ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਭਾਰਤ-ਚੀਨ ਸੰਬੰਧਾਂ ਨੂੰ ਮੁੜ ਨਵਿਆਉਣ ਦੀ ਦਿਸ਼ਾ 'ਚ ਅੱਗੇ ਵਧਣ ਨੰੂ ਲੈ ਕੇ ਬਣੀ ਸਹਿਮਤੀ <br/>

Ad Position 21
No active advertisement
ਅਜੀਤ ਡੈਸਕ 29-05-2026
ਨਵੀਂ ਦਿੱਲੀ, 28 ਮਈ (ਉਪਮਾ ਡਾਗਾ ਪਾਰਥ)-ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ ਨੂੰ ਲੈ ਕੇ ਭਾਰਤ-ਚੀਨ ਦਰਮਿਆਨ ਕੂਟਨੀਤਕ ਪੱਧਰ 'ਤੇ ਵੱਡਾ ਕਦਮ ਚੁੱਕਦਿਆਂ ਦੋਹਾਂ ਦੇਸ਼ਾਂ ਦੇ ਚੋਟੀ ਦੇ ਸਫਾਰਤੀ ਅਧਿਕਾਰੀਆਂ, ਗ੍ਰਹਿ ਵਿਭਾਗ ਦੇ ਅਧਿਕਾਰੀਆਂ ਅਤੇ ਫ਼ੌਜੀ ਅਧਿਕਾਰੀਆਂ ਦਰਮਿਆਨ ਵਰਕਿੰਗ ਮਕੈਨਿਜ਼ਮ ਦੇ 35ਵੇਂ ਦੌਰ ਦੀ ਉੱਚ ਪੱਧਰੀ ਮੀਟਿੰਗ 'ਚ ਸਥਾਈ ਅਮਨ ਸਥਾਪਿਤ ਕਰਨ ਲਈ ਤਿੰਨ ਮੁੱਦਿਆਂ 'ਤੇ ਸਹਿਮਤੀ ਬਣੀ | ਚੀਨੀ ਵਿਦੇਸ਼ ਮੰਤਰਾਲੇ ਦੀ ਡਾਇਰੈਕਟਰ ਜਨਰਲ ਹੋਓ ਯਾਨਕੀ ਅਤੇ ਭਾਰਤੀ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਸੁਜੀਤ ਘੋਸ਼ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਜਿਨ੍ਹਾਂ ਤਿੰਨ ਮੁੱਦਿਆਂ 'ਤੇ ਸਹਿਮਤੀ ਬਣੀ, ਉਨ੍ਹਾਂ 'ਚ ਸਰਹੱਦਾਂ ਤੈਅ ਕਰਨ, ਸਰਹੱਦਾਂ ਦੇ ਪ੍ਰਬੰਧਨ ਲਈ ਪੁਖਤਾ ਇੰਤਜ਼ਾਮ ਤੈਅ ਕਰਨ ਅਤੇ ਖਿੱਤੇ 'ਚ ਸ਼ਾਂਤੀ ਬਰਕਰਾਰ ਰੱਖਣ ਲਈ ਆਪਸੀ ਸਹਿਯੋਗ ਬਣਾਈ ਰੱਖਣ ਦੀ ਲੋੜ 'ਤੇ ਸਹਿਮਤੀ ਬਣੀ ਹੈ |

Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਨੇ ਸੂਬੇ ਦੇ ਖੇਤਾਂ ਤੱਕ 21 ਹਜ਼ਾਰ ਕਿਊਸਿਕ ਪਾਣੀ ਪਹੁੰਚਾਇਆ-ਭਗਵੰਤ ਮਾਨ <br/> ਅਗਲੀ ਖ਼ਬਰ ਸੂਬੇ ਆਪਸੀ ਤਾਲਮੇਲ ਅਤੇ ਸਹਿਮਤੀ ਨਾਲ ਪਾਣੀਆਂ ਦੇ ਮਸਲਿਆਂ ਨੂੰ ਸੁਲਝਾਉਣ-ਮੋਦੀ <br/>
Ad Position 24
No active advertisement