22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਈਰਾਨ ਨਾਲ ਗੱਲਬਾਤ ਤੇਜ਼ੀ ਨਾਲ ਜਾਰੀ- ਟਰੰਪ

Ad Position 21
No active advertisement
ਅਜੀਤ ਡੈਸਕ 02-06-2026

ਵਾਸ਼ਿੰਗਟਨ, 1 ਜੂਨ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਈਰਾਨ ਨਾਲ ਗੱਲਬਾਤ ਤੇਜ਼ੀ ਨਾਲ ਜਾਰੀ ਹੈ | ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫ਼ਾਰਮ ਟਰੁੱਥ 'ਤੇ ਇਕ ਪੋਸਟ 'ਚ ਕਿਹਾ ਕਿ ਇਸਲਾਮਿਕ ਰਿਪਬਲਿਕ ਆਫ਼ ਈਰਾਨ ਨਾਲ ਗੱਲਬਾਤ ਤੇਜ਼ੀ ਨਾਲ ਜਾਰੀ ਹੈ | ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਗੱਲਬਾਤ ਸਹੀ ਦਿਸ਼ਾ 'ਚ ਅੱਗੇ ਵਧ ਰਹੀ ਹੈ | ਟਰੰਪ ਨੇ ਕਿਹਾ ਕਿ ਈਰਾਨ ਅਮਰੀਕਾ ਦੇ ਨਾਲ ਇਕ ਸਮਝੌਤੇ 'ਤੇ ਪਹੁੰਚਣ ਲਈ ਉਤਸੁਕ ਹੈ ਅਤੇ ਉਮੀਦ ਹੈ ਕਿ ਕਿਸੇ ਵੀ ਸੰਭਾਵਿਤ ਸਮਝੌਤੇ ਨਾਲ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੋਵਾਂ ਨੂੰ ਲਾਭ ਹੋਵੇਗਾ | ਟਰੰਪ ਦੇ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਅਮਰੀਕਾ ਅਤੇ ਈਰਾਨ ਵਲੋਂ ਤਾਜ਼ਾ ਹਮਲਿਆਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਅਤੇ ਲਾਗੂ ਜੰਗਬੰਦੀ 'ਤੇ ਦਬਾਅ ਵਧ ਗਿਆ ਹੈ |


Ad Position 22
No active advertisement
ਪਿਛਲੀ ਖ਼ਬਰ ਜਸਟਿਸ ਸ਼ੀਲ ਨਾਗੂ ਸੁਪਰੀਮ ਕੋਰਟ ਦੇ ਬਣੇ ਜੱਜ ਅਗਲੀ ਖ਼ਬਰ ਅਮਰੀਕਾ ਵਲੋਂ ਈਰਾਨ ਦੇ ਰਡਾਰ-ਡਰੋਨ ਕੰਟਰੋਲ ਸਥਾਨਾਂ 'ਤੇ ਹਮਲਾ <br/>
Ad Position 24