ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਕੇਂਦਰ ਸਾਉਣੀ ਦੇ ਸੀਜ਼ਨ 'ਤੇ ਅਲ ਨੀਨੋ ਦੇ ਅਸਰ ਨਾਲ ਨਜਿੱਠਣ ਲਈ ਹੰਗਾਮੀ ਯੋਜਨਾਵਾਂ ਬਣਾਏਗਾ-ਚੌਹਾਨ <br/>

Ad Position 21
No active advertisement
ਅਜੀਤ ਡੈਸਕ 29-05-2026
ਨਵੀਂ ਦਿੱਲੀ, 28 ਮਈ (ਏਜੰਸੀ)-ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕੇਂਦਰ ਸਾਉਣੀ ਦੇ ਸੀਜ਼ਨ 'ਤੇ ਅਲ ਨੀਨੋ ਦੇ ਕਿਸੇ ਵੀ ਬੁਰੇ ਪ੍ਰਭਾਵ ਨਾਲ ਨਜਿੱਠਣ ਲਈ ਜ਼ਿਲ੍ਹਾ ਵਾਰ ਹੰਗਾਮੀ ਯੋਜਨਾਵਾਂ ਬਣਾਏਗਾ ਪਰ ਹੁਣ ਤੱਕ ਚਿੰਤਾ ਦੀ ਕੋਈ ਗੱਲ ਨਹੀਂ ਹੈ, ਕਿਉਂਕਿ ਭਾਰਤ ਮੌਸਮ ਵਿਗਿਆਨ ਵਿਭਾਗ ਨੇ 2026 ਦੇ ਮੌਨਸੂਨ ਮੌਸਮ ਲਈ ਆਪਣਾ ਅੰਤਿਮ ਅਗੇਤਾ ਅਨੁਮਾਨ ਜਾਰੀ ਨਹੀਂ ਕੀਤਾ ਹੈ | ਦੋ ਦਿਨਾ ਰਾਸ਼ਟਰੀ ਖਰੀਫ਼ ਸੰਮੇਲਨ ਦੌਰਾਨ ਚੌਹਾਨ ਨੇ ਕਿਹਾ ਕਿ ਭਾਰਤ ਦੀ ਵਿਸ਼ਾਲ ਭੂਗੋਲਿਕ ਅਤੇ ਜਲਵਾਯੂ ਵਿਭਿੰਨਤਾ ਨੂੰ ਦੇਖਦੇ ਹੋਏ ਸਰਕਾਰ ਨੇ ਸਲਾਹ ਪ੍ਰਕਿਰਿਆ ਦਾ ਵਿਸਥਾਰ ਰਾਸ਼ਟਰੀ ਖੇਤੀ ਸੰਮੇਲਨ ਤੋਂ ਅੱਗੇ ਵਧਾਉਂਦੇ ਹੋਏ ਹੁਣ ਖੇਤਰੀ ਸੰਮੇਲਨ ਵੀ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਦਾਲਾਂ ਤੇ ਤੇਲ ਬੀਜਾਂ ਲਈ ਵੱਖ-ਵੱਖ ਮਿਸ਼ਨ ਬਣਾਏ ਗਏ ਹਨ ਅਤੇ ਬੀਜਾਂ ਦੀ ਗੁਣਵੱਤਾ 'ਚ ਸੁਧਾਰ, ਬੀਜ ਬਦਲਣ ਦੀ ਦਰ ਵਧਾਉਣ, ਪ੍ਰਦਰਸ਼ਨਾਂ ਅਤੇ ਪ੍ਰੋਸੈਸਿੰਗ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ 'ਤੇ ਰਾਜਾਂ ਦੇ ਨਾਲ ਵਿਆਪਕ ਚਰਚਾ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜੈਪੁਰ, ਲਖਨਊ ਤੇ ਭੁਵਨੇਸ਼ਵਰ 'ਚ ਤਿੰਨ ਖੇਤਰੀ ਸੰਮੇਲਨ ਪਹਿਲਾਂ ਹੀ ਕਰਵਾਏ ਜਾ ਚੁੱਕੇ ਹਨ | ਉਤਰ-ਪੂਰਬੀ ਅਤੇ ਦੱਖਣੀ ਭਾਰਤ ਲਈ ਦੋ ਹੋਰ ਸੰਮੇਲਨਾਂ ਦਾ ਪ੍ਰਸਤਾਵ ਹੈ, ਜਿਨ੍ਹਾਂ ਦੀਆਂ ਤਰੀਕਾਂ ਜਲਦੀ ਹੀ ਤੈਅ ਕੀਤੀਆਂ ਜਾਣਗੀਆਂ |

Ad Position 22
No active advertisement
ਪਿਛਲੀ ਖ਼ਬਰ ਚੋਣਾਂ ਛੇਤੀ ਹੋਣ ਦੀ ਚਰਚਾ ਨੇ ਸਿਆਸੀ ਦਲਾਂ 'ਚ ਮਚਾਈ ਹਲਚਲ ਅਗਲੀ ਖ਼ਬਰ ਸੁਤੰਤਰ ਤੇ ਪਾਰਦਰਸ਼ੀ ਢੰਗ ਨਾਲ ਵੋਟਾਂ ਦੀ ਗਿਣਤੀ ਲਈ ਪੁਖ਼ਤਾ ਪ੍ਰਬੰਧ-ਰਾਜ ਚੋਣ ਕਮਿਸ਼ਨ
Ad Position 24
No active advertisement