02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸੀ.ਬੀ.ਆਈ. ਵਲੋਂ 661 ਕਰੋੜ ਰੁਪਏ ਦੇ ਘੁਟਾਲੇ 'ਚ ਛਾਪੇਮਾਰੀ

Ad Position 21
No active advertisement
ਅਜੀਤ ਡੈਸਕ 08-06-2026

ਚੰਡੀਗੜ੍ਹ, ਪੰਚਕੂਲਾ ਤੇ ਦਿੱਲੀ-ਐਨ.ਸੀ.ਆਰ. 'ਚ 6 ਥਾਵਾਂ 'ਤੇ ਕਾਰਵਾਈ
ਨਵੀਂ ਦਿੱਲੀ, 7 ਜੂਨ (ਏਜੰਸੀ)-ਸੀ. ਬੀ. ਆਈ. ਨੇ ਹਰਿਆਣਾ ਸਰਕਾਰ ਦੇ ਵਿਭਾਗਾਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਸਰਕਾਰੀ ਫੰਡਾਂ ਦੀ ਹੇਰਾਫੇਰੀ ਨਾਲ ਸੰਬੰਧਿਤ 661 ਕਰੋੜ ਰੁਪਏ ਦਾ ਘੁਟਾਲੇ ਦੇ ਸਿਲਸਿਲੇ 'ਚ ਚੰਡੀਗੜ੍ਹ, ਪੰਚਕੂਲਾ ਅਤੇ ਦਿੱਲੀ-ਐਨ. ਸੀ. ਆਰ. 'ਚ ਛੇ ਥਾਵਾਂ 'ਤੇ ਛਾਪੇਮਾਰੀ ਕੀਤੀ | ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਆਈ. ਡੀ. ਐਫ. ਸੀ. ਫਸਟ ਬੈਂਕ ਅਤੇ ਏ. ਯੂ. ਫਾਈਨਾਂਸ ਬੈਂਕ 'ਚ ਰੱਖੇ ਫੰਡ ਦੀ ਦੁਰਵਰਤੋਂ ਦੀ ਚੱਲ ਰਹੀ ਜਾਂਚ ਤਹਿਤ, ਸ਼ੁੱਕਰਵਾਰ ਨੂੰ ਹਰਿਆਣਾ ਕੇਡਰ ਦੇ ਸੀਨੀਅਰ ਸਰਕਾਰੀ ਅਧਿਕਾਰੀਆਂ ਅਤੇ ਨੋਇਡਾ ਸਥਿਤ ਵਿਪਮ ਕੰਸਲਟੈਂਸੀ ਪ੍ਰਾਈਵੇਟ ਲਿ. ਅਤੇ ਉਸ ਦੇ ਡਾਇਰੈਕਟਰ ਨਾਲ ਜੁੜੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ | ਏਜੰਸੀ ਅਨੁਸਾਰ ਇਸ ਧੋਖਾਧੜੀ ਨਾਲ ਹਰਿਆਣਾ ਸਰਕਾਰ ਦੇ ਅੱਠ ਵਿਭਾਗ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਦੋ ਵਿਭਾਗ, ਚੰਡੀਗੜ੍ਹ ਨਗਰ ਨਿਗਮ ਅਤੇ ਚੰਡੀਗੜ੍ਹ ਨਵਿਆਉਣਯੋਗ ਊਰਜਾ ਅਤੇ ਵਿਗਿਆਨ ਤੇ ਤਕਨਾਲੋਜੀ ਪ੍ਰਮੋਸ਼ਨ ਸੁਸਾਇਟੀ, ਪ੍ਰਭਾਵਿਤ ਹੋਏ | ਬਿਆਨ 'ਚ ਕਿਹਾ ਗਿਆ ਹੈ ਕਿ ਜਾਂਚ ਦੌਰਾਨ ਅਜਿਹੇ ਸਬੂਤ ਮਿਲੇ ਹਨ ਜਿਨ੍ਹਾਂ ਤੋਂ ਪਤਾ ਲੱਗਾ ਹੈ ਕਿ ਸਰਕਾਰੀ ਅਧਿਕਾਰੀਆਂ ਨੇ ਬੈਂਕ ਅਧਿਕਾਰੀਆਂ ਨਾਲ ਮਿਲੀਭੁਗਤ ਕੀਤੀ ਸੀ ਅਤੇ ਖਾਤੇ ਖੋਲ੍ਹਣ, ਫੰਡ ਟਰਾਂਸਫਰ ਕਰਨ ਅਤੇ ਬਾਅਦ 'ਚ ਉਸ ਨੂੰ ਦੂਜੀ ਜਗ੍ਹਾ ਭੇਜਣ 'ਚ ਮਦਦ ਕੀਤੀ ਸੀ | ਏਜੰਸੀ ਦਾ ਦੋਸ਼ ਹੈ ਕਿ ਸਰਕਾਰੀ ਅਧਿਕਾਰੀਆਂ ਨੇ ਲੈਣ-ਦੇਣ 'ਚ ਮਦਦ ਕਰਨ ਅਤੇ ਗੜਬੜੀਆਂ ਖਿਲਾਫ਼ ਕਾਰਵਾਈ ਨਾ ਕਰਨ ਲਈ ਅਣਉਚਿਤ ਲਾਭ ਪ੍ਰਾਪਤ ਕੀਤੇ | ਜਾਂਚ ਏਜੰਸੀ ਨੇ ਇਹ ਵੀ ਦੋਸ਼ ਲਾਇਆ ਕਿ ਵਿਪਮ ਕੰਸਲਟੈਂਸੀ ਪ੍ਰਾਈਵੇਟ ਲਿ. ਨੂੰ ਆਪਣੇ ਬੈਂਕ ਖਾਤੇ 'ਚ ਅਪਰਾਧ ਦੀ ਰਕਮ ਮਿਲੀ, ਜਿਸ ਨੂੰ ਬਾਅਦ 'ਚ ਉਸਦੇ ਡਾਇਰੈਕਟਰ ਦੇ ਨਿੱਜੀ ਖਾਤੇ 'ਚ ਟਰਾਂਸਫਰ ਕਰ ਦਿੱਤਾ ਗਿਆ | ਏਜੰਸੀ ਨੇ ਕਿਹਾ ਕਿ ਛਾਪੇਮਾਰੀ ਦੌਰਾਨ ਇਤਰਾਜ਼ਯੋਗ ਦਸਤਾਵੇਜ਼, ਡਿਜੀਟਲ ਯੰਤਰ, ਸੰਪਤੀ ਦੇ ਦਸਤਾਵੇਜ਼ ਅਤੇ ਹੋਰ ਜ਼ਰੂਰੀ ਸਾਮਾਨ ਜ਼ਬਤ ਕੀਤੇ ਗਏ |

Ad Position 22
No active advertisement
ਪਿਛਲੀ ਖ਼ਬਰ ਜੈਸ਼ੰਕਰ ਵਲੋਂ ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀ ਸਗਿਯੋਨੋ ਨਾਲ ਮੁਲਾਕਾਤ ਅਗਲੀ ਖ਼ਬਰ ਸੰਸਦੀ ਕਮੇਟੀ ਨੇ ਸੀ.ਬੀ.ਐੱਸ.ਈ. ਅਤੇ ਐੱਨ.ਟੀ.ਏ. ਤੋਂ ਪੁੱਛੇ ਤਿੱਖੇ ਸਵਾਲ
Ad Position 24
No active advertisement