07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਗੁ: ਸ਼ਹੀਦ ਗੰਜ ਸਾਹਿਬ ਵਿਖੇ ਲੈਂਟਰ ਦੀਆਂ ਪਲੇਟਾਂ ਡਿਗਣ ਕਾਰਨ 2 ਸ਼ਰਧਾਲੂ ਔਰਤਾਂ ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 25-05-2026

• ਬੱਚੀ ਸਮੇਤ 9 ਜ਼ਖ਼ਮੀ • ਸ਼੍ਰੋਮਣੀ ਕਮੇਟੀ ਵਲੋਂ ਜ਼ਖ਼ਮੀਆਂ ਦੇ ਮੁਫ਼ਤ ਇਲਾਜ ਦਾ ਐਲਾਨ
ਅੰਮਿ੍ਤਸਰ, 24 ਮਈ (ਹਰਮਿੰਦਰ ਸਿੰਘ)-ਇਤਿਹਾਸਕ ਗੁ: ਸ੍ਰੀ ਸ਼ਹੀਦਗੰਜ ਸਾਹਿਬ ਚਾਟੀਵਿੰਡ ਗੇਟ ਵਿਖੇ ਲੰਗਰ ਘਰ ਅਤੇ ਪਾਰਕਿੰਗ ਵਾਲੀ ਉਸਾਰੀ ਜਾ ਰਹੀ ਇਮਾਰਤ ਦੀ ਉਪਰਲੀ ਮੰਜ਼ਿਲ ਤੋਂ ਸ਼ਟਰਿੰਗ ਦੀਆਂ ਲੋਹੇ ਦੀਆਂ ਕੁਝ ਪਲੇਟਾਂ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਿਆ, ਜਿਸ ਨਾਲ 2 ਸ਼ਰਧਾਲੂ ਔਰਤਾਂ ਦੀ ਮੌਤ ਹੋ ਗਈ ਅਤੇ ਇਕ ਬੱਚੀ ਸਮੇਤ 9 ਹੋਰ ਸ਼ਰਧਾਲੂ ਜ਼ਖ਼ਮੀ ਹੋ ਗਏ | ਮਿ੍ਤਕਾਂ ਦੀ ਪਛਾਣ ਰਾਜ ਰਾਣੀ ਵਾਸੀ ਸਠਿਆਲਾ (ਅੰਮਿ੍ਤਸਰ) ਅਤੇ ਪਲਵਿੰਦਰ ਕੌਰ ਵਾਸੀ ਪੁਲਿਸ ਲਾਈਨ ਤਰਨ ਤਾਰਨ ਵਜੋਂ ਹੋਈ ਹੈ | ਘਟਨਾ ਦੀ ਇਤਲਾਹ ਮਿਲਦੇ ਹੀ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਹਸਪਤਾਲ ਜਾ ਕੇ ਜ਼ਖ਼ਮੀਆਂ ਦਾ ਹਾਲ ਜਾਣਿਆ | ਪ੍ਰਧਾਨ ਸ਼ੋ੍ਰਮਣੀ ਕਮੇਟੀ ਅਤੇ ਕਾਰ ਸੇਵਾ ਬਾਬਾ ਭੂਰੀ ਵਾਲਿਆਂ ਵਲੋਂ ਮਿ੍ਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਉਨ੍ਹਾਂ ਨੂੰ ਦੋ-ਦੋ ਲੱਖ ਰੁਪਏ ਸਹਾਇਤਾ ਦੇਣ ਦਾ ਐਲਾਨ ਕੀਤਾ ਤੇ ਜ਼ਖ਼ਮੀਆਂ ਦਾ ਇਲਾਜ ਸ਼ੋ੍ਰਮਣੀ ਕਮੇਟੀ ਵਲੋਂ ਕਰਵਾਉਣ ਦਾ ਐਲਾਨ ਕੀਤਾ | ਹਰ ਐਤਵਾਰ ਦੀ ਤਰ੍ਹਾਂ ਅੱਜ ਵੀ ਗੁ: ਸ਼ਹੀਦ ਬਾਬਾ ਦੀਪ ਸਿੰਘ (ਸ਼ਹੀਦ ਗੰਜ ਸਾਹਿਬ) ਵਿਖੇ ਵੱਡੀ ਗਿਣਤੀ 'ਚ ਸੰਗਤ ਚੁਪਹਿਰੇ ਦੀ ਹਾਜ਼ਰੀ ਭਰ ਰਹੀ ਸੀ | ਇਸ ਦੌਰਾਨ ਦੁਪਹਿਰ 1 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿਖੇ ਨਿਰਮਾਣ ਅਧੀਨ ਬਹੁ ਮੰਜ਼ਿਲੀ ਲੰਗਰ ਹਾਲ ਅਤੇ ਪਾਰਕਿੰਗ ਸਟੈਂਡ ਦੀ ਉਪਰ ਵਾਲੀ ਮੰਜ਼ਿਲ ਤੋਂ ਸ਼ਟਰਿੰਗ ਵਾਲੀਆਂ ਲੋਹੇ ਦੀਆਂ ਕੁਝ ਪਲੇਟਾਂ ਅਚਾਨਕ ਡਿੱਗ ਗਈਆਂ | ਉਸ ਵੇਲੇ ਉਸ ਜਗ੍ਹਾ 'ਤੇ ਵੱਡੀ ਗਿਣਤੀ 'ਚ ਸੰਗਤ ਬੈਠੀ ਸੀ, ਜਿਨ੍ਹਾਂ 'ਚੋਂ 11 ਦੇ ਕਰੀਬ ਸ਼ਰਧਾਲੂ ਪਲੇਟਾਂ ਦੀ ਲਪੇਟ 'ਚ ਆ ਗਏ, ਜਿਨ੍ਹਾਂ 'ਚੋਂ ਕਈਆਂ ਦੀ ਹਾਲਤ ਗੰਭੀਰ ਸੀ, ਜਿਨ੍ਹਾਂ 'ਚੋਂ ਰਾਜ ਰਾਣੀ ਵਾਸੀ ਸਠਿਆਲਾ ਅੰਮਿ੍ਤਸਰ ਅਤੇ ਪਲਵਿੰਦਰ ਕੌਰ ਵਾਸੀ ਪੁਲਿਸ ਲਾਈਨ ਤਰਨ ਤਾਰਨ ਨੂੰ ਗੁਰਦੁਆਰਾ ਸਾਹਿਬ ਨੇੜੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਐਲਾਨ ਦਿੱਤਾ | ਇਸ ਘਟਨਾ 'ਚ ਜ਼ਖ਼ਮੀ ਹੋਣ ਵਾਲਿਆਂ ਦੀ ਪਹਿਚਾਣ ਰਜਨੀ ਵਾਸੀ ਸਠਿਆਲਾ, ਸੀਮਾ ਵਾਸੀ ਅੱਚਲੀ ਗੇਟ ਬਟਾਲਾ, ਦਲਜੀਤ ਕੌਰ ਵਾਸੀ ਸੁੰਦਰ ਨਗਰ ਲੁਧਿਆਣਾ, ਬਵਰੀਤ ਕੌਰ ਗੁਰੂ ਅਮਰਦਾਸ ਐਵੀਨਿਊ ਅੰਮਿ੍ਤਸਰ, ਪਰਮਜੀਤ ਕੌਰ ਖਮਾਟੋ ਫਤਹਿਗੜ੍ਹ ਚੂੜੀਆਂ, ਬਲਜੀਤ ਕੌਰ ਹਿੰਮਤਪੁਰਾ ਮੋਗਾ, ਮਨੀਸ਼ਾ ਧਵਨ ਵਾਸੀ ਮਮਦੋਟ ਫਿਰੋਜ਼ਪੁਰ, ਰਾਜ ਕੌਰ ਗੰਡੂਵਾਲ ਰਾਜਾਤਾਲ, ਕਸ਼ਮੀਰ ਕੌਰ ਗੂਲੇ ਪੰਡੋਰੀ ਤਰਨ ਤਾਰਨ ਵਜੋਂ ਹੋਈ ਹੈ | ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਾਪਰੀ ਇਸ ਦੁਖਦਾਈ ਘਟਨਾ 'ਤੇ ਗਹਿਰਾ ਦੁੱਖ ਜ਼ਾਹਰ ਕਰਦਿਆਂ ਘਟਨਾ 'ਚ ਜਾਨ ਗਵਾਉਣ ਵਾਲੀਆਂ ਬੀਬੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ | ਧਾਮੀ ਨੇ ਜ਼ਖ਼ਮੀ ਹੋਈ ਸੰਗਤ ਦਾ ਸ੍ਰੀ ਗੁਰੂ ਰਾਮਦਾਸ ਜੀ ਹਸਪਤਾਲ ਪਹੁੰਚ ਕੇ ਹਾਲ ਜਾਣਿਆ ਅਤੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਘਟਨਾ ਬਾਰੇ ਜਾਣਕਾਰੀ ਹਾਸਿਲ ਕੀਤੀ | ਉਨ੍ਹਾਂ ਨੇ ਅਕਾਲ ਚਲਾਣਾ ਕਰਨ ਵਾਲਿਆਂ ਦੇ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ 2-2 ਲੱਖ ਰੁਪਏ ਸਹਾਇਤਾ ਦਾ ਐਲਾਨ ਕਰਦਿਆਂ ਕਿਹਾ ਕਿ ਜ਼ਖ਼ਮੀਆਂ ਦਾ ਸ੍ਰੀ ਗੁਰੂ ਰਾਮਦਾਸ ਜੀ ਹਸਪਤਾਲ ਵਿਖੇ ਮੁਫ਼ਤ ਇਲਾਜ ਕਰਵਾਇਆ ਜਾ ਰਿਹਾ ਹੈ | ਇਮਾਰਤ ਦੀ ਸੇਵਾ ਕਰ ਰਹੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਵੀ ਘਟਨਾ 'ਤੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਮਿ੍ਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਨਿੱਜੀ ਸਕੱਤਰ ਸਾਹਬਾਜ਼ ਸਿੰਘ, ਮੀਤ ਸਕੱਤਰ ਹਰਭਜਨ ਸਿੰਘ ਵਕਤਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਮੇਜਰ ਸਿੰਘ, ਈ. ਐੱਨ. ਟੀ. ਸਰਜਨ ਡਾ: ਜਸਕਰਨ ਸਿੰਘ, ਐਕਸੀਅਨ ਸੁਖਜਿੰਦਰ ਸਿੰਘ, ਗੁ: ਸ਼ਹੀਦ ਗੰਜ ਸਾਹਿਬ ਦੇ ਮੈਨੇਜਰ ਜਤਿੰਦਰਪਾਲ ਸਿੰਘ ਨੇ ਵੀ ਜ਼ਖ਼ਮੀਆਂ ਦਾ ਹਾਲ ਜਾਣਿਆ |

Ad Position 22
No active advertisement
ਪਿਛਲੀ ਖ਼ਬਰ ਭਾਖੜਾ ਨਹਿਰ 'ਚ ਪਤੀ-ਪਤਨੀ ਨੇ 3 ਬੱਚਿਆਂ ਸਮੇਤ ਮਾਰੀ ਛਾਲ-ਬੱਚਿਆਂ ਦੀ ਮੌਤ ਅਗਲੀ ਖ਼ਬਰ ਜੈਸ਼ੰਕਰ ਦਾ ਰੂਬੀਓ ਨੂੰ ਸਿੱਧਾ ਜਵਾਬ ਸਾਡੇ ਲਈ 'ਭਾਰਤ ਪਹਿਲਾਂ' <br/>
Ad Position 24