ | ਇਸ ਹਮਲੇ ਦੀ ਸਾਜਿਸ਼ 'ਦ ਰੇਜਿਸਟੈਂਟ ਫਰੰਟ' ਅਤੇ 'ਲਸ਼ਕਰ-ਏ-ਤੋਇਬਾ' ਦੇ ਅੱਤਵਾਦੀ ਸਾਜਿਦ ਸੈਫੂਲਾਹ ਉਰਫ ਲੰਗੜਾ ਨੇ ਕੀਤੀ | ਅੱਤਵਾਦੀਆਂ ਨੇ ਆਪਣੇ ਦੋ ਸਥਾਨਕ ਮਦਦਗਾਰਾਂ ਨੂੰ ਕੁਝ ਹਦਾਇਤਾਂ ਦੇ ਕੇ ਉਨ੍ਹਾਂ ਨੂੰ ਕੁਝ ਦੂਰੀ 'ਤੇ ਇਕ ਰੁਖ਼ ਕੋਲ ਰੁਕਣ ਲਈ ਕਹਿ ਕੇ ਬੈਸਰਨ 'ਚ ਬਣੇ ਪਾਰਕ 'ਚ ਦਾਖ਼ਲ ਹੋਏ | ਮਜ਼ਦੂਰਾਂ ਦੇ ਭੇਸ 'ਚ ਉਹ ਕੰਬਲ ਲੈ ਕੇ ਪਾਰਕ 'ਚ ਦਾਖ਼ਲ ਹੋਏ, ਜਿਸ 'ਚ ਉਨ੍ਹਾਂ ਨੇ ਹਥਿਆਰ ਲੁਕੋਏ ਹੋਏ ਸਨ | ਜਾਂਚ ਏਜੰਸੀ ਮੁਤਾਬਿਕ ਅੱਤਵਾਦੀਆਂ ਤੋਂ ਬਰਾਮਦ ਦੋ ਮੋਬਾਈਲ ਫ਼ੋਨਾਂ ਤੋਂ ਮਿਲੇ ਡੇਟਾ 'ਚ ਸਾਜਿਦ ਜੱਟ ਦੇ ਨਾਲ ਚੈਟ ਅਤੇ ਕੁਝ ਸਕਰੀਨ ਸ਼ਾਟ ਮਿਲੇ ਹਨ | ਇਹ ਦੋਵੇ ਫ਼ੋਨ ਪਾਕਿਸਤਾਨ 'ਚ ਵੇਚੇ ਗਏ ਹਨ | ਦੋਸ਼ ਪੱਤਰ 'ਚ 7 ਦੋਸ਼ੀਆਂ ਦੇ ਨਾਂਅ ਸ਼ਾਮਿਲ ਹਨ, ਜਿਨ੍ਹਾਂ 'ਚ ਪਾਕਿਸਤਾਨ ਦੇ ਕਸੂਰ ਨਿਵਾਸੀ ਸਾਜਿਦ ਜੱਟ, ਤਿੰਨ ਹਮਲਾਵਰ ਫੈਸਲ ਜੱਟ ਉਰਫ ਸੁਲੇਮਾਨ, ਹਬੀਬ ਤਾਹਿਰ ਉਰਫ ਜਿਬਰਾਨ ਭਾਈ ਅਤੇ ਹਮਜਾ ਅਫ਼ਗਾਨੀ ਸ਼ਾਮਿਲ ਹਨ | ਇਹ ਤਿੰਨੋਂ 28 ਜੁਲਾਈ ਨੂੰ ਸੁਰੱਖਿਆ ਦਲਾਂ ਨਾਲ ਹੋਏ ਮੁਕਾਬਲੇ 'ਚ ਮਾਰੇ ਗਏ ਸਨ | ਇਸ ਤੋਂ ਇਲਾਵਾ ਸਥਾਨਕ ਨਿਵਾਸੀਆਂ ਬਸੀਰ ਅਹਿਮਦ ਜੇਠਦਦ ਅਤੇ ਪਰਵੇਜ਼ ਅਹਿਮਦ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ | ਇਨ੍ਹਾਂ 'ਤੇ ਹੱਤਿਆ, ਭਾਰਤ ਖ਼ਿਲਾਫ਼ ਜੰਗ ਛੇੜਣ, ਆਰਮਜ਼ ਐਕਟ ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਤੇ ਰੋਕਥਾਮ ਬਾਰੇ ਕਾਨੂੰਨ (ਯੂ.