ਨਵੀਂ ਦਿੱਲੀ, 29 ਮਈ (ਪੀ.ਟੀ.ਆਈ.)-ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹ ਕੇਂਦਰ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਅਗਲੇ ਸਾਲ ਤੋਂ ਪੈੱਨ ਅਤੇ ਪੇਪਰ ਮੋਡ ਦੀ ਬਜਾਏ ਕੰਪਿਊਟਰ-ਅਧਾਰਿਤ ਟੈਸਟ (ਸੀ.ਬੀ.ਟੀ.) ਮੋਡ ਵਿਚ ਨੀਟ-ਯੂ.ਜੀ. ਪ੍ਰੀਖਿਆ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ | ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਜੋ ਕਿ ਨੈਸ਼ਨਲ ਯੋਗਤਾ-ਕਮ-ਐਂਟਰੈਂਸ ਟੈਸਟ (ਐਨ.ਈ.ਈ.ਟੀ.) ਕਰਵਾਉਣ ਲਈ ਜ਼ਿੰਮੇਵਾਰ ਹੈ ਨੇ ਸੁਪਰੀਮ ਕੋਰਟ ਦੇ ਸਾਹਮਣੇ ਉਕਤ ਬਿਆਨ ਦਿੱਤਾ ਹੈ | ਸੁਪਰੀਮ ਕੋਰਟ ਇਸ ਸਾਲ ਦੇ ਸਨਸਨੀਖੇਜ਼ ਪੇਪਰ 'ਲੀਕ' ਨਾਲ ਸੰਬੰਧਿਤ ਪਟੀਸ਼ਨਾਂ 'ਤੇ ਸੁਣਵਾਈ ਕਰ ਰਹੀ ਸੀ, ਇਹ ਪ੍ਰੀਖਿਆ 3 ਮਈ ਦੀ ਰੱਦ ਹੋ ਗਈ ਸੀ | ਜਸਟਿਸ ਪੀ.ਐਸ. ਨਰਸਿਮਹਾ ਅਤੇ ਅਲੋਕ ਅਰਾਧੇ ਦੇ ਬੈਂਚ ਸਾਹਮਣੇ ਦਾਇਰ ਕੀਤੇ ਗਏ ਇਕ ਹਲਫ਼ਨਾਮੇ ਵਿਚ ਐਨ.ਟੀ.ਏ. ਨੇ ਕਿਹਾ ਕਿ ਮਾਹਿਰਾਂ ਦੀ ਇਕ ਉੱਚ-ਪੱਧਰੀ ਕਮੇਟੀ (ਐਚ.ਐਲ.ਸੀ.ਈ.) ਨੇ ਨੀਟ -ਯੂ.ਜੀ. ਨੂੰ ਸੀ.ਬੀ.ਟੀ. ਮੋਡ ਵਿਚ ਤਬਦੀਲ ਕਰਨ ਦੀ ਸਿਫ਼ਾਰਸ਼ ਕੀਤੀ ਹੈ¢