ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸੁਤੰਤਰ ਤੇ ਪਾਰਦਰਸ਼ੀ ਢੰਗ ਨਾਲ ਵੋਟਾਂ ਦੀ ਗਿਣਤੀ ਲਈ ਪੁਖ਼ਤਾ ਪ੍ਰਬੰਧ-ਰਾਜ ਚੋਣ ਕਮਿਸ਼ਨ

Ad Position 21
No active advertisement
ਅਜੀਤ ਡੈਸਕ 29-05-2026
ਚੰਡੀਗੜ੍ਹ, 28 ਮਈ (ਅਜੀਤ ਬਿਊਰੋ)-ਰਾਜ ਚੋਣ ਕਮਿਸ਼ਨ ਵਲੋਂ 29 ਮਈ ਨੂੰ ਸਵੇਰੇ 8:00 ਵਜੇ ਤੋਂ ਸ਼ੁਰੂ ਹੋਣ ਵਾਲੀ ਵੋਟਾਂ ਦੀ ਗਿਣਤੀ ਨੂੰ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ | ਹਰੇਕ ਜ਼ਿਲ੍ਹੇ 'ਚ ਚੋਣ ਆਬਜ਼ਰਵਰ ਵਲੋਂ ਰੈਂਡਮਾਈਜ਼ੇਸ਼ਨ ਤੋਂ ਬਾਅਦ ਕਾਊਾਟਿੰਗ ਸੁਪਰਵਾਈਜ਼ਰ ਅਤੇ ਕਾਊਾਟਿੰਗ ਅਸਿਸਟੈਂਟ ਤਾਇਨਾਤ ਕੀਤੇ ਜਾਣਗੇ | ਹਰੇਕ ਗਿਣਤੀ ਕੇਂਦਰ ਲਈ ਦੋ ਮਾਈਕਰੋ ਆਬਜ਼ਰਵਰ ਤਾਇਨਾਤ ਕੀਤੇ ਗਏ ਹਨ, ਜੋ ਉਸ ਜ਼ਿਲ੍ਹੇ ਦੇ ਜਨਰਲ ਆਬਜ਼ਰਵਰ ਦੀ ਸਿੱਧੀ ਨਿਗਰਾਨੀ ਹੇਠ ਕੰਮ ਕਰਨਗੇ ਅਤੇ ਮਾਈਕਰੋ ਆਬਜ਼ਰਵਰ ਆਪਣੀ ਰਿਪੋਰਟ ਜਨਰਲ ਆਬਜ਼ਰਵਰ ਨੂੰ ਸੌਂਪਣਗੇ | ਗਿਣਤੀ ਕੇਂਦਰ ਵਿਚ ਸਿਰਫ਼ ਅਧਿਕਾਰਤ ਵਿਅਕਤੀਆਂ ਨੂੰ ਹੀ ਜਾਣ ਦੀ ਇਜਾਜ਼ਤ ਹੋਵੇਗੀ | ਵਾਰਡ-ਵਾਰ ਐਲਾਨੇ ਗਏ ਨਤੀਜਿਆਂ ਨੂੰ ਦੇਖਣ ਲਈ ਲਿੰਕ ਰਾਜ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ 'ਨਗਰ ਨਿਗਮ ਚੋਣਾਂ 2026 ਦੇ ਨਤੀਜੇ' ਟੈਬ ਅਧੀਨ ਉਪਲਬਧ ਹੋਵੇਗਾ | ਹਰੇਕ ਉਮੀਦਵਾਰ ਦੇ ਇੱਕ ਕਾਊਾਟਿੰਗ ਏਜੰਟ ਨੂੰ ਗਿਣਤੀ ਟੇਬਲ 'ਤੇ ਜਾਣ ਦੀ ਇਜਾਜ਼ਤ ਹੋਵੇਗੀ | ਉਮੀਦਵਾਰ ਜਾਂ ਉਸ ਦੇ ਚੋਣ ਏਜੰਟ ਨੂੰ ਗਿਣਤੀ ਹਾਲ ਵਿਚ ਦਾਖਲ ਹੋਣ ਅਤੇ ਰਿਟਰਨਿੰਗ ਅਫ਼ਸਰ ਕੋਲ ਬੈਠਣ ਦੀ ਇਜਾਜ਼ਤ ਹੋਵੇਗੀ | ਗਿਣਤੀ ਕੇਂਦਰਾਂ 'ਤੇ ਮਾਨਤਾ ਪ੍ਰਾਪਤ ਪੈੱ੍ਰਸ ਦੀ ਸਹੂਲਤ ਲਈ ਢੁਕਵੇਂ ਪ੍ਰਬੰਧ ਕਰਨ ਲਈ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਾਉਣੀ ਦੇ ਸੀਜ਼ਨ 'ਤੇ ਅਲ ਨੀਨੋ ਦੇ ਅਸਰ ਨਾਲ ਨਜਿੱਠਣ ਲਈ ਹੰਗਾਮੀ ਯੋਜਨਾਵਾਂ ਬਣਾਏਗਾ-ਚੌਹਾਨ <br/> ਅਗਲੀ ਖ਼ਬਰ ਬੁਨਿਆਦੀ ਢਾਂਚੇ ਵਿਕਾਸ ਨੂੰ ਵਧੇਰੇ ਤਰਜੀਹ ਦੇਵੇ ਸਰਕਾਰ- ਗੁਰਚਰਨ ਸਿੰਘ <br/>
Ad Position 24
No active advertisement