07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਭਾਖੜਾ ਨਹਿਰ 'ਚ ਪਤੀ-ਪਤਨੀ ਨੇ 3 ਬੱਚਿਆਂ ਸਮੇਤ ਮਾਰੀ ਛਾਲ-ਬੱਚਿਆਂ ਦੀ ਮੌਤ

Ad Position 21
No active advertisement
ਅਜੀਤ ਡੈਸਕ 25-05-2026

ਪਤੀ-ਪਤਨੀ ਨੂੰ ਬਚਾਇਆ
ਰਾਜਪੁਰਾ (ਪਟਿਆਲਾ), 24 ਮਈ (ਜੀ.ਪੀ. ਸਿੰਘ)-ਰਾਜਪੁਰਾ ਨੇੜਲੇ ਪਿੰਡ ਮੰਡੋਲੀ ਨੇੜੇ ਭਾਖੜਾ ਦੀ ਨਰਵਾਣਾ ਬਰਾਂਚ ਨਹਿਰ 'ਚ ਹਰਪ੍ਰਭਜੋਤ ਸਿੰਘ ਨਾਂਅ ਦੇ ਵਿਅਕਤੀ ਨੇ ਆਪਣੀ ਪਤਨੀ ਅਤੇ 3 ਬੱਚਿਆਂ ਨੂੰ ਲੈ ਕੇ ਮੋਟਰਸਾਈਕਲ ਸਮੇਤ ਖ਼ੁਦਕੁਸ਼ੀ ਕਰਨ ਦੇ ਇਰਾਦੇ ਨਾਲ ਨਹਿਰ ਵਿਚ ਛਾਲ ਮਾਰ ਦਿੱਤੀ | ਇਸ ਦੌਰਾਨ ਪਿੰਡ ਵਾਸੀਆਂ ਨੇ ਇਨ੍ਹਾਂ ਨੂੰ ਦੇਖ ਲਿਆ ਅਤੇ ਮੌਕੇ 'ਤੇ ਪੁੱਜ ਕੇ ਪਤੀ-ਪਤਨੀ (ਬੱਚਿਆਂ ਦੀ ਮਾਂ-ਪਿਉ) ਨੂੰ ਤਾਂ ਨਹਿਰ ਵਿਚੋਂ ਸੁਰੱਖਿਅਤ ਕੱਢ ਲਿਆ ਪਰ ਤਿੰਨੇ ਬੱਚੇ ਲੜਕਾ ਏਕਮ (14) ਲੜਕੀ ਮੁਸਕਾਨ (12) ਅਤੇ ਰਾਜਬੀਰ (8) ਸਾਲ ਪਾਣੀ ਦੇ ਵਹਾਅ ਨਾਲ ਅੱਗੇ ਰੁੜ੍ਹ ਗਏ ਅਤੇ ਪਾਣੀ 'ਚ ਡੁੱਬਣ ਕਾਰਨ ਇਨ੍ਹਾਂ ਦੀ ਮੌਤ ਹੋ ਗਈ | ਘਟਨਾ ਦੀ ਸੂਚਨਾ ਮਿਲਦਿਆਂ ਹੀ ਰਾਜੀਵ ਗੋਤਾਖੋਰ ਦੀ ਅਗਵਾਈ ਹੇਠ ਗੋਤਾਖੋਰ ਟੀਮ (ਜਿਸ ਵਿਚ ਇਸਲਾਮੂ, ਓਮ ਪ੍ਰਕਾਸ਼ ਚੌਹਾਨ, ਸਾਬਿਰ, ਸੰਦੀਪ, ਸ਼ਾਮ ਯਾਦਵ ਅਤੇ ਭੀਮਾ ਸ਼ਾਮਿਲ ਸਨ) ਤੁਰੰਤ ਮੌਕੇ 'ਤੇ ਪਹੁੰਚੀ | ਗੋਤਾਖੋਰਾਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਕਰੀਬ ਅੱਧੇ ਘੰਟੇ ਅੰਦਰ ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਨਹਿਰ ਵਿਚੋਂ ਬਾਹਰ ਕੱਢ ਲਿਆ | ਇਹ ਪਰਿਵਾਰ ਜ਼ਿਲ੍ਹਾ ਮੋਹਾਲੀ ਦੇ ਪਿੰਡ ਮੋਜ਼ਪੁਰ ਨੇੜੇ ਲਾਂਡਰਾਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ | ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਿ੍ਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਹੈ | ਇਸ ਸੰਬੰਧੀ ਜਦੋਂ ਐੱਸ.ਐੱਚ.ਓ. ਜਰਨੈਲ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫ਼ੋਨ ਨੂੰ ਚੁੱਕਣਾ ਮੁਨਾਸਬ ਨਹੀਂ ਸਮਝਿਆ | ਅੰਤ 'ਚ ਹੌਲਦਾਰ ਨੇ ਦੱਸਿਆ ਕਿ ਐੱਸ.ਐੱਚ.ਓ. ਪੁਲਿਸ ਪਾਰਟੀ ਸਮੇਤ ਬੱਚਿਆਂ ਦੇ ਮਾਂ-ਪਿਉ ਨੂੰ ਲੈ ਕੇ ਤਫ਼ਤੀਸ਼ ਕਰ ਰਹੇ ਹਨ ਅਤੇ ਥਾਣੇ ਤੋਂ ਬਾਹਰ ਹਨ |

Ad Position 22
No active advertisement
ਪਿਛਲੀ ਖ਼ਬਰ ਸਿਵਲ ਸੇਵਾਵਾਂ ਮੁਢਲੀ ਪ੍ਰੀਖਿਆ 'ਚ 5.49 ਲੱਖ ਉਮੀਦਵਾਰ ਬੈਠੇ ਅਗਲੀ ਖ਼ਬਰ ਗੁ: ਸ਼ਹੀਦ ਗੰਜ ਸਾਹਿਬ ਵਿਖੇ ਲੈਂਟਰ ਦੀਆਂ ਪਲੇਟਾਂ ਡਿਗਣ ਕਾਰਨ 2 ਸ਼ਰਧਾਲੂ ਔਰਤਾਂ ਦੀ ਮੌਤ <br/>
Ad Position 24