ਵੀਜ਼ਿਆਂ ਸੰਬੰਧੀ ਚਿੰਤਾਵਾਂ ਦਾ ਮੁੱਦਾ ਚੁੱਕਿਆ
ਕਿਹਾ, ਸਸਤੇ ਤੇ ਭਰੋਸੇਮੰਦ ਸਰੋਤਾਂ ਤੋਂ ਪੂਰੀ ਕਰਾਂਗੇ ਊਰਜਾ ਸਪਲਾਈ
ਨਵੀਂ ਦਿੱਲੀ, 24 ਮਈ (ਏਜੰਸੀ)-ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਉੱਚ ਪੱਧਰੀ ਗੱਲਬਾਤ ਦੇ ਬਾਅਦ ਕਿਹਾ ਕਿ ਭਾਰਤ-ਅਮਰੀਕਾ ਦੇ ਸੰਬੰਧਾਂ 'ਚ ਸੁਸਤੀ ਨਹੀਂ ਆਈ ਹੈ | ਭਾਰਤ ਅਤੇ ਅਮਰੀਕਾ ਦੇ ਸੰਬੰਧ ਅਗਲੇ ਸਾਲਾਂ 'ਚ ਹੋਰ ਮਜ਼ਬੂਤ ਹੋ ਕੇ ਉੱਭਰਨਗੇ | ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਉਮੀਦ ਹੈ ਕਿ ਦੋਵੇਂ ਦੇਸ਼ਾਂ ਦਰਮਿਆਨ ਕਾਫੀ ਸਮੇਂ ਤੋਂ ਲੰਬਿਤ ਵਪਾਰ ਸਮਝੌਤਾ ਜਲਦੀ ਨੇਪਰੇ ਚੜ੍ਹੇਗਾ | ਰੂਬੀਓ ਨੇ ਕਿਹਾ ਕਿ ਲਗਭਗ ਸਾਰੇ ਪ੍ਰਮੁੱਖ ਕੌਮਾਂਤਰੀ ਮੁੱਦਿਆਂ 'ਤੇ ਦੋਵੇਂ ਧਿਰਾਂ ਰਣਨੀਤਕ ਰੂਪ ਨਾਲ ਇਕਮਤ ਹਨ | ਉਥੇ ਹੀ ਜੈਸ਼ੰਕਰ ਨੇ ਬੈਠਕ ਦੇ ਬਾਅਦ ਕਿਹਾ ਕਿ ਭਾਰਤ ਬਿਨਾਂ ਰੁਕਾਵਟ ਸਮੁੰਦਰੀ ਵਪਾਰ ਦਾ ਪੱਖੀ ਹੈ | ਬੈਠਕ 'ਚ ਪੱਛਮੀ ਏਸ਼ੀਆ 'ਚ ਜਾਰੀ ਟਕਰਾਅ 'ਤੇ ਵੀ ਵਿਚਾਰ-ਚਰਚਾ ਕੀਤੀ ਗਈ | ਜੈਸ਼ੰਕਰ ਨੇ ਕਿਹਾ ਕਿ ਅਸੀਂ ਪੱਛਮੀ ਏਸ਼ੀਆ, ਭਾਰਤੀ ਉਪ ਮਹਾਂਦੀਪ ਅਤੇ ਪੂਰਬੀ ਏਸ਼ੀਆ ਦੀ ਸਥਿਤੀ 'ਤੇ ਚਰਚਾ ਕੀਤੀ | ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਅਮਰੀਕੀ ਹਮਰੁਤਬਾ ਨਾਲ ਅਸੈਨਿਕ ਪ੍ਰਮਾਣੂ ਸਹਿਯੋਗ 'ਤੇ ਵੀ ਚਰਚਾ ਕੀਤੀ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਤੇ ਰੂਬੀਓ ਨੇ ਊਰਜਾ ਖੇਤਰ 'ਚ ਭਾਰਤ ਅਤੇ ਅਮਰੀਕਾ ਦਰਮਿਆਨ ਹਾਲੀਆ ਸਹਿਯੋਗ ਦਾ ਸਵਾਗਤ ਕੀਤਾ |
ਕਾਨੂੰਨੀ ਪ੍ਰਵਾਸ 'ਤੇ ਨਹੀਂ ਪੈਣਾ ਚਾਹੀਦਾ ਅਸਰ-ਜੈਸ਼ੰਕਰ
ਵਿਦੇਸ਼ ਮੰਤਰੀ ਐਸ, ਜੈਸ਼ੰਕਰ ਨੇ ਐਤਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਸਾਹਮਣੇ ਵੀਜ਼ਾ ਅਤੇ ਪ੍ਰਵਾਸ ਨੀਤੀਆਂ 'ਚ ਟਰੰਪ ਪ੍ਰਸ਼ਾਸਨ ਵਲੋਂ ਕੀਤੇ ਗਏ ਬਦਲਾਵਾਂ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ ਰੱਖੀਆਂ | ਉਨ੍ਹਾਂ ਕਿਹਾ ਕਿ ਇਸ ਨਵੇਂ ਦਿ੍ਸ਼ਟੀਕੋਣ ਕਾਰਨ ਕਾਨੂੰਨੀ ਆਵਾਜਾਈ 'ਤੇ ਕੋਈ ਬੁਰਾ ਅਸਰ ਨਹੀਂ ਪੈਣਾ ਚਾਹੀਦਾ | ਜੈਸ਼ੰਕਰ ਨੇ ਇਹ ਗੱਲਾਂ ਰੂਬੀਓ ਨਾਲ ਸਾਂਝੇ ਪੱਤਰਕਾਰ ਸੰਮੇਲਨ 'ਚ ਕਹੀਆਂ | ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ-ਅਮਰੀਕਾ ਸੰਬੰਧਾਂ ਦੇ ਕੇਂਦਰ 'ਚ ਲੋਕਾਂ ਤੋਂ ਲੋਕਾਂ ਦਰਮਿਆਨ ਰਿਸ਼ਤੇ ਹਨ | ਉਨ੍ਹਾਂ ਰੂਬੀਓ ਨੂੰ ਉਨ੍ਹਾਂ ਚੁਣੌਤੀਆਂ ਤੋਂ ਜਾਣੂ ਕਰਵਾਇਆ, ਜਿਨ੍ਹਾਂ ਦਾ ਸਾਹਮਣਾ ਯੋਗ ਯਾਤਰੀਆਂ ਨੂੰ ਵੀਜ਼ਾ ਜਾਰੀ ਹੋਣ ਦੇ ਸੰਬੰਧ 'ਚ ਕਰਨਾ ਪੈਂਦਾ ਹੈ | ਅਮਰੀਕਾ 'ਚ ਭਾਰਤੀਆਂ ਨਾਲ ਨਸਲੀ ਭੇਦਭਾਵ ਹੋਣ ਦੇ ਮਾਮਲਿਆਂ ਨਾਲ ਜੁੜੇ ਸਵਾਲ 'ਤੇ ਰੂਬੀਓ ਨੇ ਇਨ੍ਹਾਂ ਦੋਸ਼ਾਂ ਨੂੰ ਖ਼ਾਰਜ ਕਰਦੇ ਹੋਏ ਕਿਹਾ ਕਿ ਉਹ ਇਨ੍ਹਾਂ ਟਿੱਪਣੀਆਂ ਨੂੰ ਬਹੁਤ ਗੰਭੀਰਤਾ ਨਾਲ ਲੈਣਗੇ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਕੁਝ ਲੋਕਾਂ ਨੇ ਆਨਲਾਈਨ ਤੇ ਹੋਰ ਸਥਾਨਾਂ 'ਤੇ ਅਜਿਹੀਆਂ ਟਿੱਪਣੀਆਂ ਕੀਤੀਆਂ ਹੋਣਗੀਆਂ, ਕਿਉਂਕਿ ਦੁਨੀਆ ਦੇ ਹਰ ਦੇਸ਼ 'ਚ ਬੇਵਕੂਫ ਲੋਕ ਹੁੰਦੇ ਹਨ | ਉਨ੍ਹਾਂ ਕਿਹਾ ਕਿ ਅਮਰੀਕਾ 'ਚ ਵੀ ਅਜਿਹੇ ਬੇਵਕੂਫ ਲੋਕ ਹਨ ਜੋ ਹਰ ਸਮੇਂ ਬੇਵਕੂਫੀ ਭਰੀਆਂ ਟਿੱਪਣੀਆਂ ਕਰਦੇ ਰਹਿੰਦੇ ਹਨ | ਗ੍ਰੀਨ ਕਾਰਡ 'ਚ ਨਿਯਮਾਂ ਦੇ ਬਦਲਾਅ ਬਾਰੇ ਰੂਬੀਓ ਨੇ ਕਿਹਾ ਕਿ ਇਹ ਮੌਜੂਦਾ ਵਿਵਸਥਾ 'ਚ ਸੁਧਾਰ ਕਰਨ ਦੇ ਸਮੁੱਚੀ ਦਿ੍ਸ਼ਟੀਕੋਣ ਦਾ ਹੀ ਹਿੱਸਾ ਹੈ | ਉਨ੍ਹਾਂ ਕਿਹਾ ਕਿ ਅਮਰੀਕਾ 'ਚ ਸਾਡੇ ਸਾਹਮਣੇ ਪ੍ਰਵਾਸ ਦਾ ਸੰਕਟ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਭਾਰਤ ਕਾਰਨ ਨਹੀਂ ਹੈ, ਸਗੋਂ ਮੋਟੇ ਤÏਰ 'ਤੇ ਕਿਹਾ ਜਾਵੇ ਤਾਂ ਪਿਛਲੇ ਕੁਝ ਸਾਲਾਂ 'ਚ 2 ਕਰੋੜ ਤੋਂ ਵੱਧ ਲੋਕ ਗੈਰ-ਕਾਨੂੰਨੀ ਤÏਰ 'ਤੇ ਅਮਰੀਕਾ 'ਚ ਦਾਖ਼ਲ ਹੋਏ ਅਤੇ ਅਸੀਂ ਇਸ ਚੁਣÏਤੀ ਦਾ ਸਾਹਮਣਾ ਕੀਤਾ ਹੈ |
ਜੈਸ਼ੰਕਰ ਦਾ ਰੂਬੀਓ ਨੂੰ ਸਿੱਧਾ ਜਵਾਬ ਸਾਡੇ ਲਈ 'ਭਾਰਤ ਪਹਿਲਾਂ' <br/>
ਅਜੀਤ ਡੈਸਕ
25-05-2026