07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਪਾਕਿ ਦੇ ਕੋਇਟਾ 'ਚ ਰੇਲਵੇ ਪਟੜੀ 'ਤੇ ਧਮਾਕਾ- <br/>

Ad Position 21
No active advertisement
ਅਜੀਤ ਡੈਸਕ 25-05-2026

ਬੀ.ਐੱਲ.ਏ. ਦੀ ਮਜੀਦ ਬਿ੍ਗੇਡ ਨੇ ਹਮਲੇ ਦੀ ਲਈ ਜ਼ਿੰਮੇਵਾਰੀ
ਅੰਮਿ੍ਤਸਰ, 24 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ 'ਚ ਇਕ ਵੱਡਾ ਬੰਬ ਧਮਾਕਾ ਹੋਇਆ ਹੈ | ਸਥਾਨਕ ਮੀਡੀਆ ਰਿਪੋਰਟਾਂ ਮੁਤਾਬਿਕ ਧਮਾਕੇ ਵਿਚ 30 ਦੇ ਲਗਪਗ ਲੋਕ ਮਾਰੇ ਗਏ ਅਤੇ 50 ਤੋਂ ਵੱਧ ਜ਼ਖ਼ਮੀ ਹੋ ਗਏ | ਹਾਲਾਂਕਿ, ਅਜੇ ਤੱਕ ਕੋਈ ਅਧਿਕਾਰਤ ਅੰਕੜੇ ਜਾਰੀ ਨਹੀਂ ਕੀਤੇ ਗਏ | ਰਿਪੋਰਟਾਂ ਅਨੁਸਾਰ ਇਹ ਧਮਾਕਾ ਕੋਇਟਾ 'ਚ ਫਰੰਟੀਅਰ ਕੋਰ ਹੈੱਡਕੁਆਰਟਰ ਦੇ ਗੇਟ ਨੇੜੇ ਰੇਲਵੇ ਟਰੈਕ 'ਤੇ ਹੋਇਆ | ਇਸ ਨਾਲ ਰੇਲਗੱਡੀ ਦੀ ਇਕ ਬੋਗੀ ਤਬਾਹ ਹੋ ਗਈ ਅਤੇ ਆਸ-ਪਾਸ ਦੇ ਇਲਾਕੇ ਨੂੰ ਅੱਗ ਲੱਗ ਗਈ | ਜ਼ਖ਼ਮੀਆਂ ਨੂੰ ਕੋਇਟਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ | ਪਟੜੀਆਂ ਦੇ ਨੇੜੇ ਖੜ੍ਹੀਆਂ ਕਈ ਹੋਰ ਗੱਡੀਆਂ ਨੂੰ ਵੀ ਅੱਗ ਲੱਗ ਗਈ | ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਕਈ ਰੇਲਗੱਡੀਆਂ ਪਟੜੀ ਤੋਂ ਉਤਰ ਗਈਆਂ, ਜਿਸ ਨਾਲ ਇਲਾਕੇ 'ਚ ਧੂੰਏਾ ਦਾ ਵੱਡਾ ਗੁਬਾਰ ਫ਼ੈਲ ਗਿਆ | ਇਹ ਘਟਨਾ ਕੋਇਟਾ ਦੇ ਚਮਨ ਖੇਤਰ 'ਚ ਵਾਪਰੀ | ਜਦੋਂ ਧਮਾਕਾ ਹੋਇਆ ਤਾਂ ਛਾਉਣੀ ਤੋਂ ਇਕ ਰੇਲਗੱਡੀ ਆ ਰਹੀ ਸੀ | ਘਟਨਾ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ | ਕੋਇਟਾ ਪੁਲਿਸ ਦਾ ਕਹਿਣਾ ਹੈ ਕਿ ਇਸ ਆਤਮਘਾਤੀ ਬੰਬ ਧਮਾਕੇ ਵਿਚ 39 ਕਿਲੋਗ੍ਰਾਮ ਤੋਂ ਵੱਧ ਵਿਸਫੋਟਕ ਵਰਤੇ ਗਏ ਸਨ | ਪਾਕਿਸਤਾਨ ਦੇ ਰੇਲ ਮੰਤਰੀ ਹਨੀਫ਼ ਅੱਬਾਸੀ ਨੇ ਧਮਾਕੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਹਾਦਸੇ ਦੀ ਲਪੇਟ 'ਚ ਆਈ ਰੇਲਗੱਡੀ 'ਚ ਯਾਤਰੀ ਸਵਾਰ ਸਨ | ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਧਮਾਕੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਅੱਤਵਾਦ ਦੀਆਂ ਅਜਿਹੀਆਂ ਕਾਇਰਤਾਪੂਰਨ ਕਾਰਵਾਈਆਂ ਪਾਕਿਸਤਾਨ ਦੇ ਲੋਕਾਂ ਦੇ ਇਰਾਦੇ ਨੂੰ ਕਮਜ਼ੋਰ ਨਹੀਂ ਕਰ ਸਕਦੀਆਂ | ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਆਤਮਘਾਤੀ ਹਮਲੇ ਦੀ ਜ਼ਿੰਮੇਵਾਰੀ ਬਲੋਚ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਨੇ ਲਈ ਹੈ | ਵਿਦ੍ਰੋਹੀ ਸਮੂਹ ਦੇ ਬੁਲਾਰੇ ਜੀਯੰਦ ਬਲੋਚ ਨੇ ਕਿਹਾ ਕਿ ਇਹ ਹਮਲਾ ਬੀ.ਐੱਲ.ਏ. ਡੀ ਮਜੀਦ ਬਿ੍ਗੇਡ ਨੇ ਕੀਤਾ | ਉਸ ਨੇ ਕਿਹਾ ਕਿ ਰੇਲਗੱਡੀ ਵਿਚ ਸਵਾਰ 336 ਲੋਕਾਂ ਵਿਚੋਂ 34 ਮਾਰੇ ਗਏ ਹਨ ਅਤੇ 96 ਜ਼ਖ਼ਮੀ ਹੋਏ ਹਨ |

Ad Position 22
No active advertisement
ਪਿਛਲੀ ਖ਼ਬਰ ਜੈਸ਼ੰਕਰ ਦਾ ਰੂਬੀਓ ਨੂੰ ਸਿੱਧਾ ਜਵਾਬ ਸਾਡੇ ਲਈ 'ਭਾਰਤ ਪਹਿਲਾਂ' <br/> ਅਗਲੀ ਖ਼ਬਰ ਪੰਜਾਬ ਦੇ ਖਿਡਾਰੀਆਂ ਨੇ ਦੁਨੀਆ ਭਰ 'ਚ ਤਿਰੰਗੇ ਦਾ ਮਾਣ ਵਧਾਇਆ-ਮੁੱਖ ਮੰਤਰੀ <br/>
Ad Position 24