ਏ.ਪੀ.ਏ.) ਤਹਿਤ ਦੋਸ਼ ਲਗਾਏ ਗਏ ਹਨ | ਪੜਤਾਲੀਆ ਏਜੰਸੀ ਮੁਤਾਬਿਕ ਤਕਨੀਕੀ ਸਬੂਤਾਂ ਅਤੇ ਹਥਿਆਰਾਂ ਦੀ ਸਪਲਾਈ ਇਹ ਸਾਬਿਤ ਕਰਦੀ ਹੈ ਇਹ ਪਾਕਿਸਤਾਨ ਵਲੋਂ ਕਰਵਾਇਆ ਹਮਲਾ ਹੈ | ਚਾਰਜਸ਼ੀਟ ਮੁਤਾਬਿਕ ਤਿੰਨੋਂ ਅੱਤਵਾਦੀ 21 ਅਪ੍ਰੈਲ ਨੂੰ ਬੈਸਰਨ ਮੈਦਾਨ ਤੋਂ ਤਕਰੀਬਨ ਇਕ ਕਿੱਲੋਮੀਟਰ ਦੂਰ ਪਰਵੇਜ਼ ਅਹਿਮਦ ਦੀ ਝੌਂਪੜੀ 'ਤੇ ਪਹੁੰਚੇ ਅਤੇ ਅੱਲਾਹ ਦੇ ਨਾਂਅ 'ਤੇ ਖਾਣਾ ਅਤੇ ਸੁਰੱਖਿਅਤ ਟਿਕਾਣੇ ਦੀ ਮੰਗ ਕੀਤੀ | ਉਨ੍ਹਾਂ ਨੇ ਉਥੇ ਖਾਣਾ ਖਾਂਦੇ ਸਮੇਂ ਅਮਰਨਾਥ ਯਾਤਰਾ, ਸੁਰੱਖਿਆ ਬਲਾਂ ਦੀ ਤਾਇਨਾਤੀ ਅਤੇ ਹੋਰ ਗਤੀਵਿਧੀਆਂ ਬਾਰੇ ਜਾਣਕਾਰੀ ਵੀ ਇਕੱਠੀ ਕੀਤੀ | ਅੱਤਵਾਦੀਆਂ ਨੇ ਧਾਰਮਿਕ ਪਛਾਣ ਦੀ ਜਾਣਕਾਰੀ ਲੈਣ ਤੋਂ ਬਾਅਦ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ | ਹਮਲੇ ਦੌਰਾਨ ਉਨ੍ਹਾਂ ਜ਼ਿਆਦਾ ਤੋਂ ਜ਼ਿਆਦਾ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ | ਇਥੋਂ ਤੱਕ ਕਿ ਦਰੱਖ਼ਤਾਂ ਦੇ ਪਿੱਛੇ ਲੁਕੇ 3 ਨਾਗਰਿਕਾਂ ਨੂੰ ਵੀ ਗੋਲੀ ਮਾਰ ਦਿੱਤੀ ਸੀ |

Ad Position 22
No active advertisement
ਪਿਛਲੀ ਖ਼ਬਰ ਪਾਕਿ ਸੈਨਾ ਮੁਖੀ ਮੁਨੀਰ ਤਹਿਰਾਨ ਪੁੱਜੇ ਅਗਲੀ ਖ਼ਬਰ ਪੋਲਿੰਗ ਬੂਥਾਂ ਦੇ ਅੰਦਰ ਤੇ ਬਾਹਰ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਨਿਰਦੇਸ਼ <br/>
Ad Position 24
No active advertisement