ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਸੂਬਿਆਂ ਨੂੰ ਘੱਟ ਬਾਰਿਸ਼ ਦੀ ਸੰਭਾਵਨਾ ਨਾਲ ਨਜਿੱਠਣ ਲਈ ਤਿਆਰ ਰਹਿਣਾ ਚਾਹੀਦੈੈ-ਚੌਹਾਨ <br/>

Ad Position 21
No active advertisement
ਅਜੀਤ ਡੈਸਕ 30-05-2026
ਨਵੀਂ ਦਿੱਲੀ, 29 ਮਈ (ਪੀ.ਟੀ.ਆਈ.)-ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ਼ੁੱਕਰਵਾਰ ਨੂੰ ਸੂਬਾ ਸਰਕਾਰਾਂ ਨੂੰ ਕਿਹਾ ਕਿ ਉਹ ਅਲ ਨੀਨੋ ਦੇ ਖ਼ਤਰੇ ਅਤੇ ਇਸ ਸਾਲ ਆਮ ਤੋਂ ਘੱਟ ਮੌਨਸੂਨ ਦੀ ਆਈ.ਐੱਮ.ਡੀ. ਦੀ ਭਵਿੱਖਬਾਣੀ ਦੇ ਮੱਦੇਨਜ਼ਰ ਸੰਭਾਵਿਤ ਘੱਟ ਬਾਰਿਸ਼ ਜਾਂ ਹੋਰ ਚੁਣੌਤੀਪੂਰਨ ਮÏਸਮੀ ਸਥਿਤੀਆਂ ਨਾਲ ਨਜਿੱਠਣ ਲਈ ਤਿਆਰ ਰਹਿਣ¢ਉਨ੍ਹਾਂ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰਾਲਾ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸੰਕਟਕਾਲੀਨ ਯੋਜਨਾਵਾਂ ਤਿਆਰ ਕਰ ਰਿਹਾ ਹੈ ਅਤੇ ਜ਼ੋਰ ਦੇ ਕੇ ਕਿਹਾ ਕਿ ਆਉਣ ਵਾਲੇ ਖਰੀਫ (ਗਰਮੀਆਂ-ਬਿਜਾਈ) ਸੀਜ਼ਨ ਦÏਰਾਨ ਮੰਗ ਨੂੰ ਪੂਰਾ ਕਰਨ ਲਈ ਬੀਜਾਂ ਅਤੇ ਖਾਦਾਂ ਦੀ ਢੁਕਵੀਂ ਉਪਲਬਧਤਾ ਹੈ; ਇਹ ਸੀਜ਼ਨ ਜੂਨ ਵਿਚ ਦੱਖਣ-ਪੱਛਮੀ ਮੌਨਸੂਨ ਦੇ ਆਉਣ ਨਾਲ ਸ਼ੁਰੂ ਹੋਵੇਗਾ¢'ਅਸੀਂ ਐਲ ਨੀਨੋ ਵਰਤਾਰੇ ਦੀ ਨਿਗਰਾਨੀ ਕਰ ਰਹੇ ਹਾਂ¢ ਸਾਨੂੰ ਇਸ ਵੇਲੇ ਪੂਰੀ ਤਰ੍ਹਾਂ ਯਕੀਨ ਨਹੀਂ ਹੈ, ਪਰ ਜੇਕਰ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਅਤੇ ਮੌਨਸੂਨ ਵਿਚ ਦੇਰੀ ਹੁੰਦੀ ਹੈ ਜਾਂ ਬਾਰਿਸ਼ ਵਿਚ ਅੰਤਰ ਹੁੰਦਾ ਹੈ, ਤਾਂ ਅਸੀਂ ਇਸ ਨਾਲ ਨਜਿੱਠਣ ਲਈ ਤਿਆਰੀ ਕਰ ਰਹੇ ਹਾਂ,' ਉਨ੍ਹਾਂ ਨੇ 'ਰਾਸ਼ਟਰੀ ਖੇਤੀਬਾੜੀ ਸੰਮੇਲਨ-ਖਰੀਫ ਮੁਹਿੰਮ 2026' ਦੇ ਸਮਾਪਤੀ ਦਿਨ ਪੱਤਰਕਾਰਾਂ ਨੂੰ ਦੱਸਿਆ¢ਐਲ ਨੀਨੋ ਪੂਰਬੀ ਪ੍ਰਸ਼ਾਂਤ ਮਹਾਸਾਗਰ ਵਿੱਚ ਅਸਧਾਰਨ ਤੌਰ 'ਤੇ ਗਰਮ ਸਤਹੀ ਪਾਣੀਆਂ ਕਾਰਨ ਹੋਣ ਵਾਲਾ ਇੱਕ ਮÏਸਮੀ ਪੈਟਰਨ ਹੈ; ਇਹ ਵਿਸ਼ਵ ਵਿਆਪੀ ਮÏਸਮ ਨੂੰ ਵਿਗਾੜਦਾ ਹੈ ਅਤੇ ਆਮ ਤੌਰ 'ਤੇ ਭਾਰਤ ਵਿੱਚ ਕਮਜ਼ੋਰ ਮੌਨਸੂਨ ਅਤੇ ਸੋਕੇ ਦਾ ਕਾਰਨ ਬਣਦਾ ਹੈ¢ ਚÏਹਾਨ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ¢ ਇਕ ਅਧਿਕਾਰਤ ਬਿਆਨ ਦੇ ਅਨੁਸਾਰ ਉਨ੍ਹਾਂ ਨੇ ਰਾਜਾਂ ਨੂੰ ਘੱਟ ਬਾਰਿਸ਼ ਜਾਂ ਹੋਰ ਚੁਣੌਤੀਪੂਰਨ ਸਥਿਤੀਆਂ ਲਈ ਜ਼ਿਲ੍ਹਾ ਪੱਧਰ 'ਤੇ ਤਿਆਰ ਰਹਿਣ ਦੀ ਵੀ ਅਪੀਲ ਕੀਤੀ¢ ਭਾਰਤ ਮÏਸਮ ਵਿਭਾਗ (ਆਈ ਐੱਮ ਡੀ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੂਨ-ਸਤੰਬਰ ਦÏਰਾਨ ਭਾਰਤ ਵਿੱਚ ਦੱਖਣ-ਪੱਛਮੀ ਮੌਨਸੂਨ ਦੀ ਮÏਸਮੀ ਬਾਰਿਸ਼ ਲੰਬੇ ਸਮੇਂ ਦੀ ਔਸਤ ਦਾ 90 ਫੀਸਦੀ ਹੋਣ ਦੀ ਉਮੀਦ ਹੈ, ਜਿਸ ਵਿੱਚ 4 ਫੀਸਦੀ ਦੀ ਮਾਡਲ ਗਲਤੀ ਹੈ¢ ਇਹ ਦੱਸਦੇ ਹੋਏ ਕਿ ਬੀਜ ਸਫਲ ਫ਼ਸਲ ਲਈ ਸਭ ਤੋਂ ਮਹੱਤਵਪੂਰਨ ਇਨਪੁੱਟ ਹਨ, ਉਨ੍ਹਾਂ ਕਿਹਾ ਕਿ ਸਰਕਾਰ ਕੋਲ ਬੀਜਾਂ ਦੀ ਢੁਕਵੀਂ ਉਪਲਬਧਤਾ ਹੈ¢

Ad Position 22
No active advertisement
ਪਿਛਲੀ ਖ਼ਬਰ ਯੂ.ਪੀ. 'ਚ ਨਿਰਮਾਣ ਅਧੀਨ ਪੁਲ ਡਿੱਗਾ-6 ਮਜ਼ਦੂਰਾਂ ਦੀ ਮੌਤ <br/> ਅਗਲੀ ਖ਼ਬਰ ਸੁਪਰੀਮ ਕੋਰਟ ਨੇ ਟੀ.ਈ.ਟੀ. ਪਾਸ ਕਰਨ ਦੀ ਸਮਾਂ ਹੱਦ ਇਕ ਸਾਲ ਲਈ ਵਧਾਈ <br/>
Ad Position 24
No active advertisement