07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਬਿਨ ਨਾਗਾ ਚੌਪਹਿਰਾ ਸਾਹਿਬ ਦੇ ਪਾਠ 'ਤੇ ਜਾਂਦੇ ਸਨ ਮਾਤਾ ਰਾਜ ਕੌਰ

Ad Position 21
No active advertisement
ਮਾਤਾ ਰਾਜ ਕੌਰ ਗੱਲੂਵਾਲ ਹਸਪਤਾਲ 'ਚ ਜ਼ੇਰੇ ਇਲਾਜ | ਤਸਵੀਰ : ਰਾਜਿੰਦਰ ਸਿੰਘ ਰੂਬੀ <br/> 25-05-2026
ਅਟਾਰੀ ਸਰਹੱਦ (ਅੰਮਿ੍ਤਸਰ), 24 ਮਈ (ਰਾਜਿੰਦਰ ਸਿੰਘ ਰੂਬੀ)-ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਵਾਪਰੀ ਘਟਨਾ 'ਚ ਮਾਤਾ ਰਾਜ ਕੌਰ ਗੰਭੀਰ ਜ਼ਖ਼ਮੀ ਹੋਏ ਹਨ | ਮਾਤਾ ਰਾਜ ਕੌਰ ਦੇ ਸਪੁੱਤਰ ਡਾ. ਹਰਦੇਵ ਸਿੰਘ ਵਾਸੀ ਗੱਲੂਵਾਲ ਨਜ਼ਦੀਕ ਅਟਾਰੀ ਸਰਹੱਦ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਪਿਛਲੇ ਕਈ ਸਾਲਾਂ ਤੋਂ ਹਰ ਐਤਵਾਰ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸ਼ਹੀਦਾਂ ਸਾਹਿਬ ਵਿਖੇ ਚੌਪਹਿਰਾ ਸਾਹਿਬ ਜੀ ਦੇ ਪਾਠ ਲਈ ਬਿਨ ਨਾਗਾ ਜਾਂਦੇ ਸਨ | ਉਨ੍ਹਾਂ ਦੱਸਿਆ ਕਿ ਅੱਜ ਵੀ ਉਹ ਸਵੇਰੇ ਤੜਕੇ ਪਿੰਡ ਤੋਂ ਬਾਕੀ ਸੰਗਤ ਨਾਲ ਵਿਸ਼ੇਸ਼ ਆਟੋ ਰਿਕਸ਼ੇ ਰਾਹੀਂ ਗੁਰਦੁਆਰਾ ਸਾਹਿਬ ਪਹੁੰਚੇ ਸਨ, ਉਨ੍ਹਾਂ ਦੱਸਿਆ ਕਿ ਅੱਜ ਬਾਅਦ ਦੁਪਹਿਰ ਉਨ੍ਹਾਂ ਨੂੰ ਫੋਨ ਆਇਆ ਕਿ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਚੌਪਹਿਰਾ ਸਾਹਿਬ ਦੇ ਪਾਠ ਕਰਦਿਆਂ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਪਏ ਲੈਂਟਰ ਦੀਆਂ ਲੋਹੇ ਦੀਆਂ ਪਲੇਟਾਂ ਤੇਜ਼ ਹਨੇਰੀ ਨਾਲ ਡਿੱਗਣ ਕਰਕੇ ਮਾਤਾ ਜੀ ਜ਼ਖ਼ਮੀ ਹੋਏ ਹਨ ਤੇ ਉਨ੍ਹਾਂ ਨੂੰ ਮਾਤਾ ਕੌਲਾਂ ਜੀ ਦੇ ਹਸਪਤਾਲ ਲਿਜਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਉਹ ਮੌਕੇ 'ਤੇ ਪਹੁੰਚੇ ਤਾਂ ਹਸਪਤਾਲ ਆ ਕੇ ਪਤਾ ਲੱਗਾ ਕਿ ਮਾਤਾ ਦੇ ਸਿਰ 'ਤੇ ਲੋਹੇ ਦੀ ਸ਼ਟਰਿੰਗ ਪਲੇਟ ਡਿੱਗਣ ਕਾਰਨ ਸਿਰ 'ਤੇ ਜ਼ਿਆਦਾ ਸੱਟ ਹੋਣ ਕਾਰਨ ਗੁਰੂ ਰਾਮਦਾਸ ਹਸਪਤਾਲ ਵੱਲਾ ਵਿਖੇ ਭੇਜ ਦਿੱਤਾ ਗਿਆ ਹੈ | ਡਾ. ਹਰਦੇਵ ਸਿੰਘ ਨੇ ਦੱਸਿਆ ਕਿ ਮਾਤਾ ਨਾਲ ਗਈ ਬਾਕੀ ਸੰਗਤ ਬਿਲਕੁਲ ਠੀਕ-ਠਾਕ ਹੈ |

Ad Position 22
No active advertisement
ਪਿਛਲੀ ਖ਼ਬਰ Italy ‘ਚ ਸੜਕ ਹਾਦਸੇ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਮੌ.ਤ, ਵੇਖੋ ਪ੍ਰਦੇਸਾਂ ਦੀਆਂ ਖ਼ਬਰਾਂ ਅਗਲੀ ਖ਼ਬਰ ਮਿ੍ਤਕ ਰਾਜ ਰਾਣੀ ਦੀ ਧੀ ਵੀ ਗੰਭੀਰ ਜ਼ਖ਼ਮੀ
Ad Position 24