ਨਵੀਂ ਦਿੱਲੀ, 1 ਜੂਨ (ਏਜੰਸੀ)-ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਅਤੇ ਅਮਰੀਕਾ ਨੇ ਦੁਵੱਲੇ ਵਪਾਰ ਸਮਝÏਤੇ ਦੇ ਪਹਿਲੇ ਪੜਾਅ ਦੇ ਜ਼ਿਆਦਾਤਰ ਬਿੰਦੂਆਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਅਤੇ ਗੱਲਬਾਤ ਹੁਣ ਕੁਝ ਛੋਟੇ ਮੁੱਦਿਆਂ, ਕਾਮੇ ਅਤੇ ਫੁੱਲ ਸਟਾਪਾਂ 'ਤੇ ਕੇਂਦਿ੍ਤ ਹੈ | ਉਨ੍ਹਾਂ ਕਿਹਾ ਕਿ ਅਮਰੀਕੀ ਟੀਮ ਦੁਵੱਲੇ ਵਪਾਰ ਸਮਝÏਤੇ (ਬੀ.ਟੀ.ਏ.) ਦੇ ਪਹਿਲੇ ਪੜਾਅ ਨੂੰ ਅੰਤਿਮ ਰੂਪ ਦੇਣ ਲਈ ਗੱਲਬਾਤ ਕਰਨ ਲਈ ਇੱਥੇ ਹੈ | ਇਹ ਗੱਲਬਾਤ ਇਥੇ 2 ਤੋਂ 4 ਜੂਨ ਤੱਕ ਹੋਵੇਗੀ | 3 ਫਰਵਰੀ ਨੂੰ ਦੋਵਾਂ ਧਿਰਾਂ ਨੇ ਬੀ.ਟੀ.ਏ. ਦੇ ਪਹਿਲੇ ਪੜਾਅ ਲਈ ਢਾਂਚੇ ਦਾ ਐਲਾਨ ਕੀਤਾ | ਅਮਰੀਕੀ ਰਾਜਦੂਤ ਜਾਰਜ ਨੇ ਕਿਹਾ ਕਿ ਜ਼ਿਆਦਾਤਰ, ਸਭ ਚੀਜ਼ਾਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ, 99 ਪ੍ਰਤੀਸ਼ਤ ਚੀਜ਼ਾਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ | ਛੋਟੇ-ਮੋਟੇ ਮੁੱਦਿਆਂ, ਕਾਮਿਆਂ ਅਤੇ ਫੁੱਲ ਸਟਾਪਾਂ ਬਾਰੇ ਚਰਚਾ ਚੱਲ ਰਹੀ ਹੈ | ਉਨ੍ਹਾਂ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਅੰਤਿਮ ਰੂਪ ਦਿੰਦੇ ਸਮੇਂ, ਅਮਰੀਕਾ 'ਚ ਹੋਏ ਕਾਨੂੰਨੀ ਬਦਲਾਅ ਅੰਤਿਮ ਸਮਝÏਤੇ 'ਚ ਕਿਵੇਂ ਪ੍ਰਤੀਬਿੰਬਤ ਹੋਣਗੇ, ਅਤੇ ਉਸ ਅਨੁਸਾਰ ਕਿਸ ਤਰ੍ਹਾਂ ਦੇ ਬਦਲਾਅ ਕੀਤੇ ਜਾਣਗੇ | ਇਸ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਮਰੀਕਾ ਨਾਲ ਮਿਲ ਕੇ ਅਸੀਂ ਜਲਦੀ ਤੋਂ ਜਲਦੀ ਬੀ. ਟੀ. ਏ. ਦੇ ਪਹਿਲੇ ਪੜਾਅ ਨੂੰ ਪੂਰਾ ਕਰ ਲਵਾਂਗੇ |
ਅਮਰੀਕਾ ਨਾਲ ਵਪਾਰ ਸਮਝੌਤੇ ਦੇ ਜ਼ਿਆਦਾਤਰ ਪਹਿਲੂਆਂ ਨੂੰ ਅੰਤਿਮ ਰੂਪ ਦਿੱਤਾ
ਅਜੀਤ ਡੈਸਕ
02-06-2026