07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਮਿ੍ਤਕ ਰਾਜ ਰਾਣੀ ਦੀ ਧੀ ਵੀ ਗੰਭੀਰ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 25-05-2026
ਸਠਿਆਲਾ, (ਜਗੀਰ ਸਿੰਘ ਸਫਰੀ)-ਗੁ: ਸ਼ਹੀਦ ਗੰਜ ਸਾਹਿਬ ਅੰਮਿ੍ਤਸਰ ਵਿਖੇ ਵਾਪਰੀ ਘਟਨਾ ਕਾਰਨ ਸਠਿਆਲਾ ਪਿੰਡ ਦੀ ਔਰਤ ਦੀ ਮੌਤ ਹੋ ਜਾਣ ਅਤੇ ਉਸ ਦੀ ਧੀ ਦੇ ਗੰਭੀਰ ਜ਼ਖਮੀ ਹੋਣ ਨਾਲ ਪਿੰਡ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ | ਇਸ ਬਾਰੇ ਮਾਲਕ ਮਕਾਨ ਮਾਤਾ ਗੁਰਨਾਮ ਕੌਰ ਪਤਨੀ ਹੈੱਡ ਮਾਸਟਰ ਸੁਰਜੀਤ ਸਿੰਘ ਬੱਲ ਨੇ ਦੱਸਿਆ ਕਿ ਰਾਜਰਾਣੀ ਪਤਨੀ ਜੋਗਿੰਦਰ ਸਿੰਘ ਸਾਡੇ ਕਿਰਾਏਦਾਰ ਹਨ ਤੇ ਉਹ ਪਿੰਡ ਦਸੂਹਾ ਤੋਂ ਆ ਕੇ ਇਥੇ ਰਹਿ ਰਹੇ ਹਨ | ਉਨ੍ਹਾਂ ਦੱਸਿਆ ਕਿ ਰਾਜਰਾਣੀ ਤੇ ਰਜਨੀ ਦੋਵੇਂ ਮਾਂ-ਧੀ ਹਰ ਐਤਵਾਰ ਨੂੰ ਚੌਪਹਿਰਾ 'ਤੇ ਅੰਮਿ੍ਤਸਰ ਵਿਖੇ ਜਾਂਦੀਆਂ ਸਨ | ਉਨ੍ਹਾਂ ਦੇ ਪਤੀ ਜੋਗਿੰਦਰ ਸਿੰਘ ਨੂੰ ਫੋਨ ਆਇਆ ਕਿ ਗੁ: ਸ਼ਹੀਦਾਂ ਅੰਮਿ੍ਤਸਰ ਵਿਖੇ ਘਟਨਾ 'ਚ ਮਾਂ-ਧੀ ਗੰਭੀਰ ਜ਼ਖਮੀ ਹੋ ਗਈਆਂ ਹਨ | ਉਨ੍ਹਾਂ ਦੱਸਿਆ ਕਿ ਰਾਜਰਾਣੀ ਦੀ ਮੌਤ ਹੋ ਚੁੱਕੀ ਹੈ | ਸੂਬੇਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਰਜਨੀ ਗੁਰੂ ਰਾਮਦਾਸ ਹਸਪਤਾਲ ਵਿਖੇ ਦਾਖ਼ਲ ਹੈ |

Ad Position 22
No active advertisement
ਪਿਛਲੀ ਖ਼ਬਰ ਬਿਨ ਨਾਗਾ ਚੌਪਹਿਰਾ ਸਾਹਿਬ ਦੇ ਪਾਠ 'ਤੇ ਜਾਂਦੇ ਸਨ ਮਾਤਾ ਰਾਜ ਕੌਰ ਅਗਲੀ ਖ਼ਬਰ ਸੰਗਤਾਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ-ਜਥੇਦਾਰ ਗੜਗੱਜ
Ad Position 24