ਨਵੀਂ ਦਿੱਲੀ, 24 ਮਈ (ਪੀ. ਟੀ. ਆਈ.)-ਸੀ.ਬੀ.ਐਸ.ਈ. ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਉੱਤਰ-ਪੱਤਰੀਆਂ ਦੀਆਂ ਸਕੈਨ ਕੀਤੀਆਂ ਕਾਪੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਇਕ ਵਾਰ ਮੁੜ ਵਧਾ ਦਿੱਤੀ ਹੈ | ਹੁਣ ਵਿਦਿਆਰਥੀ 25 ਮਈ ਦੀ ਅੱਧੀ ਰਾਤ ਤੱਕ ਇਸ ਲਈ ਅਪਲਾਈ ਕਰ ਸਕਦੇ ਹਨ | ਬੋਰਡ ਦੇ ਪੋਰਟਲ 'ਤੇ ਸਕੈਨ ਕੀਤੀਆਂ ਕਾਪੀਆਂ ਹਾਸਲ ਕਰਨ ਲਈ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਸੀ.ਬੀ.ਐੱਸ.ਈ. ਨੇ ਪਹਿਲਾਂ ਇਹ ਮਿਤੀ 22 ਮਈ ਤੋਂ ਵਧਾ ਕੇ 23 ਮਈ ਕੀਤੀ ਸੀ, ਫਿਰ ਇਸ ਨੂੰ 24 ਮਈ ਤੱਕ ਵਧਾਇਆ ਗਿਆ ਅਤੇ ਹੁਣ ਇਸ ਨੂੰ ਹੋਰ ਅੱਗੇ ਵਧਾ ਕੇ 25 ਮਈ ਦੀ ਅੱਧੀ ਰਾਤ ਤੱਕ ਕਰ ਦਿੱਤਾ ਗਿਆ ਹੈ | ਬੋਰਡ ਨੇ ਸਰਕੁਲਰ ਜਾਰੀ ਕਰਦਿਆਂ ਕਿਹਾ ਕਿ ਮੁੜ-ਮੁਲਾਂਕਣ ਦੀਆਂ ਅਰਜ਼ੀਆਂ ਸਵੀਕਾਰ ਕਰਨ ਦੀ ਸ਼ੁਰੂਆਤੀ ਮਿਤੀ ਬਾਰੇ ਜਲਦੀ ਹੀ ਸੂਚਿਤ ਕਰ ਦਿੱਤਾ ਜਾਵੇਗਾ |