ਨਵੀਂ ਦਿੱਲੀ, 1 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਜ਼ੋਨ ਦੇ ਸ਼ੁਭਮ ਕੁਮਾਰ ਨੇ ਆਈ.ਆਈ.ਟੀ. ਪ੍ਰਵੇਸ਼ ਜੇ.ਈ.ਈ.-ਐਡਵਾਂਸਡ 'ਚ ਟਾਪ ਕੀਤਾ ਹੈ | ਅਧਿਕਾਰੀਆਂ ਨੇ ਦੱਸਿਆ ਕਿ ਕੁੱਲ 56,880 ਉਮੀਦਵਾਰ ਸਾਂਝੀ ਦਾਖ਼ਲਾ ਪ੍ਰੀਖਿਆ 2026 ਲਈ ਕੁਆਲੀਫ਼ਾਈ ਹੋਏ | ਇਨ੍ਹਾਂ 'ਚ 10,107 ਔਰਤ ਉਮੀਦਵਾਰ ਹਨ, ਜਦੋਂ ਕਿ 46,773 ਪੁਰਸ਼ ਉਮੀਦਵਾਰ ਹਨ | ਆਈ.ਆਈ.ਟੀ. ਦਿੱਲੀ ਜ਼ੋਨ ਦੇ ਸ਼ੁਭਮ ਕੁਮਾਰ ਨੇ ਕਾਮਨ ਰੈਂਕ ਲਿਸਟ (ਸੀ. ਆਰ. ਐਲ.) 'ਚ 360 'ਚੋਂ 330 ਅੰਕ ਹਾਸਿਲ ਕਰਕੇ ਟਾਪ ਰੈਂਕ ਹਾਸਿਲ ਕੀਤਾ ਹੈ | ਆਈ.ਆਈ.ਟੀ. ਦਿੱਲੀ ਜ਼ੋਨ ਦੀ ਆਰੋਹੀ ਦੇਸ਼ਪਾਂਡੇ 360 'ਚੋਂ 280 ਅੰਕ (ਸੀ.ਆਰ.ਐਲ. 77) ਹਾਸਿਲ ਕਰਕੇ ਟਾਪ ਰੈਂਕ ਵਾਲੀ ਮਹਿਲਾ ਉਮੀਦਵਾਰ ਬਣੀ | ਕਬੀਰ ਛਿਲਰ 329 ਅੰਕਾਂ ਨਾਲ ਦੂਸਰੇ ਸਥਾਨ ਅਤੇ ਜਤਿਨ ਚਾਹਰ 319 ਅੰਕਾਂ ਨਾਲ ਤੀਸਰੇ ਸਥਾਨ 'ਤੇ ਰਹੇ | ਭਾਰਤੀ ਤਕਨੀਕੀ ਸੰਸਥਾਨ ਰੁੜਕੀ ਵਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ 17 ਮਈ ਨੂੰ ਕਰਵਾਈ ਗਈ ਜੇ.ਈ.ਈ.-ਐਡਵਾਂਸਡ 2026 ਦੇ ਦੋਵਾਂ ਪੇਪਰਾਂ 'ਚ ਕੁੱਲ 1,79,694 ਉਮੀਦਵਾਰ ਸ਼ਾਮਿਲ ਹੋਏ ਸਨ, ਜਦੋਂ ਕਿ ਕੁੱਲ 1,87,389 ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ |
ਬਠਿੰਡਾ ਦੇ ਤਿੰਨ ਵਿਦਿਆਰਥੀ ਚਮਕੇ
ਬਠਿੰਡਾ, (ਅੰਮਿ੍ਤਪਾਲ ਸਿੰਘ ਵਲ੍ਹਾਣ)-ਨਤੀਜੇ ਵਿਚ ਯਜਤ ਸਿੰਘਲ ਨੇ ਆਲ ਇੰਡੀਆ ਰੈਂਕ (ਏ. ਆਈ. ਆਰ.) 21 ਹਾਸਿਲ ਕਰਕੇ ਬਠਿੰਡਾ ਦਾ ਨਾਂਅ ਦੇਸ਼ ਭਰ ਵਿਚ ਰੌਸ਼ਨ ਕੀਤਾ¢ ਇਸੇ ਤਰ੍ਹਾਂ ਆਦਿਤਿਆ ਗੁਪਤਾ ਨੇ ਏ. ਆਈ. ਆਰ. 81 ਅਤੇ ਨਿਸ਼ਕਰਸ਼ ਵਰਮਾ ਨੇ ਏ. ਆਈ. ਆਰ. 150 ਪ੍ਰਾਪਤ ਕਰਕੇ ਆਪਣੀ ਮਿਹਨਤ ਦੇ ਝੰਡੇ ਗੱਡੇ ਹਨ | ਸ੍ਰੀ ਚੈਤਨਿਆ ਨਾਰਥ ਦੇ ਅਕਾਦਮਿਕ ਡਾਇਰੈਕਟਰ ਮਿ੍ਣਾਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
ਜੇ.ਈ.ਈ.-ਐਡਵਾਂਸਡ 'ਚ ਸ਼ੁਭਮ ਕੁਮਾਰ ਦੇਸ਼ ਭਰ 'ਚੋਂ ਅੱਵਲ
ਅਜੀਤ ਡੈਸਕ
02-06-2026