02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਜੈਸ਼ੰਕਰ ਵਲੋਂ ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀ ਸਗਿਯੋਨੋ ਨਾਲ ਮੁਲਾਕਾਤ

Ad Position 21
No active advertisement
ਅਜੀਤ ਡੈਸਕ 08-06-2026

ਰੱਖਿਆ, ਸਮੁੰਦਰੀ ਵਪਾਰ, ਨਿਵੇਸ਼, ਫਾਰਮਾਸਿਊਟੀਕਲਸ ਖੇਤਰਾਂ 'ਚ ਸਹਿਯੋਗ ਵਧਾਉਣ 'ਤੇ ਚਰਚਾ
ਨਵੀਂ ਦਿੱਲੀ, 7 ਜੂਨ (ਏਜੰਸੀ)-ਭਾਰਤ ਅਤੇ ਇੰਡੋਨੇਸ਼ੀਆ ਨੇ ਐਤਵਾਰ ਨੂੰ ਰੱਖਿਆ, ਸਮੁੰਦਰੀ ਵਪਾਰ, ਨਿਵੇਸ਼, ਫਾਰਮਾਸਿਊਟੀਕਲਸ ਅਤੇ ਭੋਜਨ ਸੁਰੱਖਿਆ ਦੇ ਖੇਤਰਾਂ 'ਚ ਆਪਣਾ ਸਹਿਯੋਗ ਵਧਾਉਣ ਦੇ ਤਰੀਕਿਆਂ 'ਤੇ ਚਰਚਾ ਕੀਤੀ | ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਇੰਡੋਨੇਸ਼ੀਆ ਦੇ ਆਪਣੇ ਹਮਰੁਤਬਾ ਸੁਗਿਯੋਨੋ ਨਾਲ ਵਿਆਪਕ ਗੱਲਬਾਤ ਕੀਤੀ | ਦੱਖਣ-ਪੂਰਬ ਏਸ਼ੀਆਈ ਖੇਤਰ 'ਚ ਇੰਡੋਨੇਸ਼ੀਆ ਭਾਰਤ ਦਾ ਮਹੱਤਵਪੂਰਨ ਸਾਂਝੇਦਾਰ ਹੈ ਅਤੇ ਪਿਛਲੇ ਕੁਝ ਸਾਲਾਂ 'ਚ ਦੋਵੇਂ ਧਿਰਾਂ ਦਰਮਿਆਨ ਵਪਾਰ ਅਤੇ ਨਿਵੇਸ਼ ਸਮੇਤ ਸਮੁੱਚੇ ਸੰਬੰਧਾਂ 'ਚ ਤੇਜ਼ੀ ਆਈ ਹੈ | ਸੁਗਿਯੋਨੋ ਅਜੇ ਨਵੀਂ ਦਿੱਲੀ ਦੀ ਤਿੰਨ ਦਿਨਾ ਯਾਤਰਾ 'ਤੇ ਹਨ | ਜੈਸ਼ੰਕਰ ਨੇ ਬੈਠਕ ਦੀ ਸ਼ੁਰੂਆਤ 'ਚ ਕਿਹਾ ਕਿ ਅੱਠਵੀਂ ਭਾਰਤ-ਇੰਡੋਨੇਸ਼ੀਆ ਸੰਯੁਕਤ ਕਮਿਸ਼ਨ ਦੀ ਬੈਠਕ ਲਈ ਨਵੀਂ ਦਿੱਲੀ 'ਚ ਤੁਹਾਡਾ ਅਤੇ ਤੁਹਾਡੇ ਵਫ਼ਦ ਦਾ ਸਵਾਗਤ ਕਰਦੇ ਹੋਏ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ | ਵਿਦੇਸ਼ ਮੰਤਰੀ ਨੇ ਪਿਛਲੇ ਸਾਲ ਜਨਵਰੀ 'ਚ ਭਾਰਤ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਯਾਂਤੋ ਦਰਮਿਆਨ ਹੋਈ ਸਫਲ ਗੱਲਬਾਤ ਨੂੰ ਵੀ ਯਾਦ ਕੀਤਾ | ਉਨ੍ਹਾਂ ਕਿਹਾ ਕਿ ਇਸ ਯਾਤਰਾ ਨੇ ਨਿਸ਼ਚਿਤ ਤੌਰ 'ਤੇ ਸਾਡੀ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਨਵੀਂ ਗਤੀ ਦਿੱਤੀ ਹੈ | ਦੋਵੇਂ ਧਿਰਾਂ ਨੇ ਦੁਵੱਲੇ ਸਹਿਯੋਗ ਦੇ ਸਾਰੇ ਪਹਿਲੂਆਂ, ਰਾਜਨੀਤਕ ਤੋਂ ਲੈ ਕੇ ਰੱਖਿਆ ਅਤੇ ਸੁਰੱਖਿਆ, ਸਮੁੰਦਰੀ ਵਪਾਰ ਅਤੇ ਨਿਵੇਸ਼, ਸਿਹਤ ਸੇਵਾ, ਫਾਰਮਾਸਿਊਟੀਕਲ ਅਤੇ ਭੋਜਨ ਸੁਰੱਖਿਆ ਤੱਕ, 'ਤੇ ਵਿਆਪਕ ਚਰਚਾ ਕੀਤੀ | ਸੁਗਿਯੋਨੋ ਨੇ ਇਹ ਵੀ ਕਿਹਾ ਕਿ ਪਿਛਲੇ ਸਾਲ ਰਾਸ਼ਟਰਪਤੀ ਸੁਬਿਯਾਂਤੋ ਦੀ ਭਾਰਤ ਯਾਤਰਾ ਨੇ ਭਾਰਤ-ਇੰਡੋਨੇਸ਼ੀਆ ਸਾਂਝੇਦਾਰੀ 'ਚ ਇਕ ਨਵੀਂ ਦਿਸ਼ਾ ਤੈਅ ਕਰਨ 'ਚ ਮਦਦ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸਭ ਤੋਂ ਖ਼ੁਸ਼ਹਾਲ ਤੇ ਆਰਥਿਕ ਤੌਰ 'ਤੇ ਮਜ਼ਬੂਤ ਪੰਜਾਬ 'ਚ ਹਰ 5ਵਾਂ ਪੇਂਡੂ ਨੌਜਵਾਨ ਬੇਰੁਜ਼ਗਾਰ ਅਗਲੀ ਖ਼ਬਰ ਸੀ.ਬੀ.ਆਈ. ਵਲੋਂ 661 ਕਰੋੜ ਰੁਪਏ ਦੇ ਘੁਟਾਲੇ 'ਚ ਛਾਪੇਮਾਰੀ
Ad Position 24
No active advertisement