ਨਵੀਂ ਦਿੱਲੀ, 1 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਅੱਜ 19 ਕਿੱਲੋ ਵਾਲੇ ਵਪਾਰਕ ਐਲ.ਪੀ.ਜੀ. ਗੈਸ ਸਿਲੰਡਰ ਦੀ ਕੀਮਤ 42 ਰੁਪਏ ਪ੍ਰਤੀ ਸਿਲੰਡਰ ਵਧ ਗਈ ਹੈ ਅਤੇ 5 ਕਿੱਲੋ ਵਾਲੇ ਛੋਟੇ ਸਿਲੰਡਰ ਦੀ ਕੀਮਤ ਵਿਚ 11 ਰੁਪਏ ਵਾਧਾ ਕੀਤਾ ਗਿਆ ਹੈ | 14.2 ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ ਕੋਈ ਵਾਧਾ ਨਹੀਂ ਹੋਇਆ | ਦਿੱਲੀ ਵਿਚ ਹੁਣ 19 ਕਿੱਲੋ ਕਮਰਸ਼ੀਅਲ ਸਿਲੰਡਰ ਦੀ ਨਵੀਂ ਕੀਮਤ 3113.50 ਰੁਪਏ, ਕੋਲਕਾਤਾ ਵਿਚ 3255.50 ਰੁਪਏ ਅਤੇ ਹੋਰ ਮਹਾਨਗਰਾਂ ਵਿਚ ਕੀਮਤ 'ਚ 42 ਰੁਪਏ ਤੋਂ 53.50 ਰੁਪਏ ਦਾ ਵਾਧਾ ਹੋਇਆ ਹੈ | ਹੁਣ ਇਹ ਵਧੀਆਂ ਕੀਮਤਾਂ ਦਾ ਅਸਰ ਸਿੱਧਾ ਹੋਟਲ, ਰੈਸਟੋਰੈਂਟ ਅਤੇ ਕੈਟਰਿੰਗ ਦੇ ਕਾਰੋਬਾਰ 'ਤੇ ਪਵੇਗਾ | ਵਰਨਣਯੋਗ ਹੈ ਕਿ ਇਕ ਮਈ ਨੂੰ 19 ਕਿੱਲੋ ਵਾਲੇ ਵਪਾਰਕ ਸਿਲੰਡਰ ਦੀ ਕੀਮਤ ਵਿਚ ਵੀ ਵਾਧਾ ਕੀਤਾ ਗਿਆ ਸੀ ਅਤੇ ਉਦੋਂ ਇਹ ਸਿਲੰਡਰ ਦੀ ਕੀਮਤ 2078.50 ਰੁਪਏ ਤੋਂ ਵਧ ਕੇ 3071.50 ਰੁਪਏ ਕੀਤੀ ਗਈ ਸੀ |